RTO ਦਫ਼ਤਰ ’ਚ ਸਖ਼ਤੀ ਦਾ ਅਸਰ: ਭ੍ਰਿਸ਼ਟਾਚਾਰ ’ਤੇ ਰੋਕ, ਲੋਕਾਂ ਨੂੰ ਮਿਲਣ ਲੱਗਾ ਸਹੂਲਤ ਦਾ ਲਾਭ
Friday, Apr 25, 2025 - 03:06 PM (IST)

ਜਲੰਧਰ (ਚੋਪੜਾ)–ਜਲੰਧਰ ਦੇ ਰਿਜਨਲ ਟਰਾਂਸਪੋਰਟ ਦਫ਼ਤਰ (ਆਰ. ਟੀ. ਓ.) ਵਿਚ ਜਦੋਂ ਭ੍ਰਿਸ਼ਟਾਚਾਰ ਅਤੇ ਏਜੰਟ ਰਾਜ ਖ਼ਿਲਾਫ਼ ਨਾ ਸਿਰਫ਼ ਸਖ਼ਤੀ ਵਿਖਾਈ ਜਾ ਰਹੀ ਹੈ, ਸਗੋਂ ਇਕ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ, ਜਿਸ ਦਾ ਹਾਂ-ਪੱਖੀ ਅਸਰ ਪ੍ਰਤੱਖ ਰਪ ਨਾਲ ਜਨਤਾ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਆਰ. ਟੀ. ਓ. ਬਲਬੀਰ ਰਾਜ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਇਸ ਮੁਹਿੰਮ ਦਾ ਉਦੇਸ਼ ਨਾ ਸਿਰਫ਼ ਦਫ਼ਤਰ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ, ਸਗੋਂ ਲੋਕਾਂ ਨੂੰ ਬਿਨਾਂ ਏਜੰਟਾਂ ਦੇ ਸਿੱਧੀਆਂ ਅਤੇ ਪਾਰਦਰਸ਼ੀ ਸੇਵਾਵਾਂ ਦੇਣਾ ਵੀ ਹੈ।
ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਆਰ. ਟੀ. ਓ. ਦਫ਼ਤਰ ਵਿਚ ਸੇਵਾ ਕੇਂਦਰ ਦਾ ਇਕ ਵੱਖ ਕਾਊਂਟਰ ਸਥਾਪਤ ਕੀਤਾ ਗਿਆ ਹੈ। ਇਥੇ ਮਹਿਲਾ ਕਰਮਚਾਰੀ ਨੂੰ ਵਿੰਡੋ ’ਤੇ ਬਿਠਾ ਕੇ ਲੋਕਾਂ ਦੀ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ। ਇਸ ਦਾ ਨਤੀਜਾ ਇਹ ਰਿਹਾ ਕਿ ਵੀਰਵਾਰ 33 ਤੋਂ ਵੱਧ ਲੋਕ ਸਿੱਧਾ ਇਸ ਕਾਊਂਟਰ ’ਤੇ ਪਹੁੰਚੇ ਅਤੇ ਬਿਨਾਂ ਕਿਸੇ ਏਜੰਟ ਦੀ ਮਦਦ ਦੇ ਆਪਣੇ ਵਾਹਨ ਦੀ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਆਪਣੀ ਫਾਈਲ ਦੇ ਸਟੇਟਸ ਸਬੰਧੀ ਸਮੁੱਚੀ ਜਾਣਕਾਰੀ ਹਾਸਲ ਕੀਤੀ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਮੌਸਮ ਦੀ ਤਾਜ਼ਾ ਅਪਡੇਟ, ਵੀਰਵਾਰ ਦਾ ਦਿਨ ਰਿਹਾ ਸਭ ਤੋਂ ਗਰਮ, ਇਸ ਤਾਰੀਖ਼ ਨੂੰ ਪਵੇਗਾ ਮੀਂਹ
