ਬੈਂਕ ਗਾਹਕਾਂ ਨਾਲ ਕੁੜੀ ਨੇ ਮਾਰੀ 1.62 ਲੱਖ ਦੀ ਠੱਗੀ, ਮਾਮਲਾ ਦਰਜ

Saturday, Mar 09, 2024 - 01:45 PM (IST)

ਬੈਂਕ ਗਾਹਕਾਂ ਨਾਲ ਕੁੜੀ ਨੇ ਮਾਰੀ 1.62 ਲੱਖ ਦੀ ਠੱਗੀ, ਮਾਮਲਾ ਦਰਜ

ਨਵਾਂਸ਼ਹਿਰ (ਤ੍ਰਿਪਾਠੀ)-ਥਾਣਾ ਨਵਾਂਸ਼ਹਿਰ ਦੀ ਪੁਲਸ ਨੇ ਆਈ. ਸੀ. ਆਈ. ਸੀ. ਆਈ. ਬੈਂਕ ’ਚ ਆਉਣ ਵਾਲੇ ਗਾਹਕਾਂ ਦੀ ਮਦਦ ਕਰਨ ਦੇ ਬਹਾਨੇ ਉਨ੍ਹਾਂ ਦੇ ਬੱਚਤ ਖਾਤੇ ’ਚੋਂ ਪੈਸੇ ਕਢਵਾਉਣ ਵਾਲੀ ਲਡ਼ਕੀ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬੈਂਕ ਮੈਨੇਜਰ ਮਨੀਸ਼ ਆਨੰਦ ਨੇ ਦੱਸਿਆ ਕਿ ਮਨਪ੍ਰੀਤ ਕੌਰ ਪੁੱਤਰੀ ਮੰਗਤ ਰਾਮ ਵਾਸੀ ਪਿੰਡ ਜੱਬੋਵਾਲ ਨੇ ਬੈਂਕ ’ਚ ਆਏ ਕਈ ਗਾਹਕਾਂ ਦੇ ਬੱਚਤ ਖਾਤਿਆਂ ’ਚ ਗਬਨ ਕਰ ਲਿਆ ਹੈ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮਨਪ੍ਰੀਤ ਕੌਰ ਵੱਲੋਂ 12 ਫਰਵਰੀ ਨੂੰ ਖਾਤਾ ਖੁੱਲ੍ਹਵਾਉਣ ਆਏ ਗਾਹਕ ਅਮਨਵੀਰ ਸਿੰਘ ਦੇ ਖਾਤੇ ’ਚ 49 ਹਜ਼ਾਰ ਰੁਪਏ ਦੀ ਰਾਸ਼ੀ ਜਮ੍ਹਾ ਨਹੀਂ ਕਰਵਾਈ। ਇਸੇ ਤਰ੍ਹਾਂ ਬਲਵਿੰਦਰ ਸਿੰਘ ਦੇ ਖ਼ਾਤੇ ’ਚੋਂ 17 ਫਰਵਰੀ ਨੂੰ ਏ. ਟੀ. ਐੱਮ. ਮਸ਼ੀਨ ਰਾਹੀਂ 49 ਹਜ਼ਾਰ ਰੁਪਏ ਆਪਣੇ ਪਿਤਾ ਦੇ ਖਾਤੇ ਵਿਚ ਜਮ੍ਹਾ ਕਰਵਾਏ। 

ਸਤਿੰਦਰ ਸਿੰਘ ਏ. ਟੀ. ਐੱਮ. ਮਸ਼ੀਨ ’ਚ 26 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਆਇਆ ਸੀ ਤਾਂ ਉਸ ਦੀ ਮਦਦ ਕਰਨ ਦੇ ਬਹਾਨੇ ਉਸ ਨੇ 24 ਹਜ਼ਾਰ ਰੁਪਏ ਦੀ ਰਾਸ਼ੀ ਆਪਣੇ ਭਰਾ ਦੇ ਖ਼ਾਤੇ ’ਚ ਜਮ੍ਹਾ ਕਰਵਾ ਦਿੱਤੀ। ਇਸੇ ਤਰ੍ਹਾਂ ਜਸਦੀਪ ਸਿੰਘ ਜੋਕਿ ਏ. ਟੀ. ਐੱਮ. ਪਿੰਨ ਚਲਾਉਣ ਲਈ ਆਇਆ ਸੀ ਤਾਂ ਮਨਪ੍ਰੀਤ ਕੌਰ ਨੇ ਬਡ਼ੀ ਚਲਾਕੀ ਨਾਲ ਉਸ ਦੇ ਏ. ਟੀ. ਐੱਮ. ’ਚੋਂ 20-20 ਹਜ਼ਾਰ ਰੁਪਏ ਕਢਵਾ ਲਏ। ਬੈਂਕ ਮੈਨੇਜਰ ਨੇ ਦੱਸਿਆ ਕਿ ਉਕਤ ਮਨਪ੍ਰੀਤ ਕੌਰ ਨੇ ਬਡ਼ੀ ਚਲਾਕੀ ਨਾਲ ਬੈਂਕ ਗਾਹਕਾਂ ਦੇ ਖਾਤਿਆਂ ’ਚੋਂ ਇਸ ਤਰ੍ਹਾਂ 1.62 ਲੱਖ ਰੁਪਏ ਦੀ ਰਾਸ਼ੀ ਕਢਵਾ ਲਈ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸਨੇ ਉਕਤ ਰਕਮ ਵਾਪਸ ਕਰਨ ਅਤੇ ਮੁਲਜ਼ਮ ਲੜਕੀ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਭਾਜਪਾ ਦੀਆਂ ਨਜ਼ਰਾਂ 2027 ’ਚ CM ਅਹੁਦੇ ’ਤੇ, ਅਕਾਲੀ ਦਲ ਕੇਂਦਰ ’ਚ 2 ਅਹਿਮ ਮੰਤਰਾਲਿਆਂ ਦਾ ਚਾਹਵਾਨ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News