ਰੂਪਨਗਰ ਜ਼ਿਲ੍ਹੇ ''ਚ 16 ਵਿਅਕਤੀ ਕੋਰੋਨਾ ਪਾਜ਼ੇਟਿਵ

11/19/2020 2:24:36 AM

ਰੂਪਨਗਰ, (ਵਿਜੇ ਸ਼ਰਮਾ)-ਜ਼ਿਲ੍ਹੇ 'ਚ 16 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਜ਼ਿਲੇ 'ਚ 70583 ਸੈਂਪਲ ਲਏ ਗਏ ਜਿਨ੍ਹਾਂ 'ਚ 67413 ਦੀ ਰਿਪੋਰਟ ਨੈਗੇਟਿਵ ਆਈ ਜਦਕਿ 1132 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ 'ਚ 2683 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2431 ਰਿਕਵਰ ਹੋਏ ਹਨ। ਅੱਜ ਵੀ ਕੋਰੋਨਾ ਤੋ ਠੀਕ ਹੋ ਚੁੱਕੇ 12 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
ਜ਼ਿਲੇ 'ਚ ਕਰੋਨਾ ਦੇ ਐਕਟਿਵ ਕੇਸਾਂ ਦਾ ਆਂਕੜਾ 116 ਹੈ ਜਦਕਿ ਹੁਣ ਤੱਕ ਕੋਰੋਨਾ ਸੰਕ੍ਰਮਿਤ ਕਾਰਣ ਹੋਈਆਂ ਮੌਤਾਂ ਦਾ ਆਂਕੜਾ 136 ਹੈ। ਸਿਹਤ ਵਿਭਾਗ ਦੁਆਰਾ ਅੱਜ 616 ਸੈਂਪਲ ਲਏ। ਜ਼ਿਲੇ 'ਚ ਅੱਜ ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ 'ਚ ਸ੍ਰੀ ਅਨੰਦਪੁਰ ਸਾਹਿਬ ਤੋਂ 5, ਰੂਪਨਗਰ ਤੋਂ 4, ਨੰਗਲ ਤੋਂ 4, ਸ੍ਰੀ ਚਮਕੌਰ ਸਾਹਿਬ ਤੋਂ 2, ਭਰਤਗੜ੍ਹ ਤੋਂ 1 ਵਿਅਕਤੀ ਸ਼ਾਮਲ ਦੱਸਿਆ ਗਿਆ ਹੈ।


Deepak Kumar

Content Editor

Related News