ਬੱਚੀ ਦੇ ਕਤਲ ਕੇਸ ਦੀ ਜਾਣਕਾਰੀ ਲੈਣ ਥਾਣੇ ਗਈ NGO ਪ੍ਰਧਾਨ ਨਾਲ SHO ਨੇ ਕੀਤਾ ਦੁਰਵਿਵਹਾਰ, ਵੀਡੀਓ ਵਾਇਰਲ

Tuesday, Jan 09, 2024 - 11:44 PM (IST)

ਬੱਚੀ ਦੇ ਕਤਲ ਕੇਸ ਦੀ ਜਾਣਕਾਰੀ ਲੈਣ ਥਾਣੇ ਗਈ NGO ਪ੍ਰਧਾਨ ਨਾਲ SHO ਨੇ ਕੀਤਾ ਦੁਰਵਿਵਹਾਰ, ਵੀਡੀਓ ਵਾਇਰਲ

ਲੁਧਿਆਣਾ (ਗੌਤਮ)- ਥਾਣਾ ਡਾਬਾ ਵਿਚ 4 ਸਾਲ ਦੀ ਬੱਚੀ ਦੇ ਕਤਲ ਮਾਮਲੇ ਦੀ ਪੈਰ੍ਹਵੀ ਕਰਨ ਪੁੱਜੀ ਐੱਨ.ਜੀ.ਓ. ਦੀ ਪ੍ਰਧਾਨ ਨੇਹਾ ਸ਼ਰਮਾ ਨੇ ਥਾਣਾ ਇੰਚਾਰਜ ’ਤੇ ਦੁਰਵਿਵਹਾਰ ਕਰਨ ਅਤੇ ਉਸ ਨੂੰ ਥਾਣੇ ’ਚੋਂ ਧੱਕੇ ਮਾਰ ਕੇ ਬਾਹਰ ਕਢਵਾਉਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਦੀ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਪਰ ਥਾਣਾ ਇੰਚਾਰਜ ਕੁਲਬੀਰ ਸਿੰਘ ਨੇ ਦੋਸ਼ਾਂ ਦਾ ਖੰਡਣ ਕਰਦਿਆਂ ਇਸ ਨੂੰ ਪ੍ਰੀ-ਪਲਾਨਡ ਦੱਸਿਆ ਹੈ। 

ਜਲੰਧਰ ਦੀ ਐੱਨ.ਜੀ.ਓ. ਚਾਈਲਡ ਐਂਡ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਨੇਹਾ ਸ਼ਰਮਾ ਨੇ ਦੱਸਿਆ ਕਿ ਉਹ ਡਾਬਾ ਇਲਾਕੇ ਵਿਚ ਕੁਝ ਦਿਨ ਪਹਿਲਾਂ 4 ਸਾਲ ਦੀ ਬੱਚੀ ਦੇ ਕਤਲ ਨੂੰ ਲੈ ਕੇ ਥਾਣਾ ਇੰਚਾਰਜ ਨੂੰ ਮਿਲਣ ਲਈ ਗਈ ਸੀ ਤੇ ਇਸ ਦੌਰਾਨ ਉਨਾਂ ਦੇ ਨਾਲ ਬੱਚੀ ਦਾ ਪਰਿਵਾਰ ਵੀ ਸੀ। ਉਸ ਨੇ ਥਾਣਾ ਇੰਚਾਰਜ ਤੋਂ ਇਸ ਮਾਮਲੇ ਮਾਮਲੇ ਦੇ ਅਪਡੇਟ ਨੂੰ ਲੈ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਪੁੱਛਣਾ ਚਾਹਿਆ ਤਾਂ ਇੰਚਾਰਜ ਇਕ ਦਮ ਭੜਕ ਗਿਆ ਅਤੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ- ਮੈਡੀਕਲ ਪ੍ਰੀਖਿਆ ਦੇਣ ਗਈ ਪ੍ਰੀਖਿਆਰਥੀ ਦੀ ਚੈਕਿੰਗ ਦੌਰਾਨ ਜੋ ਹੋਇਆ, ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ

ਭਾਂਵੇਕਿ ਉਹ ਉਸ ਦੇ ਨਾਲ ਇੱਜ਼ਤ ਨਾਲ ਗੱਲ ਕਰ ਰਹੀ ਸੀ, ਪਰ ਥਾਣਾ ਇੰਚਾਰਜ ਨੇ ਕਿਹਾ ਕਿ ਤੁਸੀ ਕੌਣ ਹੁੰਦੇ ਹੋ ਇਸ ਮਾਮਲੇ ਨੂੰ ਲੈ ਕੇ ਸਵਾਲ ਪੁੱਛਣ ਵਾਲੇ ਅਤੇ ਕੌਣ ਹੈ ਤੁਹਾਡੀ ਐੱਨ.ਜੀ.ਓ. ਦਾ ਪ੍ਰਧਾਨ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਬਹਿਸ ਹੋ ਗਈ, ਜਿਸ ’ਤੇ ਉਹ ਉਨ੍ਹਾਂ ਦੇ ਆਫਿਸ ਤੋਂ ਬਾਹਰ ਆ ਗਈ ਅਤੇ ਉਨ੍ਹਾਂ ਨੇ ਲੇਡੀਜ਼ ਕਾਂਸਟੇਬਲ ਨੂੰ ਬੁਲਾ ਕੇ ਧੱਕੇ ਮਾਰ ਕੇ ਥਾਣੇ ’ਚ ਬਾਹਰ ਕੱਢ ਦਿੱਤਾ। ਇਸ ਗੱਲ ਨੂੰ ਲੈ ਕੇ ਉਨਾਂ ਨੇ ਥਾਣੇ ਦੇ ਬਾਹਰ ਧਰਨਾ ਵੀ ਲਗਾਇਆ ਸੀ ਕਿਉਂਕਿ ਜਦ ਉਹ ਇਸ ਮਾਮਲੇ ਵਿਚ ਥਾਣੇ ਗਈ ਤਾਂ ਥਾਣਾ ਇੰਚਾਰਜ ਨੇ ਉਸਦੇ ਨਾਲ ਦੁਰਵਿਵਹਾਰ ਹੀ ਕੀਤਾ ਹੈ। 

