ਤਨਖ਼ਾਹ ਨਾ ਮਿਲਣ 'ਤੇ ਪਿੰਡ ਝਿੰਗੜਾ ਦੇ ਕਾਮਿਆਂ ਨੇ ਬੀ. ਡੀ. ਪੀ. ਓ. ਨੂੰ ਦਿੱਤੀ ਲਿਖਤੀ ਸ਼ਿਕਾਇਤ

07/27/2020 7:30:50 PM

ਜਲੰਧਰ — ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਆਉਂਦੇ ਪਿੰਡ ਝਿੰਗੜਾ ਵਿਖੇ 11 ਮਹੀਨਿਆਂ ਤੋਂ ਸਫਾਈ ਕਾਮੇ, ਚੌਕੀਦਾਰਾਂ ਅਤੇ ਆਗਨਵਾੜੀ ਵਰਕਰਾਂ ਦੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ ਹਨ, ਜਿਸ ਬਾਰੇ ਸਰਪੰਚ ਜਗਵਿੰਦਰ ਸਿੰਘ ਦੇ ਕੁਝ ਹੋਰਾਂ ਮੈਂਬਰਾਂ ਵੱਲੋਂ ਲਿਖਤੀ ਰੂਪ 'ਚ ਬੀ. ਡੀ. ਪੀ. ਓ. ਸਾਬ੍ਹ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਪੱਤਰ 'ਚ ਦੱਸਿਆ ਕਿ ਗਿਆ ਹੈ ਕਿ ਪਹਿਲਾਂ ਮਈ ਮਹੀਨੇ ਏਜੰਡਾ ਕੱਢ ਕੇ ਪੰਚਾਇਤ ਜ਼ਮੀਨ ਦੀ ਬੋਲੀ ਅਤੇ ਸਫਾਈ ਕਾਮਿਆਂ ਦੀਆਂ ਤਨਖ਼ਾਹਾਂ ਬਾਰੇ ਮੀਟਿੰਗ ਰੱਖੀ ਗਈ ਸੀ। 

ਇਹ ਵੀ ਪੜ੍ਹੋ:  ਜ਼ਿਲ੍ਹਾ ਜਲੰਧਰ 'ਚ ਮੁੜ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ
ਇਹ ਵੀ ਪੜ੍ਹੋ: ਟਾਂਡਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਬੈਂਕ 'ਚੋਂ ਲੁਟੇਰਿਆਂ ਨੇ ਕੀਤੀ ਲੱਖਾਂ ਦੀ ਲੁੱਟ

ਕੁਝ ਪੰਚਾਂ ਵੱਲੋਂ ਏਜੰਡੇ ਉੱਪਰ ਦਸਤਖ਼ਤ ਕਰਨ ਤੋਂ ਨੀ ਇਨਕਾਰ ਕੀਤਾ ਗਿਆ ਸੀ ਅਤੇ ਨਾ ਮੀਟਿੰਗ 'ਚ ਹਾਜ਼ਰ ਹੋਏ ਸਨ। ਬਾਅਦ 'ਚ ਫਿਰ ਬੀਤੇ ਮਹੀਨੇ ਇਕ ਮੀਟਿੰਗ ਰੱਖੀ ਗਈ ਸੀ, ਜਿਸ 'ਚ ਪੰਚਾਂ ਵੱਲੋਂ ਹਾਜ਼ਰ ਹੋ ਕੇ ਵੀ ਮਤੇ 'ਤੇ ਦਸਤਖ਼ਤ ਨਹੀਂ ਕੀਤੇ ਗਏ ਸਨ। 11 ਮਹੀਨੇ ਬੀਤਣ ਦੇ ਬਾਵਜੂਦ ਵੀ ਕਾਮੇ ਤਨਖ਼ਾਹਾਂ ਤੋਂ ਅਜੇ ਤੱਕ ਵਾਂਝੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 11 ਮਹੀਨਿਆਂ ਤੋਂ ਪੰਚਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡ ਦੇ ਸਕੂਲ ਦਾ ਕਈ ਮਹੀਨਿਆਂ ਤੋਂ ਬਿਜਲੀ ਦਾ ਬਿੱਲ ਵੀ ਨਹੀਂ ਦਿੱਤਾ ਗਿਆ। ਇਹ ਬਿਜਲੀ ਦਾ ਮੀਟਰ ਪੰਚਾਇਤ ਦੇ ਨਾਂ 'ਤੇ ਹੈ। ਪੰਚਾਂ ਵੱਲੋਂ ਬਿਜਲੀ ਬਿਲ ਦਾ ਭੁਗਤਾਨ ਕਰਨ ਲਈ ਕੋਈ ਵੀ ਸਹਿਮਤੀ ਨਹੀਂ ਦਿੱਤੀ ਜਾ ਰਹੀ ਹੈ, ਜਿਸ ਦੇ ਕਾਰਨ ਬਿਜਲੀ ਬੋਰਡ ਵੱਲੋਂ ਮੀਟਰ ਕੱਟਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਬੋਰਡ ਵੱਲੋਂ ਮੀਟਰ ਕੱਟਿਆ ਜਾਵੇਗਾ ਤਾਂ ਇਸ ਦੇ ਜਿੰਮੇਵਾਰ ਇਹ ਪੰਚ ਹੋਣਗੇ। ਸਰਪੰਚ ਜਗਵਿੰਦਰ ਸਿੰਘ ਅਤੇ ਹੋਰਾਂ ਮੈਂਬਰਾਂ ਨੇ ਬੀ. ਡੀ. ਪੀ. ਓ. ਸਾਬ੍ਹ ਨੂੰ ਇਨ੍ਹਾਂ ਸਮੱਸਿਆਵਾਂ ਬਾਰੇ ਲਿਖਤੀ ਰੂਪ 'ਚ ਜਾਣੂ ਕਰਵਾਇਆ ਹੈ ਅਤੇ ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। 
ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਹੇਠ ਦੱਬੀ ਸ਼ਹੀਦ ਦੀ ਪਤਨੀ, ਢੇਰਾਂ ਤੋਂ ਕਬਾੜ ਚੁੱਕ ਕੇ ਕਰ ਰਹੀ ਹੈ ਗੁਜ਼ਾਰਾ
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਘਰ 'ਚ ਦਾਖ਼ਲ ਹੋ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਇਕ ਦੀ ਮੌਤ


shivani attri

Content Editor

Related News