ਸਿਵਲ ਹਸਪਤਾਲ ਸਥਿਤ ‘ਸਖੀ ਵਨ ਸਟਾਪ ਸੈਂਟਰ’ ਪੀੜਤ ਔਰਤਾਂ ਲਈ ਸਾਬਿਤ ਹੋਣ ਲੱਗਾ ਵਰਦਾਨ

12/08/2023 6:12:29 PM

ਜਲੰਧਰ (ਸ਼ੋਰੀ)- 28 ਜਨਵਰੀ 2020 ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਨੇੜੇ ਸਖੀ ਵਨ ਸਟਾਪ ਸੈਂਟਰ ਦੀ ਇਮਾਰਤ ਦਾ ਉਦਘਾਟਨ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੰਤੋਸ਼ ਸਿੰਘ ਚੌਧਰੀ, ਸਾਬਕਾ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਪਰਗਟ ਸਿੰਘ ਤੇ ਕਾਂਗਰਸੀ ਵਿਧਾਇਕ ਜੂਨੀਅਰ ਹੈਨਰੀ ਨੇ ਕੀਤਾ ਸੀ। ਉਸ ਸਮੇਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਕੇਂਦਰ ਪੀੜਤ ਔਰਤਾਂ ਦੀ ਮਦਦ ਲਈ ਚੰਗੀ ਪਹਿਲ ਕਰੇਗਾ। ਅੱਜ ਨਤੀਜਾ ਇਹ ਹੈ ਕਿ ਉਕਤ ਕੇਂਦਰ ਪੀੜਤ ਔਰਤਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।

ਰੋਜ਼ਾਨਾ ਬਹੁਤ ਸਾਰੀਆਂ ਪੀੜਤ ਔਰਤਾਂ ਤੇ ਲੜਕੀਆਂ ਸੈਂਟਰ ਇੰਚਾਰਜ ਸੰਦੀਪ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸਦੀਆਂ ਹਨ ਅਤੇ ਇੰਚਾਰਜ ਉਨ੍ਹਾਂ ਨੂੰ ਵਿਸਥਾਰ ਨਾਲ ਸੁਣਦਾ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਦਾ ਹੈ। ਇੰਚਾਰਜ ਸੰਦੀਪ ਨੇ ਦੱਸਿਆ ਕਿ ਪੀੜਤ ਔਰਤਾਂ 24 ਘੰਟੇ ਆ ਕੇ ਆਪਣੀ ਸ਼ਿਕਾਇਤ ਦੇ ਸਕਦੀਆਂ ਹਨ। ਇਸ ਤੋਂ ਇਲਾਵਾ ਕੇਂਦਰ ਦੇ ਨੰ. 01812230181 ’ਤੇ ਕਾਲ ਕਰਕੇ ਵੀ ਸਲਾਹ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਪੀੜਤ ਔਰਤ ਦੀ ਫ੍ਰੀ ’ਚ ਐੱਮ. ਐੱਲ. ਆਰ. ਕਟਵਾਉਣ ਤੋਂ ਬਾਅਦ ਉਸ ਦੇ ਸਬੰਧਤ ਪੁਲਸ ਥਾਣੇ ’ਚ ਲੋੜ ਪੈਣ ’ਤੇ ਅਦਾਲਤ ’ਚ ਵੀ ਸਰਕਾਰੀ ਵਕੀਲ ਪੀੜਿਤਾ ਦੇ ਕੇਸ ਦੀ ਸੁਣਵਾਈ ਕਰਦਾ ਹੈ।

ਇਹ ਵੀ ਪੜ੍ਹੋ :  ਕਪੂਰਥਲਾ ਦੇ ਵਿਅਕਤੀ ਦੀ ਸਾਊਦੀ ਅਰਬ 'ਚ ਮੌਤ, ਛੁੱਟੀ ਕੱਟਣ ਮਗਰੋਂ ਮਹੀਨਾ ਪਹਿਲਾਂ ਪਰਤਿਆ ਸੀ ਵਿਦੇਸ਼

PunjabKesari

ਇਸ ਕੇਂਦਰ ’ਚ ਕੌਣ ਜਾ ਸਕਦਾ ਹੈ?
ਇਸ ਕੇਂਦਰ ’ਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ, ਬਲਾਤਕਾਰ, ਜਿਣਸੀ ਹਿੰਸਾ, ਘਰੇਲੂ ਹਿੰਸਾ, ਟ੍ਰੈਫਕਿੰਗ, ਤੇਜ਼ਾਬੀ ਹਮਲੇ ਪੀੜਤ, ਵਿਚ ਹੰਟਿੰਗ, ਦਾਜ ਨਾਲ ਸਬੰਧਤ ਹਿੰਸਾ, ਸਤੀ, ਬਾਲ ਜਿਣਸੀ ਸ਼ੋਸ਼ਣ, ਬਾਲ ਵਿਆਹ, ਭਰੂਣ ਹੱਤਿਆ ਆਦਿ ਵਰਗੇ ਮਾਮਲਿਆਂ ਤੋਂ ਪੀੜਤ ਔਰਤਾਂ ਇੱਥੇ ਜਾ ਸਕਦੀਆਂ ਹਨ।

