ਕੁੱਟਮਾਰ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
Wednesday, Dec 11, 2024 - 11:36 AM (IST)
![ਕੁੱਟਮਾਰ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ](https://static.jagbani.com/multimedia/2024_12image_11_36_210677411beaten11.jpg)
ਫਾਜ਼ਿਲਕਾ (ਨਾਗਪਾਲ) : ਉਪ-ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਖੂਈ ਖੇੜਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸਦੀ ਕੁੱਟਮਾਰ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਵਿਕਾਸ ਰਾਏ ਵਾਸੀ ਪਿੰਡ ਨਿਹਾਲ ਖੇੜਾ ਨੇ ਦੱਸਿਆ ਕਿ 7 ਦਸੰਬਰ ਨੂੰ ਜਦੋਂ ਉਹ ਆਪਣੇ ਘਰ ’ਚ ਹਾਜ਼ਰ ਸੀ ਤਾਂ ਉਸਦੇ ਹੀ ਪਿੰਡ ਦੇ ਦਲੀਪ ਸਿੰਘ ਨੇ ਉਸਦੇ ਘਰ ’ਚ ਦਾਖ਼ਲ ਹੋ ਕੇ ਉਸਦੀ ਕੁੱਟਮਾਰ ਕੀਤੀ। ਇਸ ’ਤੇ ਪੁਲਸ ਨੇ ਬਿਆਨ ਦੇ ਆਧਾਰ ’ਤੇ ਉਪਰੋਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।