ਸੋਢਲ ਸਟਾਰਮ ਵਾਟਰ ਪ੍ਰਾਜੈਕਟ ''ਤੇ ਭੜਕੇ ਭਾਜਪਾਈ

Wednesday, Jan 15, 2020 - 01:03 PM (IST)

ਸੋਢਲ ਸਟਾਰਮ ਵਾਟਰ ਪ੍ਰਾਜੈਕਟ ''ਤੇ ਭੜਕੇ ਭਾਜਪਾਈ

ਜਲੰਧਰ (ਖੁਰਾਣਾ)— ਉੱਤਰੀ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ 15 ਜਨਵਰੀ ਨੂੰ ਸੋਢਲ ਸਟਾਰਮ ਵਾਟਰ ਪ੍ਰਾਜੈਕਟ ਦਾ ਉਦਘਾਟਨ ਕਰਨ ਜਾ ਰਹੇ ਹਨ ਪਰ ਉਸ ਤੋਂ ਪੂਰਬਲੀ ਸ਼ਾਮ 'ਤੇ ਨਾਰਥ ਹਲਕੇ ਦੇ ਭਾਜਪਾਈਆਂ ਨੇ ਇਸ ਸਮਾਰੋਹ ਦੀ ਸਖਤ ਆਲੋਚਨਾ ਕੀਤੀ ਹੈ।

PunjabKesari

ਹੁਣ ਤੱਕ ਤਾਂ ਪ੍ਰਾਜੈਕਟ ਪੂਰਾ ਹੋ ਗਿਆ ਹੁੰਦਾ : ਜੌਲੀ ਬੇਦੀ
ਭਾਜਪਾ ਆਗੂ ਜੌਲੀ ਬੇਦੀ ਨੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਦੱਸਿਆ ਕਿ 3 ਸਾਲ ਪਹਿਲਾਂ ਦਸੰਬਰ 2016 'ਚ ਠੇਕੇਦਾਰ ਨੇ ਮਟੀਰੀਅਲ ਲਿਆ ਕੇ ਪ੍ਰਾਜੈਕਟ ਸ਼ੁਰੂ ਵੀ ਕਰ ਦਿੱਤਾ ਸੀ। ਜੇਕਰ ਉਸ ਕੰਮ ਨੂੰ ਰੋਕਿਆ ਨਾ ਜਾਂਦਾ ਤਾਂ ਅੱਜ ਪ੍ਰਾਜੈਕਟ ਪੂਰਾ ਹੋ ਜਾਣ ਤੋਂ ਬਾਅਦ ਇਸ ਦਾ ਉਦਘਾਟਨ ਸ਼ਾਨ ਨਾਲ ਕੀਤਾ ਜਾ ਸਕਦਾ ਹੈ। ਇਕ ਪਾਸੇ ਠੇਕੇਦਾਰ ਛੋਟੇ-ਛੋਟੇ ਰਿਪੇਅਰ ਦੇ ਕੰਮ ਨਾ ਹੋਣ ਦੇ ਦੋਸ਼ ਲਾ ਰਹੇ ਹਨ ਪਰ ਇਹ 5.12 ਕਰੋੜ ਦਾ ਕੰਮ ਕਿਵੇਂ ਪੂਰਾ ਹੋਵੇਗਾ, ਇਹ ਸਮਝ ਨਹੀਂ ਆ ਰਿਹਾ। ਜੇਕਰ ਉਦਘਾਟਨ ਕਰਨਾ ਹੀ ਹੈ ਤਾਂ ਦਾਦਾ ਕਾਲੋਨੀ ਵਿਚ ਲੋੜਵੰਦ ਲੋਕਾਂ ਲਈ ਬਣੇ ਸਰਕਾਰੀ ਹਸਪਤਾਲ ਦਾ ਕਰੋ ਜੋ ਬਣ ਕੇ ਤਿਆਰ ਖੜ੍ਹਾ ਹੈ, ਤਾਂ ਜੋ ਲੋਕ ਇਸ ਦਾ ਲਾਭ ਲੈ ਸਕਣ।

ਇਹ ਪ੍ਰਾਜੈਕਟ ਸਸਤਾ ਕਿਵੇਂ, ਸਮਝ ਤੋਂ ਬਾਹਰ : ਸੁਨੀਲ ਜੋਤੀ
ਸਾਬਕਾ ਮੇਅਰ ਸੁਨੀਲ ਜੋਤੀ ਨੇ ਕਿਹਾ ਕਿ ਦਸੰਬਰ 2016 'ਚ ਬਣਿਆ ਪ੍ਰਾਜੈਕਟ 4.90 ਕਰੋੜ ਦਾ ਸੀ, ਜਿਸ 'ਚੋਂ 50 ਲੱਖ ਰੁਪਏ ਦੀ ਜ਼ਮੀਨ ਵੀ ਐਕਵਾਇਰ ਕੀਤੀ ਗਈ ਸੀ। ਇਸ ਲਈ ਪ੍ਰਾਜੈਕਟ ਦੀ ਕੀਮਤ 4.40 ਕਰੋੜ ਸੀ। ਹੁਣ 5.12 ਕਰੋੜ ਦਾ ਪ੍ਰਾਜੈਕਟ ਸਸਤਾ ਕਿਵੇਂ ਹੋ ਗਿਆ, ਸਮਝ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਉਸ ਪ੍ਰਾਜੈਕਟ 'ਚ ਸਾਰੇ ਪੈਸੇ ਸੀਵਰੇਜ ਬੋਰਡ ਨੇ ਖਰਚਣੇ ਸਨ ਪਰ ਇਹ ਨਵਾਂ ਪ੍ਰਾਜੈਕਟ ਅਮਰੂਤ ਯੋਜਨਾ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਨਿਗਮ ਦੇ ਖਾਤੇ 'ਚ ਖਰਚ ਹੋਈ ਗ੍ਰਾਂਟ 'ਚ ਗਿਣਿਆ ਜਾਵੇਗਾ। ਕਾਂਗਰਸੀ ਆਗੂ ਇਸ ਸਮੱਸਿਆ ਨੂੰ 12 ਸਾਲ ਪੁਰਾਣੀ ਦੱਸ ਕੇ ਲੋਕਾਂ ਦੇ ਮਜ਼ਾਕ ਦਾ ਕਾਰਣ ਬਣ ਰਹੇ ਹਨ, ਜਦੋਂਕਿ ਇਹ ਸਮੱਸਿਆ ਉਸ ਸਮੇਂ ਵੀ ਸੀ, ਜਦੋਂ ਵਿਧਾਇਕ ਦੇ ਪਿਤਾ ਮੰਤਰੀ ਹੁੰਦੇ ਸਨ।


author

shivani attri

Content Editor

Related News