ਮੋਬਾਇਲ ਵਿੰਗ ਨੇ ਸਟੇਸ਼ਨ ’ਤੇ ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ ’ਚ ਆਏ 21 ਨਗ ਚੁੱਕੇ

11/02/2023 7:52:02 PM

ਜਲੰਧਰ (ਗੁਲਸ਼ਨ) :  ਰੇਲਵੇ ਰਾਹੀਂ ਵੱਖ-ਵੱਖ ਟਰੇਨਾਂ ’ਚ ਦੋ ਨੰਬਰ ਦੇ ਸਾਮਾਨ ਦੀ ਆਮਦ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਜੀ.ਐੱਸ.ਟੀ ਵਿਭਾਗ ਦੇ ਮੋਬਾਇਲ ਵਿੰਗ ਨੇ ਹੁਣ ਸਟੇਸ਼ਨ ’ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮੋਬਾਇਲ ਵਿੰਗ ਵੱਲੋਂ ਪਿਛਲੇ 3-4 ਦਿਨਾਂ ਤੋਂ ਸਟੇਸ਼ਨ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਪਾਰਸਲਾਂ ਦੇ ਕਈ ਨਗ ਵੀ ਜਾਂਚ ਲਈ ਆਪਣੇ ਕਬਜ਼ੇ ’ਚ ਲੈ ਲਏ ਹਨ।

ਇਸੇ ਲੜੀ ਤਹਿਤ ਬੁੱਧਵਾਰ ਸਵੇਰੇ ਮੋਬਾਇਲ ਵਿੰਗ ਦੇ ਸਟੇਟ ਟੈਕਸ ਅਫਸਰ ਡੀ.ਐੱਸ. ਚੀਮਾ ਨੇ ਸਿਟੀ ਰੇਲਵੇ ਸਟੇਸ਼ਨ ’ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਕੋਲੋਂ ਪਾਰਸਲਾਂ ਦੇ 21 ਨਗ, ਜੋ ਕਿ ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ (14011) ’ਚ ਆਏ ਸਨ, ਨੂੰ ਕਬਜ਼ੇ ’ਚ ਲੈ ਲਿਆ ਹੈ। ਉਪਰੋਕਤ ਸਾਰੇ ਨਗ ਪਾਰਸਲ ਦਾ ਕੰਮ ਕਰਨ ਵਾਲੇ ਹਰੀਸ਼ ਨਾਮਕ ਏਜੰਟ ਦੇ ਦੱਸੇ ਜਾਂਦੇ ਹਨ। ਇਹ ਖੁਲਾਸਾ ਹੋਇਆ ਹੈ ਕਿ ਜ਼ਿਆਦਾਤਰ ਨਗਾਂ ’ਚ ਸਪੋਰਟਸ ਸ਼ੂਜ਼ ਤੇ ਬੂਟਾਂ ਦੇ ਸੋਲ ਹੁੰਦੇ ਹਨ। ਅਧਿਕਾਰੀਆਂ ਵੱਲੋਂ ਮਾਲ ਦੀ ਫਿਜ਼ੀਕਲ ਵੈਰੀਫਿਕੇਸ਼ਨ ਤੇ ਬਿੱਲਾਂ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਸ ’ਤੇ ਕਿੰਨਾ ਜੁਰਮਾਨਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ: ਭਰਾ ਦੇ ਵਿਆਹ ਗਏ ਪਤੀ ਨੂੰ ਮਿਲੀ ਖ਼ਬਰ ਨੇ ਖਿਸਕਾਈ ਪੈਰਾਂ ਹੇਠੋਂ ਜ਼ਮੀਨ, ਕਰਵਾਚੌਥ 'ਤੇ ਪਤਨੀ ਨੇ ਕੀਤਾ ਵੱਡਾ ਕਾਂਡ

ਵਪਾਰੀ ਰੇਲਵੇ ਰਾਹੀਂ ਮਾਲ ਮੰਗਵਾਉਣ ਤੋਂ ਕੰਨੀ ਕਤਰਾਉਣ ਲੱਗੇ
ਦੂਜੇ ਪਾਸੇ ਸਟੇਸ਼ਨ ’ਤੇ ਸਿਰਫ਼ ਇਕ ਏਜੰਟ ਹੀ ਸਰਗਰਮ ਹੈ, ਜੋ ਕਿ ਧੜੱਲੇ ਨਾਲ ਵੱਖ-ਵੱਖ ਟਰੇਨਾਂ ’ਚ ਦੂਜੇ ਰਾਜਾਂ ਤੋਂ ਮਾਲ ਮੰਗਵਾ ਕੇ ਵਪਾਰੀਆਂ ਤੱਕ ਪਹੁੰਚ ਰਿਹਾ ਹੈ। ਹੁਣ ਵਾਰ-ਵਾਰ ਸਾਮਾਨ ਜ਼ਬਤ ਕੀਤੇ ਜਾਣ ਦੇ ਬਾਵਜੂਦ ਉਕਤ ਏਜੰਟ ਬਾਜ਼ ਨਹੀਂ ਆ ਰਿਹਾ। ਮੋਬਾਇਲ ਵਿੰਗ ਨੇ ਹਾਲ ਹੀ ’ਚ ਕਈ ਵਪਾਰੀਆਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਇਸ ਲਈ ਹੁਣ ਵਪਾਰੀ ਉਕਤ ਏਜੰਟ ਰਾਹੀਂ ਮਾਲ ਮੰਗਵਾਉਣ ਤੋਂ ਕੰਨੀ ਕਤਰਾਉਣ ਲੱਗੇ ਹਨ।

ਇਹ ਵੀ ਪੜ੍ਹੋ: ਤਿਉਹਾਰ ਵਾਲੇ ਦਿਨ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News