ਇਨ੍ਹਾਂ ਸਾਰੀਆਂ ਸਥਿਤੀਆਂ ’ਚ ਕੇਂਦਰ ਔਰਤਾਂ ਦੀ ਮਦਦ ਕਰਦਾ ਹੈ
1. ਸੰਕਟਕਾਲੀਨ ਪ੍ਰਤੀਕਿਰਿਆ ਤੇ ਬਚਾਅ ਸੇਵਾਵਾਂ
2. ਮੈਡੀਕਲ ਸਹੂਲਤ
3. ਐੱਫ਼. ਆਈ. ਆਰ. ਦਰਜ ਕਰਨ ’ਚ ਔਰਤਾਂ ਦੀ ਸਹਾਇਤਾ
4. ਮਨੋਵਿਗਿਆਨੀ-ਸਮਾਜਿਕ ਪੱਖ ਤੇ ਮਾਰਗਦਰਸ਼ਨ
5. ਕਾਨੂੰਨੀ ਸਹਾਇਤਾ ਤੇ ਸਲਾਹ
6. ਸ਼ਰਣ
7. ਵੀਡੀਓ ਕਾਨਫਰੰਸਿੰਗ ਦੀ ਸਹੂਲਤ

PunjabKesari

ਇਹ ਵੀ ਪੜ੍ਹੋ : ਜਲੰਧਰ ਵਿਖੇ ਸਪਾ ਸੈਂਟਰ ਦੇ ਨਾਂ 'ਤੇ ਹੁਣ ਇਸ ਇਲਾਕੇ 'ਚ ਚੱਲ ਰਿਹੈ ਗੰਦਾ ਧੰਦਾ, ਇੰਝ ਹੁੰਦੀ ਹੈ ਕੁੜੀਆਂ ਨਾਲ ਡੀਲ

ਮਰਦਾਂ ਦੀ ਮੰਗ : ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਵੀ ਵਿਸ਼ੇਸ਼ ਕੇਂਦਰ ਖੋਲ੍ਹੇ ਜਾ
ਇੰਚਾਰਜ ਸੰਦੀਪ ਨੇ ਦੱਸਿਆ ਕਿ ਕਈ ਵਾਰ ਕੁਝ ਪੀੜਤ ਵਿਅਕਤੀ ਵੀ ਸ਼ਿਕਾਇਤਾਂ ਲੈ ਕੇ ਕੇਂਦਰ ’ਚ ਆਉਂਦੇ ਹਨ, ਜਿਨ੍ਹਾਂ ’ਚ ਮੁੱਖ ਤੌਰ ’ਤੇ ਸ਼ਿਕਾਇਤ ਇਹ ਹੁੰਦੀ ਹੈ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਕੁੱਟਮਾਰ ਕਰਦੀ ਹੈ । ਕਈਆਂ ਦਾ ਕਹਿਣਾ ਹੈ ਕਿ ਪਤਨੀ ਉਨ੍ਹਾਂ ਨੂੰ ਬਿਨਾਂ ਵਜ੍ਹਾ ਤੰਗ ਕਰਦੀ ਹੈ। ਸੰਦੀਪ ਕੌਰ ਦੱਸਦੀ ਹੈ ਕਿ ਜਦੋਂ ਉਹ ਦੱਸਦੀ ਹੈ ਕਿ ਕੇਂਦਰ ’ਚ ਸਿਰਫ਼ ਔਰਤਾਂ ਦੀਆਂ ਸ਼ਿਕਾਇਤਾਂ ਦਾ ਹੀ ਨਿਪਟਾਰਾ ਕੀਤਾ ਜਾਂਦਾ ਹੈ ਤਾਂ ਕੁਝ ਮਰਦ ਪੁੱਛਦੇ ਹਨ ਕਿ ਕੇਂਦਰ ਸਰਕਾਰ ਔਰਤਾਂ ਵਿਰੁੱਧ ਅੱਤਿਆਚਾਰਾਂ ਦਾ ਸ਼ਿਕਾਰ ਹੋਣ ਵਾਲੇ ਮਰਦਾਂ ਲਈ ਕੋਈ ਮਰਦ ਥਾਣਾ ਜਾਂ ਸੈਂਟਰ ਕਿਉਂ ਨਹੀਂ ਖੋਲ੍ਹਦੀ।

ਇਹ ਵੀ ਪੜ੍ਹੋ : ਜਲੰਧਰ : SHO ਰਾਜੇਸ਼ ਕੁਮਾਰ ਅਰੋੜਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News