ਕੀ ਬਣੂ ਦੁਨੀਆ ਦਾ! ਫਰੈਂਡਸ਼ਿਪ ਤੋਂ ਮਨ੍ਹਾ ਕਰਨ ’ਤੇ ਵਿਦਿਆਰਥਣ ਨੇ ਕਰਵਾਇਆ ਨਾਬਾਲਗ ਵਿਦਿਆਰਥੀਆਂ ’ਤੇ ਹਮਲਾ

Friday, Jul 26, 2024 - 12:35 PM (IST)

ਕੀ ਬਣੂ ਦੁਨੀਆ ਦਾ! ਫਰੈਂਡਸ਼ਿਪ ਤੋਂ ਮਨ੍ਹਾ ਕਰਨ ’ਤੇ ਵਿਦਿਆਰਥਣ ਨੇ ਕਰਵਾਇਆ ਨਾਬਾਲਗ ਵਿਦਿਆਰਥੀਆਂ ’ਤੇ ਹਮਲਾ

ਭੋਗਪੁਰ (ਸੂਰੀ)- ਭੋਗਪੁਰ ਦੇ ਇਕ ਸਕੂਲ ’ਚ ਪੜ੍ਹਦੇ 12ਵੀਂ ਦੇ 2 ਵਿਦਿਆਰਥੀਆਂ ’ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਦੋਵੇਂ ਜ਼ਖ਼ਮੀ ਵਿਦਿਆਰਥੀਆਂ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਸ ਦੀ ਜਾਂਚ ਥਾਣਾ ਮੁਖੀ ਸਿਕੰਦਰ ਸਿੰਘ ਵੱਲੋਂ ਕੀਤੀ ਗਈ। ਜ਼ਖ਼ਮੀ ਵਿਦਿਆਰਥੀ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਉਹ ਅਤੇ ਉਸ ਦਾ ਦੋਸਤ ਸਕੂਲ ਤੋਂ ਛੁੱਟੀ ਤੋਂ ਬਾਅਦ ਸਕੂਲ ਦੇ ਬਾਹਰ ਖੜ੍ਹੇ ਸਨ ਤਾਂ ਇਕ ਮੋਟਰਸਾਈਕਲ ’ਤੇ 3 ਨੌਜਵਾਨ ਆਏ ਤਾਂ ਉਹ ਦੋਵਾਂ ਨੂੰ ਭੋਗਪੁਰ ਤੋਂ ਬਾਹਰ ਲੜੋਆ ਪੁਲ ਨੇੜੇ ਲੈ ਗਏ, ਜਿੱਥੇ ਹੋਰ 3 ਨੌਜਵਾਨ ਹੋਰ ਆ ਗਏ ਅਤੇ ਅਣਪਛਾਤਿਆਂ ਨੇ ਦੋਵਾਂ ਵਿਦਿਆਰਥੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵਿਦਿਆਰਥੀਆਂ ਨੇ ਮਦਦ ਦਾ ਰੌਲਾ ਪਾਇਆ ਤਾਂ ਸੜਕ ਤੋਂ ਲੰਘ ਰਹੀ ਇਨ੍ਹਾਂ ਵਿਦਿਆਰਥੀਆਂ ਦੇ ਸਕੂਲ ਦੀ ਆਧਿਆਪਕਾ ਝਗੜਾ ਵੇਖ ਕੇ ਆਪਣੇ ਡਰਾਈਵਰ ਨਾਲ ਰੁਕ ਗਈ ਤਾਂ ਹਮਲਾਵਰ ਮੋਟਰਸਾਈਕਲਾਂ ’ਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਜਲੰਧਰ ਕੈਂਟ ਸਟੇਸ਼ਨ 'ਤੇ ਪਈਆਂ ਭਾਜੜਾਂ, ਟਰੇਨ ਦੇ ਬਾਥਰੂਮ ’ਚੋਂ ਮਿਲੀ ਪਠਾਨਕੋਟ ਦੇ ਨੌਜਵਾਨ ਦੀ ਲਾਸ਼

ਮਾਮਲੇ ਦੀ ਜਾਂਚ ਦੌਰਾਨ ਹਮਲੇ ਦੀ ਹੈਰਾਨ ਕਰ ਦੇਣ ਵਾਲੀ ਵਜ੍ਹਾ ਸਾਹਮਣੇ ਆਈ। ਪੁਲਸ ਜਾਂਚ ਦੌਰਾਨ ਪਾਇਆ ਕਿ ਇਸ ਜਾਨਲੇਵਾ ਹਮਲੇ ਦੇ ਪਿੱਛੇ ਇਨ੍ਹਾਂ ਨਾਬਾਲਗ ਵਿਦਿਆਰਥੀਆਂ ਦੀ ਕਲਾਸ ’ਚ ਪੜ੍ਹਦੀ ਇਕ ਲੜਕੀ ਹੈ, ਜਿਸ ਵੱਲੋਂ ਇਕ ਵਿਦਿਆਰਥੀ ਨੂੰ ਆਪਣੇ ਨਾਲ ਫਰੈਂਡਸ਼ਿਪ ਕਰਨ ਲਈ ਕਿਹਾ ਗਿਆ ਸੀ ਪਰ ਉਸ ਵੱਲੋਂ ਇਨਕਾਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਉਸ ਦੇ ਸਾਥੀ ਨੂੰ ਵੀ ਫਰੈਂਡਸ਼ਿਪ ਕਰਨ ਲਈ ਕਿਹਾ ਗਿਆ ਸੀ ਤੇ ਉਸ ਨੇ ਵੀ ਇਨਕਾਰ ਕਰ ਦਿੱਤਾ। ਇਸ ਗੱਲ ਤੋਂ ਗੁੱਸੇ ’ਚ ਆਈ ਲੜਕੀ ਨੇ ਆਪਣੇ ਕਿਸੇ ਜਾਣਕਾਰ ਨਾਲ ਵਿਦੇਸ਼ ’ਚ ਫੋਨ ’ਤੇ ਗੱਲਬਾਤ ਕਰਕੇ ਇਨ੍ਹਾਂ ਵਿਦਿਆਰਥੀਆਂ ’ਤੇ ਜਾਨਲੇਵਾ ਹਮਲਾ ਕਰਵਾ ਦਿੱਤਾ।

ਪੁਲਸ ਨੇ ਜਦ ਲੜਕੀ ਦੇ ਫੋਨ ਦੀ ਜਾਂਚ ਦੌਰਾਨ ਉਸ ’ਚੋਂ ਇਕ ਵੀਡੀਓ ਮਿਲੀ, ਜਿਸ ’ਚੋਂ ਹਮਲਾਵਰਾਂ ਦੀ ਪਛਾਣ ਹੋ ਗਈ ਅਤੇ ਪੁਲਸ ਵੱਲੋਂ ਹੁਣ ਤੱਕ 4 ਨੌਜਵਾਨਾਂ ਨੂੰ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਭਾਲ ’ਚ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੇ ਸਾਥੀਆਂ ਦੀ ਭਾਲ ’ਚ ਪੁਲਸ ਵੱਲੋਂ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਰੂਹ ਕੰਬਾਊ ਵਾਰਦਾਤ, ਨਕਾਬਪੋਸ਼ਾਂ ਨੇ ਕਿਰਪਾਨਾਂ ਨਾਲ ਵੱਢ ਦਿੱਤੇ 2 ਨੌਜਵਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News