ਸ਼ੈਲਰ ਦੇ ਡਰਾਇਰ ਦਾ ਤਾਪਮਾਨ ਵਧਣ ਕਾਰਨ ਲੱਗੀ ਭਿਆਨਕ ਅੱਗ
12/17/2023 12:38:36 PM
ਕਰਤਾਰਪੁਰ (ਸਾਹਨੀ)- ਬੀਤੀ ਦੁਪਹਿਰ ਇਲਾਕੇ ਦੇ ਪਿੰਡ ਮਾਂਗੇਕੀ ਵਿਖੇ ਸਥਿਤ ਇਕ ਸ਼ੈਲਰ ’ਚ ਲੱਗੇ ਡਰਾਇਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ’ਚ ਇਸ ਨੇ ਭਿਆਨਕ ਰੂਪ ਲੈ ਲਿਆ। ਜਾਣਕਾਰੀ ਦਿੰਦਿਆਂ ਸ਼ਿਵਾਂਸ਼ ਐਗਰੋ ਇੰਡਸਟਰੀ ਦੇ ਨਿਤਿਨ ਗੁਪਤਾ ਨੇ ਦੱਸਿਆ ਕਿ ਬੀਤੀ ਦੁਪਹਿਰ ਉਨ੍ਹਾਂ ਦੇ ਸ਼ੈਲਰ ’ਚ ਲੱਗੇ ਡਰਾਇਰ ’ਚ ਤਕਨੀਕੀ ਨੁਕਸ ਪੈਣ ਕਾਰਨ ਇਸ ਦਾ ਤਾਪਮਾਨ ਅਚਾਨਕ ਵਧ ਗਿਆ, ਜਿਸ ਕਾਰਨ ਇਸ ਨੂੰ ਅੱਗ ਲੱਗ ਗਈ।
ਸ਼ੈਲਰ ’ਚ ਮੌਜੂਦ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਲਗਾਤਾਰ ਵਧਦੀ ਗਈ ਅਤੇ ਕਰਤਾਰਪੁਰ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ ਅਤੇ ਇਸ ਦੌਰਾਨ ਅੱਗ ਕਾਫ਼ੀ ਫੈਲ ਗਈ, ਜਿਸ ਲਈ ਕਰਤਾਰਪੁਰ ਅਤੇ ਜਲੰਧਰ ਤੋਂ ਵੀ ਗੱਡੀਆਂ ਮੰਗਵਾਈਆਂ ਗਈਆਂ ਅਤੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਡਰਾਇਰ ਸਮੇਤ ਉਸ ’ਚ ਪਿਆ ਝੋਨਾ ਵੀ ਸੜ ਗਿਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਟ੍ਰੈਵਲ ਏਜੰਟ ਦੀ ਗੱਡੀ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ 5 ਦੀ ਜਗ੍ਹਾ ਮੰਗੀ ਢਾਈ ਕਰੋੜ ਦੀ ਫਿਰੌਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।