ਦਿੱਲੀ ਕੈਪੀਟਲਸ ਨੇ ਜ਼ਖਮੀ ਮਾਰਸ਼ ਦੀ ਜਗ੍ਹਾ ਗੁਲਬਦੀਨ ਨਾਇਬ ਨੂੰ ਕੀਤਾ ਸ਼ਾਮਲ

Friday, Apr 26, 2024 - 12:28 PM (IST)

ਦਿੱਲੀ ਕੈਪੀਟਲਸ ਨੇ ਜ਼ਖਮੀ ਮਾਰਸ਼ ਦੀ ਜਗ੍ਹਾ ਗੁਲਬਦੀਨ ਨਾਇਬ ਨੂੰ ਕੀਤਾ ਸ਼ਾਮਲ

ਨਵੀਂ ਦਿੱਲੀ- ਦਿੱਲੀ ਕੈਪੀਟਲਸ ਨੇ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ਦੇ ਬਾਕੀ ਬਚੇ ਮੈਚਾਂ ਲਈ ਮਿਸ਼ੇਲ ਮਾਰਸ਼ ਦੀ ਜਗ੍ਹਾ ਅਫਗਾਨਿਸਤਾਨ ਦੇ ਆਲਰਾਊਂਡਰ ਗੁਲਬਦੀਨ ਨਾਇਬ ਨੂੰ ਟੀਮ ’ਚ ਸ਼ਾਮਲ ਕੀਤਾ ਹੈ। ਦਿੱਲੀ ਕੈਪੀਟਲਸ ਨੇ ਨਾਇਬ ਨੂੰ ਉਸ ਦੇ ਬੇਸ ਪ੍ਰਾਈਸ 50 ਲੱਖ ਰੁਪਏ ’ਚ ਟੀਮ ’ਚ ਸ਼ਾਮਲ ਕੀਤਾ। ਮਾਰਸ਼ ਹੈਮਸਟ੍ਰਿੰਗ ਦੀ ਸੱਟ ਕਾਰਨ ਆਈ. ਪੀ. ਐੱਲ. ਤੋਂ ਬਾਹਰ ਹੋ ਗਏ ਸਨ। ਉਹ 12 ਅਪ੍ਰੈਲ ਨੂੰ ਮੈਡੀਕਲ ਚੈੱਕਅਪ ਲਈ ਪਰਥ ਲਈ ਰਵਾਨਾ ਹੋਇਆ ਸੀ। ਨਾਇਬ ਨੇ ਅਫਗਾਨਿਸਤਾਨ ਲਈ 82 ਵਨਡੇ ਅਤੇ 65 ਟੀ-20 ਕੌਮਾਂਤਰੀ ਮੈਚ ਖੇਡੇ ਹਨ।


author

Aarti dhillon

Content Editor

Related News