ਮਾਡਲ ਟਾਊਨ ’ਚ ਲੱਖਾਂ ਦੀ ਜਿਊਲਰੀ ਨਾਲ ਭਰਿਆ ਬੈਗ ਲੈ ਕੇ ਲੁਟੇਰੇ ਫ਼ਰਾਰ

Thursday, Jan 25, 2024 - 04:38 PM (IST)

ਜਲੰਧਰ (ਮ੍ਰਿਦੁਲ)–ਪੁਲਸ ਕਮਿਸ਼ਨਰੇਟ ਦੇ ਸਨੈਚਿੰਗ ਦੀਆਂ ਵਾਰਦਾਤਾਂ ਘੱਟ ਹੋਣ ਦੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਸ਼ਾਪਿੰਗ ਕਰਨ ਆਏ ਪਰਿਵਾਰ ਦੇ ਇਕ ਮੈਂਬਰ ਦੇ ਬੈਗ ਨੂੰ ਝਪਟਾ ਮਾਰ ਕੇ ਲੁਟੇਰੇ ਖੋਹ ਕੇ ਲੈ ਗਏ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਬੈਗ ਵਿਚ ਜਿਊਲਰੀ ਸੀ, ਜਿਸ ਦੀ ਕੀਮਤ ਲਗਭਗ 6 ਲੱਖ ਰੁਪਏ ਹੈ। ਮਾਡਲ ਟਾਊਨ ਪੁਲਸ ਨੇ ਵਾਰਦਾਤ ਨੂੰ ਲੈ ਕੇ ਤੁਰੰਤ ਐੱਫ਼. ਆਈ. ਆਰ. ਰਜਿਸਟਰ ਕਰ ਲਈ ਹੈ। ਐੱਸ. ਐੱਚ. ਓ. ਅਜਾਇਬ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਕੇ ਫੁਟੇਜ ਕਬਜ਼ੇ ਵਿਚ ਲੈ ਲਈ ਹੈ, ਜਿਸ ਵਿਚ 2 ਨੌਜਵਾਨ ਐਕਟਿਵਾ ਆਉਂਦੇ ਅਤੇ ਬੈਗ ਲੁੱਟ ਕੇ ਫ਼ਰਾਰ ਹੁੰਦੇ ਦਿਖਾਈ ਦੇ ਰਹੇ ਹਨ।

ਅਰਬਨ ਅਸਟੇਟ ਦੇ ਰਹਿਣ ਵਾਲੇ ਪਵਨ ਕੁਮਾਰ ਤ੍ਰੇਹਣ ਨੇ ਕਿਹਾ ਕਿ ਉਨ੍ਹਾਂ ਦਾ ਲਾਡੋਵਾਲੀ ਰੋਡ ’ਤੇ ਲੂਬਰੀਕੈਂਟ ਆਇਲ ਦਾ ਕਾਰੋਬਾਰ ਹੈ। ਉਹ 2 ਦਿਨ ਪਹਿਲਾਂ ਫਗਵਾੜਾ ਸਥਿਤ ਆਪਣੇ ਇਕ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਦੇ ਪੋਤੇ ਅਤੇ ਪੋਤੀ ਬ੍ਰਾਂਡਿਡ ਸ਼ੂਜ਼ ਲੈਣ ਦੀ ਜ਼ਿੱਦ ਕਰਨ ਲੱਗੇ। ਇਸ ਲਈ ਉਹ ਪਰਿਵਾਰ ਸਮੇਤ ਪਹਿਲਾਂ ਮਾਡਲ ਟਾਊਨ ਚਲੇ ਗਏ। ਮਾਡਲ ਟਾਊਨ ਸਥਿਤ ਇਕ ਸ਼ੋਅਰੂਮ ਵਿਚੋਂ ਸ਼ਾਪਿੰਗ ਕਰਕੇ ਨਿਕਲੇ ਤਾਂ ਉਸ ਸਮੇਂ ਉਨ੍ਹਾਂ ਦੀ ਨੂੰਹ ਨੇ ਇਕ ਬੈਗ ਆਪਣੇ ਮੋਢਿਆਂ ’ਤੇ ਟੰਗਿਆ ਸੀ, ਜਿਸ ਵਿਚ ਡਾਇਮੰਡ ਦਾ ਸੈੱਟ ਅਤੇ ਹੋਰ ਕੀਮਤੀ ਗਹਿਣੇ ਸਨ।

ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਮਾਮਲੇ 'ਤੇ ਮੰਤਰੀ ਖ਼ਿਲਾਫ਼ ਜਾਖੜ ਵੱਲੋਂ ਰਾਜਪਾਲ ਤੋਂ ਨਿਰਪੱਖ ਜਾਂਚ ਦੀ ਮੰਗ

ਜਦੋਂ ਸ਼ੋਅਰੂਮ ਤੋਂ ਬਾਹਰ ਨਿਕਲ ਕੇ ਉਹ ਗੱਡੀ ਵੱਲ ਜਾ ਰਹੇ ਸਨ ਤਾਂ ਇੰਨੇ ਵਿਚ ਪਿੱਛਿਓਂ ਤੇਜ਼ ਰਫਤਾਰ ਨਾਲ ਆਏ ਲੁਟੇਰਿਆਂ ਨੇ ਨੂੰਹ ਦੇ ਹੱਥੋਂ ਬੈਗ ਖੋਹ ਿਲਆ। ਉਨ੍ਹਾਂ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਫ਼ਰਾਰ ਹੋ ਗਏ। ਵਾਰਦਾਤ ਹੋਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਕਿਸੇ ਵਿਅਕਤੀ ਨੇ ਕੰਟਰੋਲ ਰੂਮ ਵਿਚ ਫੋਨ ਕੀਤਾ ਤੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਮੌਕੇ ’ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ।

ਮਾਡਲ ਟਾਊਨ ਵਿਚ ਆਏ ਦਿਨ ਹੋ ਰਹੀਆਂ ਸਨੈਚਿੰਗ ਦੀਆਂ ਘਟਨਾਵਾਂ

ਦੱਸ ਦੇਈਏ ਕਿ ਮਾਡਲ ਟਾਊਨ ਇਲਾਕੇ ਵਿਚ ਥਾਣਾ ਮਾਡਲ ਟਾਊਨ ਦੀ ਪੁਲਸ ਦੀ ਰੋਜ਼ਾਨਾ ਦੀ ਗਸ਼ਤ ਤਾਂ ਹੁੰਦੀ ਹੀ ਹੈ, ਇਸ ਦੇ ਨਾਲ ਹੀ ਵੱਖਰੇ ਤੌਰ ’ਤੇ ਸਿਵਲ ਵਰਦੀ ਵਿਚ ਸੀ. ਆਈ. ਏ. ਸਟਾਫ ਦੇ ਮੁਲਾਜ਼ਮ ਵੀ ਰੋਜ਼ ਤਾਇਨਾਤ ਹੁੰਦੇ ਹਨ, ਜੋ ਇਲਾਕੇ ਿਵਚ ਹੋਣ ਵਾਲੀਆਂ ਵਾਰਦਾਤਾਂ ਲਈ ਕਵਿਕ ਰਿਸਪਾਂਸ ਟੀਮ ਵਾਂਗ ਕੰਮ ਕਰਦੇ ਹਨ ਪਰ ਇੰਨਾ ਸਭ ਕੁਝ ਹੋਣ ਦੇ ਬਾਅਦ ਵੀ ਸਨੈਚਿੰਗ ਦੀਆਂ ਵਾਰਦਾਤਾਂ ਹੋ ਜਾਣ ਤਾਂ ਪੁਲਸ ਕਿੰਨੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ, ਇਸ ਦੀ ਪੋਲ ਤਾਂ ਸਿੱਧੇ ਤੌਰ ’ਤੇ ਖੁੱਲ੍ਹ ਜਾਂਦੀ ਹੈ।

ਇਹ ਵੀ ਪੜ੍ਹੋ : ਜਲੰਧਰ ਵਿਖੇ ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਹੋਈ ਫੁੱਲ ਡਰੈੱਸ ਰਿਹਰਸਲ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News