ਸੁਨਿਆਰੇ ਦੀ ਦੁਕਾਨ ਤੋਂ 200 ਗ੍ਰਾਮ ਸੋਨਾ ਅਤੇ ਡੇਢ ਕਿਲੋ ਚਾਂਦੀ ਚੋਰੀ

Wednesday, Aug 14, 2019 - 02:14 AM (IST)

ਸੁਨਿਆਰੇ ਦੀ ਦੁਕਾਨ ਤੋਂ 200 ਗ੍ਰਾਮ ਸੋਨਾ ਅਤੇ ਡੇਢ ਕਿਲੋ ਚਾਂਦੀ ਚੋਰੀ

 

ਰੂਪਨਗਰ, (ਵਿਜੇ)- ਰੂਪਨਗਰ ਸ਼ਹਿਰ ’ਚ ਇਕ ਸੁਨਿਆਰੇ ਦੀ ਦੁਕਾਨ ’ਤੇ ਚੋਰਾਂ ਨੇ ਲੱਖਾਂ ਰੁਪਏ ਦੀ ਕੀਮਤ ਦਾ ਸੋਨਾ ਤੇ ਚਾਂਦੀ ਚੋਰੀ ਕਰ ਲਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਤਾ ਲੱਗਾ ਹੈ ਕਿ ਕੱਲ ਰਾਤ ਚੋਰਾਂ ਨੇ ਗਾਂਧੀ ਚੌਕ ਨੇਡ਼ੇ ਇਕ ਸੁਨਿਆਰੇ ਦੀ ਦੁਕਾਨ ’ਤੇ ਪਿੱਛੋਂ ਪਾਡ਼ ਲਾ ਕੇ 200 ਗ੍ਰਾਮ ਸੋਨਾ, ਡੇਢ ਕਿਲੋ ਚਾਂਦੀ ਅਤੇ 5 ਹਜ਼ਾਰ ਰੁ. ਨਕਦੀ ਚੋਰੀ ਕਰ ਲਈ। ਦੁਕਾਨ ਦੇ ਮਾਲਕ ਰਾਜੇਸ਼ ਵਰਮਾ ਨੇ ਦੱਸਿਆ ਕਿ ਉਹ ਕੱਲ ਆਪਣੀ ਦੁਕਾਨ ਬੰਦ ਕਰ ਕੇ ਗਿਆ ਸੀ ਅਤੇ ਅੱਜ ਸ਼ਹਿਰ ’ਚ ਹਡ਼ਤਾਲ ਸੀ ਜਿਸ ਕਾਰਣ ਉਨ੍ਹਾਂ ਨੇ ਬਾਅਦ ਦੁਪਹਿਰ ਦੁਕਾਨ ਖੋਲ੍ਹੀ ਅਤੇ ਵੇਖਿਆ ਕਿ ਉਕਤ ਸਾਮਾਨ ਚੋਰੀ ਹੋ ਚੁੱਕਾ ਸੀ। ਚੋਰਾਂ ਨੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਇਨਵਰਟਰ ਵੀ ਬੰਦ ਕਰ ਦਿੱਤਾ ਤਾਂ ਕਿ ਉਨ੍ਹਾਂ ਦੇ ਚਿਹਰੇ ਨਾ ਨਜ਼ਰ ਆਉਣ। ਸਾਰੇ ਮਾਮਲੇ ਦੀ ਰਿਪੋਰਟ ਪੁਲਸ ਨੂੰ ਕਰ ਦਿੱਤੀ ਗਈ ਹੈ। ਪੁਲਸ ਨੇ ਉਕਤ ਮਾਮਲੇ ’ਚ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


author

Bharat Thapa

Content Editor

Related News