4.25 ਲੱਖ ਲੈ ਕੇ ਨਾ ਲਗਵਾਇਆ ਨਿਊਜ਼ੀਲੈਂਡ ਦਾ ਵੀਜ਼ਾ, 2 ਔਰਤਾਂ ਸਮੇਤ 3 ਖ਼ਿਲਾਫ਼ ਕੇਸ ਦਰਜ
Wednesday, Apr 30, 2025 - 08:23 AM (IST)

ਲੁਧਿਆਣਾ (ਰਾਮ) : 4.25 ਲੱਖ ਰੁਪਏ ਲੈ ਕੇ ਵੀ ਨਿਊਜ਼ੀਲੈਂਡ ਦਾ ਵੀਜ਼ਾ ਨਾ ਲਗਵਾਉਣ ’ਤੇ 2 ਔਰਤਾਂ ਸਮੇਤ 3 ਮੁਲਜ਼ਮਾਂ ’ਤੇ ਥਾਣਾ ਮੋਤੀ ਨਗਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ, ਮੁਲਜ਼ਮਾਂ ਦੀ ਪਛਾਣ ਦਵਿੰਦਰ ਸਿੰਘ ਨਿਵਾਸੀ ਨੀਚੀ ਮੰਗਲੀ ਰਾਮਗੜ੍ਹ, ਰਿਆ ਸ਼ਰਮਾ ਅਤੇ ਮਾਹੀ ਸ਼ਰਮਾ ਵਜੋਂ ਹੋਈ ਹੈ। ਹਾਲ ਦੀ ਘੜੀ ਦੋਵੇਂ ਹੀ ਮੁਲਜ਼ਮ ਪੁਲਸ ਦੀ ਪਕੜ ਤੋਂ ਬਾਹਰ ਹਨ।
ਇਹ ਵੀ ਪੜ੍ਹੋ : ਸ਼ਰਮਨਾਕ! ਕੁੜੀ ਨੂੰ ਅਗਵਾ ਕਰ ਕੇ ਲੈ ਗਿਆ ਨਾਬਾਲਗ ਮੁੰਡਾ, ਅਗਲੇ ਦਿਨ ਪਿਤਾ ਨੂੰ ਫ਼ੋਨ ਕਰ...
ਸ਼ਿਕਾਇਤਕਰਤਾ ਮਨਮੀਤ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਗੋਬਿੰਦਪੁਰਾ, ਮੁਹੱਲਾ ਮਿਲਰਗੰਜ ਨੇ ਦੱਸਿਆ ਕਿ 2 ਜਨਵਰੀ ਨੂੰ ਦਵਿੰਦਰ ਸਿੰਘ, ਰਿਆ ਸ਼ਰਮਾ ਅਤੇ ਮਾਹੀ ਸ਼ਰਮਾ ਨੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾਉਣ ਦੇ ਨਾਂ ’ਤੇ ਉਸ ਤੋਂ 4.25 ਲੱਖ ਰੁਪਏ ਲੈ ਲਏ ਸਨ ਪਰ ਮੁਲਜ਼ਮਾਂ ਨੇ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਉਸ ਦੇ ਪੈਸੇ ਮੋੜੇ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਬਾਹਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8