ਕੋਰੋਨਾ ਦੌਰਾਨ ਪਿੰਡ ਵਿੱਚ ਵਧੀਆ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਪਿੰਡ ਕਟਲੀ ਦੇ ਸਰਪੰਚ ਦਾ ਸਨਮਾਨ

02/05/2021 4:21:04 PM

ਰੂਪਨਗਰ (ਸੱਜਣ ਸੈਣੀ)- ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਹਰ ਘਰ ਪਾਣੀ ਹਰ ਘਰ ਸਫ਼ਾਈ ਮਿਸ਼ਨ ਤਹਿਤ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਪੰਜ ਸਰਪੰਚ ਸਾਹਿਬ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਰੂਪਨਗਰ ਤੋਂ ਪਿੰਡ ਕਟਲੀ ਦੇ ਸਰਪੰਚ ਵਕੀਲ ਕਮਲ ਸਿੰਘ ਨੂੰ ਇਹ ਮਾਣ ਪ੍ਰਾਪਤ ਹੋਇਆ। ਸਨਮਾਨ ਪ੍ਰਾਪਤ ਕਰਨ ਵਾਲੇ ਸਰਪੰਚ ਕਮਲ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕਟਲੀ ਦੀ ਜਲ ਸਪਲਾਈ ਕਮੇਟੀ ਵੱਲੋਂ ਕੋਰੋਨਾ ਦੌਰਾਨ ਬਿਲ ਮੁਆਫ਼ ਕੀਤਾ ਗਿਆ, ਜਨਤਕ ਵਾਟਰ ਕੂਲਰ ਲਗਵਾਇਆ ਗਿਆ।

ਇਹ ਵੀ ਪੜ੍ਹੋ :  ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)

ਸ਼ੁੱਧ ਪਾਣੀ ਲਈ ਆਟੋਮੈਟਿਕ ਕਲੋਰੀਨੇਟਰ, ਲਗਾਤਾਰ ਸਾਫ਼ ਅਤੇ ਸ਼ੁੱਧ ਪਾਣੀ ਦੀ ਸਹੂਲਤ, ਪੰਪ ਹਾਊਸ ਦਾ ਰਹਿੰਦਾ ਕੰਮ, ਰੰਗ ਰੋਗਨ ਅਤੇ ਲੋੜੀਂਦੇ ਕੰਮ ਪੂਰੇ ਕੀਤੇ ਗਏ। ਜਿਸ ਦੇ ਲਈ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹੋਰ ਸਰਪੰਚ ਸਾਹਿਬਾਨ ਦੇ ਨਾਲ ਸਨਮਾਨਤ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਸਾਹਿਬ ਵੱਲੋਂ ਸਾਰੇ ਸਰਪੰਚ ਸਾਹਿਬ ਨੂੰ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਗਈ। 

ਇਹ ਵੀ ਪੜ੍ਹੋ :ਟਾਂਡਾ ’ਚ ਸੈਰ ਕਰ ਰਹੇ ਜੋੜੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਗੋਲੀ ਚਲਾ ਕੀਤੀ ਲੁੱਟਖੋਹ

ਪਿੰਡ ਕਟਲੀ ਦੇ ਸਰਪੰਚ ਕਮਲ ਸਿੰਘ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਮਹਿਕਮੇ ਦੇ ਕਰਮਚਾਰੀਆਂ, ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੀ ਜਲ ਸਪਲਾਈ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਦੇ ਕਾਰਨ ਹੀ ਇਹ ਸਭ ਕੁਝ ਸੰਭਵ ਹੋਇਆ ਹੈ। ਹਰ ਕੰਮ ਵਿਚ ਬਹੁਤ ਛੋਟੇ-ਛੋਟੇ ਕੰਮਾਂ ਦਾ ਖ਼ਿਆਲ ਰੱਖਣਾ ਪੈਂਦਾ ਹੈ, ਜਿਸ ਕਾਰਨ ਲਗਾਤਾਰ ਸਫ਼ਲਤਾ ਮਿਲਦੀ ਹੈ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ


shivani attri

Content Editor

Related News