ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਹੁਣ ਮਿਲਣਗੀਆਂ ਇਹ ਖ਼ਾਸ ਸਹੂਲਤਾਂ
Thursday, Apr 04, 2024 - 08:04 PM (IST)
ਜੰਮੂ- ਮਾਤਾ ਵੈਸ਼ਨੋ ਦੇਵੀ ਭਵਨ ਤੋਂ ਦੋ ਕਿਲੋਮੀਟਰ ਦੂਰ ਹਿਮਕੋਟੀ ਖ਼ੇਤਰ 'ਚ ਪੰਛੀ ਹੈਲੀ ਸੇਵਾ ਹੁਣ ਆਮ ਸ਼ਰਧਾਲੂਆਂ ਲਈ ਪਹਿਲੇ ਨਰਾਤੇ 'ਤੇ ਸ਼ੁਰੂ ਹੋਵੇਗੀ। ਇਹ ਹੈਲੀਪੈਡ ਵੀ.ਆਈ.ਪੀ. ਲੋਕਾਂ ਲਈ ਵੀ ਇਸਤੇਮਾਲ ਹੁੰਦਾ ਹੈ। ਜੰਮੂ ਏਅਰਪੋਰਟ ਤੋਂ ਸ਼ਰਧਾਲੂ ਹੁਣ ਸਿੱਥਾ ਪੰਛੀ ਹੈਲੀਪੈਡ ਤਕ ਆ-ਜਾ ਸਕਣਗੇ। ਇਸ ਨਾਲ ਸ਼ਰਧਾਲੂਆਂ ਦੇ ਸਮੇਂ ਦੀ ਬਚਤ ਹੋਵੇਗੀ। ਇਸਤੋਂ ਇਲਾਵਾ ਕਟੜਾ ਦੇ ਨਾਰਾਇਣਾ ਹਸਪਤਾਲ ਨੇੜੇ ਕਕੜਿਆਲ 'ਚ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ।
ਭਵਨ 'ਤੇ ਸ਼ਰਧਾਲੂਆਂ ਲਈ ਬਣਨਗੀਆਂ ਨਵੀਆਂ ਇਮਾਰਤਾਂ
ਭਵਨ 'ਤੇ ਸ਼ਰਧਾਲੂਆਂ ਲਈ ਨਵੀਆਂ ਇਮਾਰਤਾਂ ਬਣਾਈਆਂ ਜਾਣਗੀਆਂ। ਕਟੜਾ ਰੇਲਵੇ ਸਟੇਸ਼ਨ ਕੰਪਲੈਕਸ 'ਤੇ ਆਧੁਨਿਕ ਰਜਿਸਟ੍ਰੇਸ਼ਨ ਕੇਂਦਰ ਦਾ ਨਿਰਮਾਣ ਕੀਤਾ ਜਾਵੇਗਾ। ਇਹ ਫੈਸਲੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ ਮੀਟਿੰਗ ਵਿੱਚ ਲਏ ਗਏ। ਉਪ ਰਾਜਪਾਲ ਮਨੋਜ ਸਿਨਹਾ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ 72ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਦੱਸ ਦੇਈਏ ਕਿ ਉਪ ਰਾਜਪਾਲ ਸ਼ਰਾਈਨ ਬੋਰਡ ਦੇ ਚੇਅਰਮੈਨ ਵੀ ਹਨ।
ਇਸ ਤੋਂ ਇਲਾਵਾ ਬੋਰਡ ਨੇ ਭਵਨ 'ਚ ਐਗਜ਼ਿਟ ਟ੍ਰੈਕ ਬਣਾਉਣ, ਭਵਨ ਵਿੱਚ ਮਨੋਕਾਮਨਾ ਖੇਤਰ ਦੀ ਮੁੜ ਉਸਾਰੀ ਅਤੇ ਦਰਸ਼ਨੀ ਡਿਉਢੀ ਬਾਣਗੰਗਾ ਵਿੱਚ ਕਵਰ ਵੇਟਿੰਗ ਰੂਮ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। LG ਨੇ 27 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਿਸ ਨਾਲ ਸ਼ਰਧਾਲੂਆਂ ਦੀਆਂ ਸੇਵਾਵਾਂ ਨੂੰ ਵਧਾਉਣ ਅਤੇ ਬੋਰਡ ਦੇ ਪਿਛਲੇ ਫੈਸਲਿਆਂ ਦੀ ਪ੍ਰਗਤੀ ਦੇ ਨਾਲ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ, ਵੱਖ-ਵੱਖ ਵਿਕਾਸ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ, ਸ਼ਰਧਾਲੂਆਂ ਦੀ ਸਹੂਲਤ ਦੇ ਮਹੱਤਵਪੂਰਨ ਪਹਿਲੂਆਂ 'ਤੇ ਚਰਚਾ ਕੀਤੀ ਗਈ।