ਘਰ ’ਚ ਇਕਾਂਤਵਾਸ ਹੋਣ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰਨ ’ਤੇ ਵਿਅਕਤੀਆਂ ਖਿਲਾਫ਼ ਪਰਚਾ

06/10/2020 6:51:04 PM

ਟਾਂਡਾ ਉੜਮੁੜ (ਮੋਮੀ, ਪੰਡਿਤ, ਸ਼ਰਮਾ, ਕੁਲਦੀਸ਼) - ਮੌਜੂਦਾ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਕੋਰੋਨਾ ਵਾਇਰਸ ਫੈਲਾਉਣ ਦੇ ਖਤਰੇ ਤੋਂ ਇਕਾਂਤਵਾਸ ਕੀਤੇ ਹੋਣ ਦੇ ਬਾਵਜੂਦ ਬਾਹਰ ਘੁੰਮਣ ਵਾਲੇ 2 ਵਿਅਕਤੀਆਂ ਖਿਲਾਫ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ’ਤੇ ਟਾਂਡਾ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ। ਪੁਲਸ ਨੇ ਇਹ ਮਾਮਲਾ ਪੰਜਾਬ ਸਰਕਾਰ ਅਤੇ ਡੀ. ਸੀ. ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਵੱਖ-ਵੱਖ ਵਿਅਕਤੀਆਂ ਖਿਲਾਫ ਦਰਜ ਕੀਤੇ ਹਨ।

ਪੜ੍ਹੋ ਇਹ ਵੀ - ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਵਿਕੀ 700 ਕਰੋੜ ਦੀ ਸ਼ਰਾਬ (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਟਾਂਡਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਪ੍ਰਭਜੋਤ ਸਿੰਘ ਦੀ ਟੀਮ ਵੱਲੋਂ ਜਦੋਂ ਪਿੰਡ ਮੂਨਕਾਂ ਨਜ਼ਦੀਕ ਗਸ਼ਤ ਕੀਤੀ ਜਾ ਰਹੀ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਜਸਵੀਰ ਸਿੰਘ ਪੁੱਤਰ ਦਾਰਾ ਸਿੰਘ ਨਿਵਾਸੀ ਕੁਰਾਲਾ ਕਲਾਂ ਜੋ ਕਿ ਬਾਹਰ ਕਿਤੇ ਸਟੇਟ ਵਿੱਚ ਰਹਿ ਕੇ ਆਇਆ ਹੈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਐੱਸ.ਐੱਮ.ਓ ਟਾਂਡਾ ਡਾ. ਆਰ.ਕੇ ਬਾਲੀ ਨੇ ਉਸ ਨੂੰ 7 ਜੂਨ ਤੋਂ ਲੈ 20 ਜੂਨ ਤੱਕ ਘਰ ਵਿੱਚ ਇਕਾਂਤਵਾਸ ਕੀਤਾ ਹੋਇਆ ਹੈ। ਇਕਾਂਤਵਾਸ ਕੀਤੇ ਹੋਣ ਦੇ ਬਾਵਜੂਦ ਉਹ ਸਰਕਾਰੀ ਅਤੇ ਡੀ.ਸੀ ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਬਾਹਰ ਘੁੰਮ ਰਿਹਾ ਹੈ ਅਤੇ ਕੋਰੋਨਾ ਫੈਲਾਉਣ ਦੇ ਖਤਰੇ ਨੂੰ ਵਧਾ ਰਿਹਾ ਹੈ।

ਪੜ੍ਹੋ ਇਹ ਵੀ - ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ

ਇਸੇ ਤਰ੍ਹਾਂ ਟਾਂਡਾ ਪੁਲਸ ਦੇ ਏ.ਐੱਸ. ਆਈ. ਬਲਵੀਰ ਸਿੰਘ ਜਦੋਂ ਜਾਜਾ ਚੌਕ ਨਜ਼ਦੀਕ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸੂਰਜ ਪੁੱਤਰ ਮਲਕੀਤ ਸਿੰਘ ਨੂੰਵੀ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 27 ਮਈ ਤੋਂ 9ਜੂਨ ਤਕ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਸੀ । ਇਸ ਦੇ ਬਾਵਜੂਦ ਉਹ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਾਹਰ ਘੁੰਮ ਰਿਹਾ ਸੀ, ਜਿਸ ’ਤੇ ਟਾਂਡਾ ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਪੜ੍ਹੋ ਇਹ ਵੀ - ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ

ਪੜ੍ਹੋ ਇਹ ਵੀ - ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਨੇ ਮਨੁੱਖਤਾ ਨੂੰ ਬਖ਼ਸ਼ਿਆ ਨਵਾਂ ਜੀਵਨ


rajwinder kaur

Content Editor

Related News