ਚਾਲਕ ਨੂੰ ਗੰਨ ਪੁਆਇੰਟ ’ਤੇ ਲੈ ਕੇ ਕਾਰ ਲੁੱਟੀ, ਕੁਝ ਦੂਰੀ ’ਤੇ ਐਕਸੀਡੈਂਟ ਹੋਣ ’ਤੇ ਭੱਜੇ ਲੁਟੇਰੇ

05/28/2022 5:05:01 PM

ਜਲੰਧਰ (ਜ ਬ.)–ਪਠਾਨਕੋਟ ਚੌਂਕ ਨੇੜੇ ਬਰਗਰ ਕਿੰਗ ਦੇ ਬਾਹਰ ਸਵਿੱਫਟ ਡਿਜ਼ਾਇਰ ਕਾਰ ਦਾ ਸ਼ੀਸ਼ਾ ਸਾਫ਼ ਕਰ ਰਹੇ ਚਾਲਕ ਨਾਲ 6 ਨਕਾਬਪੋਸ਼ ਲੁਟੇਰਿਆਂ ਨੇ ਕੁੱਟਮਾਰ ਤੋਂ ਬਾਅਦ ਗੰਨ ਪੁਆਇੰਟ ’ਤੇ ਕਾਰ ਲੁੱਟ ਲਈ। ਪਠਾਨਕੋਟ ਚੌਂਕ ਤੋਂ ਕੁਝ ਦੂਰੀ ’ਤੇ ਹੀ ਖੋਹੀ ਕਾਰ ਦਾ ਐਕਸੀਡੈਂਟ ਹੋ ਗਿਆ। ਲੁਟੇਰੇ ਕਾਰ ਨੂੰ ਉਥੇ ਹੀ ਛੱਡ ਕੇ ਫ਼ਰਾਰ ਹੋ ਗਏ। ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਸਾਰੀ ਘਟਨਾ ਬਰਗਰ ਕਿੰਗ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ: ਫਿਲੌਰ ਵਿਖੇ ਪੰਜਾਬ ਪੁਲਸ ਅਕੈਡਮੀ ’ਚ ਡਰੱਗ ਰੈਕੇਟ ਦੇ ਮਾਮਲੇ ’ਚ ਆਇਆ ਨਵਾਂ ਮੋੜ, ਹੋ ਸਕਦੀ ਹੈ CBI ਜਾਂਚ

ਜਾਣਕਾਰੀ ਅਨੁਸਾਰ ਬਟਾਲਾ ਦਾ ਵਿਅਕਤੀ ਜਲੰਧਰ ਨੰਬਰ ਦੀ ਸਵਿਫਟ ਡਿਜ਼ਾਇਰ ਕਾਰ ਲੈ ਕੇ ਬਰਗਰ ਕਿੰਗ ਦੇ ਬਾਹਰ ਖੜ੍ਹਾ ਸੀ। ਉਹ ਰਾਤੀਂ ਲਗਭਗ 9.55 ਵਜੇ ਕਾਰ ਦੇ ਸ਼ੀਸ਼ੇ ਸਾਫ ਕਰ ਰਿਹਾ ਸੀ। ਇਸੇ ਵਿਚਕਾਰ 2 ਐਕਟਿਵਾ ’ਤੇ 6 ਨਕਾਬਪੋਸ਼ ਲੁਟੇਰੇ ਆਏ ਅਤੇ ਗਾਲੀ-ਗਲੋਚ ਸ਼ੁਰੂ ਕਰ ਦਿੱਤਾ। ਵੇਖਦੇ ਹੀ ਵੇਖਦੇ ਲੁਟੇਰਿਆਂ ਨੇ ਚਾਲਕ ’ਤੇ ਬੇਸਬੈਟ ਅਤੇ ਤੇਜ਼ਧਾਰਾਂ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਇਕ ਲੁਟੇਰੇ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ। ਕਾਰ ਦਾ ਚਾਲਕ ਜਾਨ ਬਚਾਉਣ ਲਈ ਅੰਦਰ ਵੱਲ ਭੱਜਿਆ, ਜਿਸ ਤੋਂ ਬਾਅਦ ਲੁਟੇਰੇ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ। ਕੁਝ ਦੂਰੀ ’ਤੇ ਪਠਾਨਕੋਟ ਚੌਕ ਦੇ ਨੇਡ਼ੇ ਹੀ ਲੁੱਟੀ ਕਾਰ ਕਿਸੇ ਹੋਰ ਗੱਡੀ ਨਾਲ ਟਕਰਾ ਗਈ ਅਤੇ ਡਿਵਾਈਡਰ ਵਿਚ ਜਾ ਲੱਗੀ।

PunjabKesari

ਇਹ ਵੀ ਪੜ੍ਹੋ: ਘੱਲੂਘਾਰਾ ਨੂੰ ਧਿਆਨ 'ਚ ਰੱਖਦਿਆਂ DGP ਭਾਵਰਾ ਨੇ ਪੰਜਾਬ ਪੁਲਸ ਨੂੰ ਦਿੱਤੀਆਂ ਸਖ਼ਤ ਹਦਾਇਤਾਂ

ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਨੂੰ ਉਥੇ ਹੀ ਛੱਡ ਕੇ ਲੁਟੇਰੇ ਫ਼ਰਾਰ ਹੋ ਗਏ। ਲੁਟੇਰੇ ਜਿਹੜੇ 2 ਐਕਟਿਵਾ ’ਤੇ ਆਏ ਸਨ, ਉਨ੍ਹਾਂ ’ਤੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੇ ਸਬ-ਇੰਸ. ਨਿਰਮਲ ਸਿੰਘ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੁਕਸਾਨੀ ਕਾਰ ਨੂੰ ਕਬਜ਼ੇ ਲੈ ਲਿਆ ਅਤੇ ਥਾਣੇ ਲੈ ਗਏ। ਐੱਸ. ਆਈ. ਨਿਰਮਲ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਲੁੱਟ ਦਾ ਹੈ ਜਾਂ ਕਿਸੇ ਲੈਣ-ਦੇਣ ਦਾ, ਇਸਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਲੁੱਟ ਦੇ ਐਂਗਲ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜ਼ਿਮਨੀ ਚੋਣ ਨੂੰ ਲੈ ਕੇ ਸੰਗਰੂਰ ਹਲਕਾ ਚਰਚਾ 'ਚ, ਇਸ ਸੀਟ ਨੇ ਪੰਜਾਬ ਨੂੰ ਦਿੱਤੇ ਹਨ ਤਿੰਨ ਮੁੱਖ ਮੰਤਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News