ਵਰਣਨਯੋਗ ਹੈ ਕਿ ਪਹਿਲਾਂ ਇਹ ਲੋਕ ਆਰ. ਟੀ. ਓ. ਦਫ਼ਤਰ ਆਉਣ ’ਤੇ ਏਜੰਟਾਂ ਦੇ ਝਾਂਸੇ ਵਿਚ ਆ ਕੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਬਣਦੇ ਸਨ। ਏਜੰਟ ਨਾ ਸਿਰਫ਼ ਵਾਧੂ ਪੈਸੇ ਵਸੂਲਦੇ ਸਨ, ਸਗੋਂ ਕਈ ਵਾਰ ਫਰਜ਼ੀ ਦਸਤਾਵੇਜ਼ਾਂ ਦਾ ਵੀ ਸਹਾਰਾ ਲੈਂਦੇ ਸਨ, ਜਿਸ ਨਾਲ ਬਾਅਦ ਵਿਚ ਆਮ ਨਾਗਿਰਕਾਂ ਨੂੰ ਹੀ ਪ੍ਰੇਸ਼ਾਨੀ ਉਠਾਉਣੀ ਪੈਂਦੀ ਸੀ। ਹੁਣ ਜਾਗਰੂਕਤਾ ਮੁਹਿੰਮ ਕਾਰਨ ਲੋਕ ਸੇਵਾ ਕੇਂਦਰ ਦੇ ਕਾਊਂਟਰ ਦਾ ਲਾਭ ਉਠਾ ਕੇ ਸਿੱਧਾ ਲਾਭਪਾਤਰੀ ਬਣ ਰਹੇ ਹਨ।
ਪਬਲਿਕ ਵਿੰਡੋ ਸਿਸਟਮ ਨਾਲ ਟਰਾਂਸਪੋਰਟ ਸਬੰਧੀ ਕੰਮਾਂ ਦੀ ਕਾਰਜਪ੍ਰਣਾਲੀ ’ਚ ਪਾਰਦਰਸ਼ਿਤਾ
ਆਰ. ਟੀ. ਓ. ਦਫ਼ਤਰ ਵਿਚ ਹੁਣ ਪੂਰੀ ਤਰ੍ਹਾਂ ਨਾਲ ਪਬਲਿਕ ਵਿੰਡੋ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ 2 ਨਵੇਂ ਕੰਪਿਊਟਰ ਅਤੇ 2 ਨਵੀਂ ਵਿੰਡੋ ਸ਼ੁਰੂ ਕੀਤੀ ਗਈ, ਜਿਸ ਨਾਲ ਹੁਣ ਦਫ਼ਤਰ ਵਿਚ ਹੁਣ ਕੁੱਲ੍ਹ 4 ਤੋਂ ਵਧ ਕੇ 5 ਵਿੰਡੋ ਚਾਲੂ ਹੋ ਗਈਆਂ ਹਨ। ਇਨ੍ਹਾਂ ਵਿੰਡੋ ’ਤੇ ਕਰਮਚਾਰੀ ਹਰ ਸਮੇਂ ਮੌਜੂਦ ਰਹਿੰਦਾ ਹੈ ਅਤੇ ਆਉਣ ਵਾਲੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਆਨਲਾਈਨ ਹੱਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ, ਮਚੀ ਖਲਬਲੀ, ਜੇਕਰ ਨਾ ਕੀਤਾ ਇਹ ਕੰਮ ਤਾਂ...
ਜ਼ਿਕਰਯੋਗ ਹੈ ਕਿ ਆਰ. ਟੀ. ਓ. ਦਫਤਰ ਵਿਚ ਹੋ ਰਹੇ ਇਹ ਬਦਲਾਅ ਨਾ ਸਿਰਫ਼ ਜਨਹਿੱਤ ਵਿਚ ਹਨ, ਸਗੋਂ ਸਰਕਾਰੀ ਤੰਤਰ ਦੇ ਅਕਸ ਨੂੰ ਵੀ ਸੁਧਾਰਨ ਦੀ ਦਿਸ਼ਾ ਵਿਚ ਕਿ ਵੱਡਾ ਕਦਮ ਮੰਨੇ ਜਾ ਰਹੇ ਹਨ। ਸਾਲਾਂ ਤੋਂ ਚਲੇ ਆ ਰਹੇ ਏਜੰਟ ਰਾਜ ਅਤੇ ਭ੍ਰਿਸ਼ਟਾਚਾਰ ਦੇ ਮਾਹੌਲ ਵਿਚ ਇਹ ਇਕ ਨਵੀਂ ਸ਼ੁਰੂਆਤ ਹੈ, ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਲਈ ਇਕ ਮਿਸਾਲ ਬਣ ਸਕਦੀ ਹੈ। ਜਨਤਾ ਦੇ ਹਿੱਤ ਨੂੰ ਸਭ ਤੋਂ ਉੱਪਰ ਮੰਨਦੇ ਹੋਏ ਆਰ. ਟੀ. ਓ. ਬਲਬੀਰ ਰਾਜ ਸਿੰਘ ਵੱਲੋਂ ਚੁੱਕੇ ਗਏ ਇਹ ਕਦਮ ਯਕੀਨੀ ਤੌਰ ’ਤੇ ਸ਼ਲਾਘਾਯੋਗ ਹਨ ਅਤੇ ਆਮ ਜਨਤਾ ਨੂੰ ਇਨ੍ਹਾਂ ਦਾ ਲਾਭ ਮਿਲਣਾ ਵੀ ਸ਼ੁਰੂ ਹੋ ਚੁੱਕਾ ਹੈ।
