ਸੈਲਾ ਖੁਰਦ ਦੇ ਮੇਨ ਬਾਜ਼ਾਰ ’ਚ ਬਾਂਦਰ ਦੀ ਦਹਿਸ਼ਤ, ਕਈਆਂ ਨੂੰ ਕੀਤਾ ਜ਼ਖਮੀ

01/19/2024 5:44:37 PM

ਸੈਲਾ ਖੁਰਦ (ਅਰੋੜਾ) : ਇਥੋਂ ਦੇ ਮੇਨ ਬਾਜ਼ਾਰ ਵਿਚ ਪਿਛਲ਼ੇ ਤਿੰਨ ਦਿਨ ਤੋਂ ਇਕ ਬਾਂਦਰ (ਮਾਦਾ) ਨੇ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਨਹੁੰਦਰਾਂ ਮਾਰ ਜ਼ਖਮੀ ਕਰਕੇ ਆਪਣੀ ਪੂਰੀ ਦਹਿਸ਼ਤ ਫੈਲਾਈ ਹੋਈ ਹੈ। ਮੇਨ ਬਾਜ਼ਾਰ ਦੇ ਦੁਕਾਨਦਾਰਾਂ ਯਾਦਵ ਅਗਰਵਾਲ, ਰਾਜੇਸ਼ ਗਰਗ ਚੋਧਰੀ ਚਰਨਜੀਤ ਨੇ ਦੱਸਿਆ ਕੇ ਚੌਧਰੀ ਟੀ ਸਟਾਲ ਤੇ ਦੁਕਾਨਦਾਰ ਚਰਨਜੀਤ ਚੌਧਰੀ ਤੇ ਉਕਤ ਬਾਂਦਰ ਨੇ ਹਮਲਾ ਕਰ ਦਿੱਤਾ। ਦੁਕਾਨਦਾਰ ਚਰਨਜੀਤ ਨੇ ਭੱਜ ਕੇ ਆਪਣਾ ਬਚਾਅ ਕੀਤਾ ਪਰੰਤੂ ਫਿਰ ਵੀ ਬਾਂਦਰ ਨੇ ਉਸ ਦੀ ਲੱਤ ਤੇ ਨਹੁੰਦਰਾਂ ਮਾਰ ਦਿਤੀਆਂ। ਇੰਝ ਹੀ ਦੁਕਾਨਾਂ ਤੇ ਆਏ ਗਾਹਕਾਂ ਅਤੇ ਹੋਰ ਕਰੀਬ ਤਿੰਨ ਚਾਰ ਰਾਹਗੀਰਾਂ ’ਤੇ ਵੀ ਬਾਂਦਰ ਨੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।

ਮੇਨ ਬਾਜ਼ਾਰ ਦੇ ਪ੍ਰਮੁੱਖ ਵਿਅਕਤੀਆਂ ਹਰਜੀਤ ਸਿੰਘ ਭਾਤਪੁਰੀ, ਸੰਜੀਵ ਬੋਬੀ, ਰਾਣਾ ਦਵਿੰਦਰ ਸਿੰਘ ਰਾਕੇਸ਼ ਆਨੰਦ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਮਾਦਾ ਬਾਂਦਰ ਨੂੰ ਤੁਰੰਤ ਫੜਿਆ ਜਾਵੇ ਤਾਂ ਜੋ ਹੋਰ ਲੋਕ ਇਸ ਦਾ ਸ਼ਿਕਾਰ ਨਾ ਹੋਣ ਅਤੇ ਇਸ ਬਾਂਦਰ ਦੀ ਦਹਿਸ਼ਤ ਨੂੰ ਖ਼ਤਮ ਕੀਤਾ ਜਾਵੇ।


Gurminder Singh

Content Editor

Related News