ਪੰਜਾਬ : ਸਵਾਰੀਆਂ ਨਾਲ ਭਰੀ ਬੱਸ ਵਿਚ ਬੰਬ ਹੋਣ ਦੀ ਖਬਰ, ਪਈਆਂ ਭਾਜੜਾਂ
Wednesday, May 07, 2025 - 06:24 PM (IST)

ਸਮਰਾਲਾ (ਵਰਮਾ ਸਚਦੇਵਾ) : ਗੁੜਗਾਓਂ ਤੋਂ ਕੱਟੜਾ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਵਿਚ ਬੰਬ ਹੋਣ ਦੀ ਅਫਵਾਹ ਕਾਰਣ ਬੱਸ ਨੂੰ ਸਮਰਾਲਾ ਵਿਚ ਰੋਕ ਦਿੱਤਾ ਗਿਆ। ਦਰਅਸਲ ਬੱਸ ਦੇ ਕੰਡਕਟਰ ਨੂੰ ਫੋਨ ਆਇਆ ਕਿ ਬੱਸ ਵਿਚ ਬੰਬ ਹੈ ਅਤੇ ਉਸ ਤੋਂ ਬਾਅਦ ਬੱਸ ਦੇ ਡਰਾਈਵਰ ਵੱਲੋਂ ਤੇਜ਼ੀ ਨਾਲ ਸਮਰਾਲਾ ਨੇੜਲੇ ਹੈਡੋ ਪੁਲਸ ਚੌਂਕੀ ਦੇ ਸਾਹਮਣੇ ਖੇਤਾਂ ਵਿਚ ਬੱਸ ਖਲਾਰ ਦਿੱਤੀ ਗਈ ਅਤੇ ਸਵਾਰੀਆਂ ਨੂੰ ਬੱਸ 'ਚੋਂ ਉਤਾਰ ਹੈਡੋ ਚੌਂਕੀ ਲਿਜਾਇਆ ਗਿਆ। ਬੰਬ ਹੋਣ ਦੀ ਖ਼ਬਰ ਦਾ ਪਤਾ ਚੱਲਦੇ ਹੀ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ.ਪੀ. ਡਾਕਟਰ ਜੋਤੀ ਯਾਦਵ ਅਤੇ ਭਾਰੀ ਪੁਲਸ ਫੋਰਸ ਹੈਡੋ ਚੌਂਕੀ ਪੁੱਜ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ ਵਿਚ ਭਲਕੇ ਛੁੱਟੀ ਦਾ ਐਲਾਨ
ਪੁਲਸ ਵੱਲੋਂ ਬੰਬ ਸਕੁਐਡ ਨੂੰ ਬੁਲਵਾਇਆ ਗਿਆ। ਬੰਬ ਸਕੁਐਡ ਟੀਮਾਂ ਵੱਲੋਂ ਬੱਸ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਬੱਸ ਵਿਚ ਕੋਈ ਵਿਸਫੋਟਕ ਸਮੱਗਰੀ ਹੈ ਜਾਂ ਨਹੀਂ। ਬੱਸ ਦੇ ਨਜ਼ਦੀਕ ਜਾਣ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵੱਡਾ ਹਾਦਸਾ, 7 ਦੀ ਮੌਤ
ਦੂਜੇ ਪਾਸੇ ਬੱਸ ਦੇ ਕੰਡਕਟਰ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਦੁਪਹਿਰ ਕਰੀਬ 3 ਵਜੇ ਇਕ ਫੋਨ ਆਇਆ ਕਿ ਤੁਹਾਡੀ ਬੱਸ ਵਿਚ ਬੰਬ ਹੈ। ਜਿਸ ਦੇ ਚੱਲਦੇ ਉਹ ਘਬਰਾਅ ਗਿਆ। ਬਾਅਦ ਵਿਚ ਉਸ ਨੇ ਆਪਣੇ ਦਫਤਰ ਦਿੱਲੀ ਫੋਨ ਕੀਤਾ ਅਤੇ ਉਨ੍ਹਾਂ ਨੇ ਮੈਨੂੰ ਬੱਸ ਨੂੰ ਨੇੜਲੇ ਪੁਲਸ ਚੌਂਕੀ ਲੈ ਕੇ ਜਾਣ ਲਈ ਕਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਹੋਣ ਵਾਲੇ ਬਲੈਕ ਆਊਟ ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕੀ ਹੈ ਸਮਾਂ ਤੇ ਕਿੱਥੇ ਵੱਜਣਗੇ ਘੁੱਗੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e