ਬਾਈਕ ਸਵਾਰਾਂ ਨੇ ਵਿਦਿਆਰਥਣ ਤੋਂ ਖੋਹਿਆ ਮੋਬਾਇਲ ਤੇ ਨਕਦੀ, ਘਟਨਾ ਕੈਮਰੇ 'ਚ ਕੈਦ

Wednesday, Nov 25, 2020 - 05:09 PM (IST)

ਬਾਈਕ ਸਵਾਰਾਂ ਨੇ ਵਿਦਿਆਰਥਣ ਤੋਂ ਖੋਹਿਆ ਮੋਬਾਇਲ ਤੇ ਨਕਦੀ, ਘਟਨਾ ਕੈਮਰੇ 'ਚ ਕੈਦ

ਨਵਾਂਸ਼ਹਿਰ (ਤ੍ਰਿਪਾਠੀ)— ਅਪਰਾਧੀ ਲੋਕਾਂ ਦੇ ਹੌਂਸਲੇ ਕਿਸ ਤਰ੍ਹਾਂ ਬੁਲੰਦ ਹਨ। ਇਸ ਦੀ ਤਾਜ਼ਾ ਉਦਾਹਰਣ ਅੱਜ ਆਰੀਆ ਸਮਾਜ ਰੋਡ 'ਤੇ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਟਿਊਸ਼ਨ ਪੜ੍ਹ ਕੇ ਵਾਪਸ ਘਰ ਜਾ ਰਹੀ ਇਕ ਵਿਦਿਆਰਥਣ ਨੂੰ ਘਰ ਤੋਂ ਆਏ ਕਿਸੇ ਜ਼ਰੂਰੀ ਫੋਨ ਨੂੰ ਸੁਣਦੇ ਦੌਰਾਨ ਪਿੱਛੇ ਤੋਂ ਬਾਈਕ ਸਵਾਰ ਆ ਰਹੇ 2 ਨੌਜਵਾਨ ਲੜਕੀ ਦੇ ਕੰਨ ਨਾਲ ਲੱਗਾ ਫੋਨ ਅਤੇ ਫੋਨ ਦੇ ਕਵਰ 'ਚ ਪਏ 2 ਹਜਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ:ਜੇਕਰ ਤੁਸੀਂ ਵੀ ਜਲੰਧਰ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਜਾਣਾ ਚਾਹੁੰਦੇ ਹੋ ਕਿਤੇ ਬਾਹਰ ਤਾਂ ਪੜ੍ਹੋ ਇਹ ਖ਼ਬਰ

ਲੜਕੀ ਦੀ ਮਾਂ ਨੇ ਦੱਸਿਆ ਕਿ ਮੋਬਾਇਲ ਦੇ ਕਵਰ 'ਚ 2 ਹਜ਼ਾਰ ਰੁਪਏ ਕੈਸ਼ ਵੀ ਸਨ। ਉਸ ਨੇ ਦੱਸਿਆ ਕਿ ਲੜਕੀ ਨੇ ਬਾਈਕ 'ਤੇ ਭੱਜ ਰਹੇ ਨੋਜਵਾਨਾਂ ਦਾ ਪਿੱਛਾ ਕਰਕੇ ਰੌਲਾ ਵੀ ਪਾਇਆ ਪਰ ਉਹ ਭੱਜਣ 'ਚ ਸਫ਼ਲ ਹੋ ਗਏ। ਦਿਨ-ਦਿਹਾੜੇ ਕਰੀਬ 2 ਵਜੇ ਵਾਪਰੀ ਇਸ ਘਟਨਾ ਨਾਲ ਲੋਕਾਂ 'ਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ। ਬਾਜ਼ਾਰ ਦੇ ਲੋਕਾਂ ਨੇ ਦੱਸਿਆ ਕਿ ਮੋਬਾਇਲ ਖੋਹਣ ਦੀ ਘਟਨਾ ਬਜ਼ਾਰ 'ਚ ਲੱਗੇ ਸੀ. ਸੀ. ਟੀ. ਕੈਮਰਿਆਂ 'ਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ:ਜਲੰਧਰ: ਸ੍ਰੀ ਗੁਰੂ ਰਵਿਦਾਸ ਧਾਮ ਦੇ ਬਾਹਰ ਟਰਾਲੀ ਵਾਲੇ ਦੀ ਬਹਾਦਰੀ ਨਾਲ ਟਲੀ ਵਾਰਦਾਤ, ਬਦਮਾਸ਼ ਕੀਤੇ ਕਾਬੂ
 


author

shivani attri

Content Editor

Related News