ਐਕਟਿਵਾ ’ਤੇ ਸ਼ਰਾਬ ਦੀ ਸਪਲਾਈ ਦੇਣ ਜਾ ਰਿਹਾ ਸਮੱਗਲਰ ਕਾਬੂ

08/29/2019 1:32:27 AM

ਜਲੰਧਰ, (ਜ. ਬ.): ਐਕਟਿਵਾ ’ਤੇ ਸ਼ਰਾਬ ਦੀ ਸਪਲਾਈ ਦੇਣ ਜਾਂਦੇ ਇਕ ਸ਼ਰਾਬ ਸਮੱਗਲਰ ਨੂੰ ਥਾਣਾ 4 ਦੀ ਪੁਲਸ ਨੇ ਸਬਜ਼ੀ ਮੰਡੀ ਕੋਲੋਂ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਪੁਲਸ ਨੇ 12 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਉਸ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਸੁੁਰਿੰਦਰ ਪਾਲ ਪੁਲਸ ਪਾਰਟੀ ਸਮੇਤ ਜੋਤੀ ਚੌਕ ਨੇੜੇ ਸਬਜ਼ੀ ਮੰਡੀ ਦੇ ਕੋਲ ਮੌਜੂਦ ਸੀ ਇਸ ਦੌਰਾਨ ਸੂਚਨਾ ਮਿਲੀ ਕਿ ਐਕਟਿਵਾ ਸਵਾਰ ਵਿਅਕਤੀ ਵਰਿੰਦਰ ਕੁਮਾਰ ਪੁੱਤਰ ਕਾਂਤਾ ਪ੍ਰਸਾਦ ਨਿਵਾਸੀ ਕਮਲ ਵਿਹਾਰ ਬਸ਼ੀਰਪੁਰਾ ਜੋ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਜਾ ਰਿਹਾ ਸੀ ਜਿਸ ਨੂੰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਬਜ਼ੀ ਮੰਡੀ ਦੇ ਕੋਲੋ ਗ੍ਰਿਫਤਾਰ ਕਰ ਲਿਆ। ਮੌਕੇ ’ਤੇ 12 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ। ਪੁਲਸ ਨੇ ਉਸ ਖਿਲਾਫ ਐਕਸਾਈਟ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਵਿਅਕਤੀ ’ਤੇ ਹੋਰ ਵੀ ਕਈ ਮੁਕੱਦਮੇ ਦਰਜ ਹਨ।


Related News