ਪੇਸ਼ੀ ਤੋਂ ਪਰਤੇ ਮੁਲਜ਼ਮ ਦੀ ਵਿਗੜੀ ਸਿਹਤ! ਜੇਲ੍ਹ ਤੋਂ ਲਿਆਂਦਾ ਗਿਆ ਹਸਪਤਾਲ
Friday, Apr 25, 2025 - 02:17 PM (IST)

ਲੁਧਿਆਣਾ (ਸਿਆਲ): ਬੀਤੀ ਰਾਤ ਕੇਂਦਰੀ ਜੇਲ੍ਹ ਦੇ ਹਵਾਲਾਤੀ ਨੂੰ ਬੇਸੁੱਧ ਹਾਲਤ ਵਿਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਜੁੜੀ ਵੱਡੀ ਅਪਡੇਟ! ਜਾਣੋ ਕਦੋਂ ਹੋਵੇਗੀ ਬਰਸਾਤ
ਜਾਣਕਾਰੀ ਮੁਤਾਬਕ ਜਨਵਰੀ ਮਹੀਨੇ ਵਿਚ ਪਿੰਡ ਕਮਾਲਪੁਰ ਵਿਚ ਨਿਹੰਗ ਬਾਣੇ ਵਿਚ ਕੁਝ ਲੋਕਾਂ ਨੇ ਆਲਟੋ ਕਾਰ ਲੁੱਟਣ ਦੇ ਮਾਮਲੇ ਵਿਚ ਰੇਡ ਕਰਨ ਗਏ ਥਾਣਾ ਸਦਰ ਦੇ ਪੁਲਸ ਅਫ਼ਸਰ ਹਰਸ਼ਵੀਰ ਸਿੰਘ ਤੇ ਮਰਾਡੋ ਚੌਕੀ ਦੇ ਇੰਚਾਰਜ ਤਰਸੇਮ ਸਿੰਘ ਤੇ ਹੋਰ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਜੇਲ੍ਹ ਵਿਚ ਬੰਦ ਮਨਜਿੰਦਰ ਸਿੰਘ ਨੂੰ ਬੁਸੱਧ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾਂਦਾ ਹੈ ਕਿ ਉਕਤ ਹਵਾਲਾਤੀ ਦੀ ਪੇਸ਼ੀ ਸੀ ਤੇ ਸ਼ਾਮ ਦੇ ਸਮੇਂ ਜਦੋਂ ਜੇਲ੍ਹ ਵਾਪਸ ਆਇਆ ਤਾਂ ਉਸ ਦੀ ਹਾਲਤ ਵਿਗੜ ਗਈ।
ਇਹ ਖ਼ਬਰ ਵੀ ਪੜ੍ਹੋ - ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਰਾਹਤ ਭਰੀ ਖ਼ਬਰ
ਉਸ ਨੂੰ ਇਲਾਜ ਲਈ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਕਤ ਹਵਾਲਾਤੀ ਬੇਹੋਸ਼ ਹੋ ਗਿਆ। ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਉਸ ਨੂੰ ਮੁਲਾਜ਼ਮਾਂ ਦੀ ਨਿਗਰਾਨੀ 'ਚ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਮੈਡੀਕਲ ਅਫ਼ਸਰਾਂ ਨੇ ਉਸਦੀ ਹਾਲਤ ਵੇਖਦਿਆਂ ਇਲਾਜ ਲਈ ਦਾਖ਼ਲ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8