ਜ਼ਿਲ੍ਹੇ ਦੇ 35 ਸੇਵਾ ਕੇਂਦਰਾਂ ਨੂੰ ਆਰ. ਟੀ. ਓ. ਸੇਵਾਵਾਂ ਨਾਲ ਜੋੜਿਆ ਜਾਵੇਗਾ
ਆਰ. ਟੀ. ਓ. ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 35 ਸੇਵਾ ਕੇਂਦਰਾਂ ਨੂੰ ਆਰ. ਟੀ. ਓ. ਸੇਵਾਵਾਂ ਨਾਲ ਜੋੜਿਆ ਜਾਵੇਗਾ। ਆਰ. ਟੀ. ਓ. ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਆਰ. ਟੀ. ਓ. ਦਫ਼ਤਰ ਵਿਚ ਹੀ ਸੇਵਾ ਕੇਂਦਰ ਦੇ ਕਰਮਚਾਰੀਆਂ ਨੂੰ ਆਰ. ਸੀ. ਅਤੇ ਡੀ. ਐੱਲ. ਸਬੰਧੀ ਸੇਵਾਵਾਂ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਇਹ ਸਿਖਲਾਈ ਪੂਰੇ ਜ਼ਿਲੇ ਦੇ ਸਾਰੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ।
ਆਰ. ਟੀ. ਓ. ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਲੋਕ ਆਪਣੇ ਐੱਸ. ਡੀ. ਐੱਮ. ਪੱਧਰ ਦੇ ਸੇਵਾ ਕੇਂਦਰਾਂ ਤੋਂ ਹੀ ਇਹ ਸੇਵਾਵਾਂ ਪ੍ਰਾਪਤ ਕਰ ਸਕਣ ਅਤੇ ਜਲੰਧਰ ਸ਼ਹਿਰ ਤਕ ਨਾ ਆਉਣਾ ਪਵੇ। ਇਸ ਨਾਲ ਨਾ ਸਿਰਫ ਉਨ੍ਹਾਂ ਦਾ ਸਮਾਂ ਅਤੇ ਪੈਸਾ ਬਚੇਗਾ, ਸਗੋਂ ਉਨ੍ਹਾਂ ਨੂੰ ਏਜੰਟਾਂ ਦੇ ਝਾਂਸੇ ਵਿਚ ਆਉਣ ਤੋਂ ਵੀ ਮੁਕਤੀ ਮਿਲੇਗੀ। ਬਲਬੀਰ ਰਾਜ ਸਿੰਘ ਦਾ ਕਹਿਣਾ ਹੈ ਕਿ ਸਾਡਾ ਮੁੱਖ ਉਦੇਸ਼ ਲੋਕਾਂ ਨੂੰ ਸਮੇਂ ’ਤੇ ਸਹੂਲਤਾਂ ਦੇਣਾ ਅਤੇ ਆਰ. ਟੀ. ਓ. ਦਫਤਰ ਦੀ ਕਾਰਜਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਹਰ ਦਿਨ ਕੁਝ ਨਵਾਂ ਜੋੜ ਰਹੇ ਹਾਂ ਤਾਂ ਕਿ ਜਨਤਾ ਨੂੰ ਬਿਹਤਰ ਸੇਵਾ ਮਿਲ ਸਕੇ।
ਇਹ ਵੀ ਪੜ੍ਹੋ: ਡੰਕੀ ਲਗਾ ਕੇ ਨੌਜਵਾਨਾਂ ਨੂੰ ਡੌਂਕਰਾਂ ਕੋਲ ਫਸਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਲੰਧਰ ਨਾਲ ਜੁੜੇ ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e