ਥਾਣਾ ਇੰਚਾਰਜ ਨੇ ਉਸ ਨੂੰ ਕਈ ਅਪਸ਼ਬਦ ਬੋਲੇ ਅਤੇ ਖੂਬ ਗੁੱਸਾ ਕੱਢਿਆ। ਉਸਨੇ ਦੱਸਿਆ ਕਿ ਉਹ ਪੀੜਤ ਪਰਿਵਾਰ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਉਨਾਂ ਦੀ ਸਹਾਇਤਾ ਕਰ ਰਹੀ ਹੈ। ਇਸ ਸਬੰਧ ਵਿਚ ਉਨਾਂ ਨੈ ਕੈਂਡਲ ਮਾਰਚ ਵੀ ਕੱਢਿਆ ਸੀ। ਉਹ ਉਨ੍ਹਾਂ ਤੋਂ ਪੁੱਛ ਰਹੀ ਸੀ ਕਿ ਇੰਨੇ ਦਿਨ ਦੇ ਬਾਅਦ ਵੀ ਆਖਿਰ ਮੁਲਜ਼ਮਾਂ ਨੂੰ ਕਾਬੂ ਕਿਉਂ ਨਹੀਂ ਕੀਤਾ ਗਿਆ। ਇਸ ਲਈ ਉਹ ਉਨ੍ਹਾਂ ਦੀ ਸਹਾਇਤਾ ਦੇ ਲਈ ਵੀ ਤਿਆਰ ਹੈ। ਨੇਹਾ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੁਲਸ ਜਾਣਬੁੱਝ ਕੇ ਢਿੱਲੀ ਕਾਰਵਾਈ ਕਰ ਰਹੀ ਹੈ।

 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ

ਥਾਣਾ ਇੰਚਾਰਜ ਦਾ ਸਪੱਸ਼ਟੀਕਰਨ
ਇਸ ਮਾਮਲੇ ਬਾਰੇ ਥਾਣਾ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਐੱਨ.ਜੀ.ਓ. ਦੀ ਪ੍ਰਧਾਨ ਪਹਿਲਾਂ ਵੀ ਕਈ ਵਾਰ ਉਨਾਂ ਨੂੰ ਮਿਲ ਚੁੱਕੀ ਹੈ ਅਤੇ ਉਹ ਹਰ ਵਾਰ ਬਦਤਮੀਜ਼ੀ ਨਾਲ ਪੇਸ਼ ਆਉਂਦੀ ਹੈ। ਉਸ ਨੂੰ ਕਈ ਵਾਰ ਅਜਿਹਾ ਵਿਵਹਾਰ ਕਰਨ ਤੋਂ ਮਨ੍ਹਾ ਵੀ ਕੀਤਾ ਗਿਆ ਹੈ। ਵੀਡੀਓ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਵੀਡੀਓ ਦੇ ਲਈ ਨੇਹਾ ਨੇ ਪ੍ਰੀ ਪਲਾਨਿੰਗ ਕੀਤੀ ਹੋਈ ਸੀ, ਜਿਸ ਵਿਚ ਉਹ ਇੱਜਤ ਦੇ ਨਾਲ ਬੋਲ ਰਹੀ ਅਤੇ ਜਾਣਬੁੱਝ ਕੇ ਮਾਹੌਲ ਖ਼ਰਾਬ ਕਰਨ ਲਈ ਭੜਕ ਰਹੀ ਹੈ। 

ਹਰ ਵਾਰ ਥਾਣੇ ਨੂੰ ਘੇਰਨ, ਪਰਿਵਾਰ ਨੂੰ ਕੰਪਨਸੇਸ਼ਨ ਨਾ ਦਿਵਾਉਣ ’ਤੇ ਵਿਰੋਧ ਦੀ ਧਮਕੀ ਦਿੰਦੇ ਹੋਏ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਦੀ ਹੈ। ਉਸ ਨੇ ਥਾਣੇ ਦੇ ਬਾਹਰ ਧਰਨਾ ਵੀ ਲਗਾਇਆ। ਉਸਨੂੰ ਦੱਸਿਆ ਗਿਆ ਸੀ ਕਿ ਪੁਲਸ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਬਾਹਰ ਵੀ ਟੀਮਾਂ ਰੇਡ ਕਰ ਰਹੀਆਂ ਹਨ, ਕਈ ਲੋਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ 'ਚ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪਰ ਉਹ ਜਾਣਬੁੱਝ ਕੇ ਮਾਹੌਲ ਖ਼ਰਾਬ ਕਰ ਰਹੀ ਹੈ। ਵੀਡੀਓ ਪੂਰੀ ਪਲਾਨਿੰਗ ਨਾਲ ਬਣਾਈ ਗਈ ਹੈ। ਮਾਹੌਲ ਖਰਾਬ ਹੁੰਦੇ ਦੇਖ ਉਨ੍ਹਾਂ ਲੇਡੀ ਕਾਂਸਟੇਬਲ ਨੂੰ ਨੇਹਾ ਨੂੰ ਥਾਣੇ ਦੇ ਬਾਹਰ ਭੇਜਣ ਦੇ ਲਈ ਕਿਹਾ ਸੀ ਨਾ ਕਿ ਧੱਕੇ ਮਾਰੇ ਸਨ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News