ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸਿਵਲ ਡਿਫੈਂਸ ਵਲੰਟੀਅਰ ਫੌਜ ਕੀਤੀ ਜਾਵੇਗੀ ਤਿਆਰ : DC

Wednesday, May 07, 2025 - 05:50 PM (IST)

ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸਿਵਲ ਡਿਫੈਂਸ ਵਲੰਟੀਅਰ ਫੌਜ ਕੀਤੀ ਜਾਵੇਗੀ ਤਿਆਰ : DC

ਟਾਂਡਾ ਉੜਮੁੜ (ਪਰਮਜੀਤ ਮੋਮੀ) : ਭਾਰਤ ਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੌਜੂਦਾ ਹਾਲਾਤਾਂ ਦੌਰਾਨ ਮੌਕ ਡਰਿੱਲ ਤੇ ਬਲੈਕ ਆਊਟ ਦੇ ਪ੍ਰੋਸੀਜ਼ਰ ਤੋਂ ਬਾਅਦ ਸਰਕਾਰ ਵੱਲੋਂ ਸਿਵਲ ਡਿਫੈਂਸ ਵਲੰਟੀਅਰਸ ਦ ਰੈਸਕਿਊ ਫੌਜ ਤਿਆਰ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੰਸਿਕਾ ਜੈਨ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਹਾਲਾਤਾਂ ਦੇ ਮੱਦੇ ਨਜ਼ਰ ਜਿੱਥੇ ਸਰਕਾਰ ਵੱਲੋਂ ਮੌਕ ਡਰਿੱਲ ਤੇ ਬਲੈਕ ਆਊਟ ਦੇ ਜ਼ਰੀਏ ਆਪਣੇ ਨਾਗਰਿਕਾਂ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਆਉਣ ਵਾਲੇ ਸਮੇਂ ਵਿੱਚ ਰੈਸਕਿਊ ਆਪਰੇਸ਼ਨ ਵਾਸਤੇ  ਸਿਵਲ ਡਿਫੈਂਸ ਵਲੰਟੀਅਰ ਫੌਜ ਤਿਆਰ ਕੀਤੀ ਜਾਵੇਗੀ।

ਡੀ.ਸੀ ਹੁਸ਼ਿਆਰਪੁਰ ਨੇ ਹੋਰ ਦੱਸਿਆ ਕਿ ਇਸ ਸਿਵਿਲ ਡਿਫੈਂਸ ਫੌਜ ਵਿੱਚ ਐੱਨ.ਸੀ.ਸੀ ਕੈਡਿਟਸ, ਐੱਨ.ਐੱਸ.ਐੱਸ ਵਲੰਟੀਅਰ, ਸਾਬਕਾ ਸੈਨਿਕ, ਪਿੰਡਾਂ ਦੇ ਸਰਪੰਚ, ਪੰਚ, ਸਰਕਾਰੀ ਮੁਲਾਜ਼ਮ ਜਾਂ ਆਮ ਨਾਗਰਿਕ ਵੀ ਸ਼ਾਮਿਲ ਹੋ ਸਕਦੇ ਹਨ।  ਉਨਾਂ ਨੇ ਹੋਰ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਹਿਸੀਲਾਂ ਜਿਵੇਂ ਹੁਸ਼ਿਆਰਪੁਰ, ਟਾਂਡਾ ,ਗੜਸ਼ੰਕਰ, ਮੁਕੇਰੀਆਂ, ਦਸੂਹਾ, ਸ਼ਾਮ ਚੁਰਾਸੀ, ਤਹਸੀਲ  ਦੇ ਐੱਸ.ਡੀ.ਐੱਮ ਦਫਤਰ 'ਚ ਸਿਵਲ ਵਾਰਡਨ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਤੋਂ ਸਿਵਲ ਡਿਫੈਂਸ ਫੌਜ ਦੇ ਫਾਰਮ ਮਿਲਣਗੇ ਅਤੇ ਇਹ ਫਾਰਮ ਭਰ ਕੇ 2 ਦਿਨ ਦੀ ਟ੍ਰੇਨਿੰਗ ਉਪਰੰਤ ਸਿਵਲ ਡਿਫੈਂਸ ਰੈਸਕਿਊ ਫੌਜ ਤਿਆਰ ਕੀਤੀ ਜਾਵੇਗੀ।
 
ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਦਾ ਸੈਂਟਰਲ ਦਫਤਰ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਹੁਸ਼ਿਆਰਪੁਰ ਵਿਖੇ ਰੱਖਿਆ ਗਿਆ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਦਫਤਰ ਦੇ ਨੰਬਰ 01882 -220412 ਤੇ ਕਿਸੇ ਵੀ ਸਮੇਂ ਕਿਸੇ ਵੀ ਸਮੇਂ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕੀਤੀ ਜਾ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਹਾਲਾਤਾਂ ਮੱਦੇਨਜ਼ਰ ਕੋਈ ਵੀ ਝੂਠੀ ਜਾਂ ਗਲਤ  ਅਫਵਾਹ ਨਾ ਫੈਲਾਈ ਜਾਵੇ ਅਤੇ ਜੇਕਰ ਕੋਈ ਝੂਠੀ ਜਾਂ ਗਲਤ ਫੈਲਾਉਂਦਾ ਧਿਆਨ ਵਿੱਚ ਆਇਆ ਤਾਂ ਉਸ ਖਿਲਾਫ ਕਾਨੂੰਨੀ  ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News