ਪੰਜਾਬ 'ਚ PMAY 'ਚ ਹੋਏ ਘਪਲੇ ਨੂੰ ਲੈ ਕੇ ਸਾਹਮਣੇ ਆਈ ਇਕ ਹੋਰ ਗੱਲ

Monday, Dec 09, 2024 - 01:24 PM (IST)

ਜਲੰਧਰ (ਵਰੁਣ)-'ਪ੍ਰਧਾਨ ਮੰਤਰੀ ਆਵਾਸ ਯੋਜਨਾ ' ’ਚ ਗੈਰ-ਲੋੜਵੰਦ ਲੋਕਾਂ ਨੂੰ ਫੰਡ ਜਾਰੀ ਕਰਵਾ ਕੇ ਕਮਿਸ਼ਨ ਦੇ ਚੱਕਰ ’ਚ ਸਕੀਮ ਲੈਣ ਲਈ ਸਾਰੇ ਨਿਯਮ ਤੋੜਣ ਦੇ ਮਾਮਲੇ ’ਚ ਲਗਾਤਾਰ ਵੱਡੇ ਖ਼ੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਆਜ਼ਾਦ ਸਾਬਕਾ ਕੌਂਸਲਰ ਨੇ ਆਪਣੇ ਵਾਰਡ ਦੇ ਗੈਰ-ਲੋੜਵੰਦ ਲੋਕਾਂ ਨੂੰ ਤਾਂ ਫੰਡ ਜਾਰੀ ਕਰਵਾਏ ਹੀ, ਇਸ ਦੇ ਨਾਲ-ਨਾਲ ਉਸ ਨੇ ਦੂਜੇ ਵਾਰਡਾਂ ਦੇ ਲੋਕਾਂ ਨੂੰ ਵੀ ਫੰਡ ਜਾਰੀ ਕਰਵਾ ਦਿੱਤੇ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਕਤ ਲੋਕਾਂ ਕੋਲ ਦੋ-ਦੋ ਸਾਲ ਪਹਿਲਾਂ ਫੰਡ ਦੇ ਪੈਸੇ ਤਾਂ ਆ ਗਏ ਪਰ ਉਨ੍ਹਾਂ ਫੰਡਾਂ ਨਾਲ ਘਰ ਬਣਵਾਏ ਹੀ ਨਹੀਂ। ਮਿਲੀਭੁਗਤ ਹੋਣ ਕਾਰਨ ਨਿਗਮ ਦੇ ਅਧਿਕਾਰੀਆਂ ਨੇ ਵੀ ਕੋਈ ਜਾਂਚ ਨਹੀਂ ਕੀਤੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ, ਜਾਣੋ ਅਗਲੇ ਦਿਨਾਂ ਦਾ ਹਾਲ

ਭਾਜਪਾ ਵੱਲੋਂ ਕੱਢੀ ਗਈ ਇਸ ਸਕੀਮ ’ਚ ਇੰਨਾ ਵੱਡਾ ਘਪਲਾ ਹੋ ਗਿਆ ਪਰ ਸ਼ਹਿਰ ਦੀ ਮੁੱਖ ਭਾਜਪਾ ਲੀਡਰਸ਼ਿਪ ਨੇ ਵੀ ਚੁੱਪ ਧਾਰੀ ਹੋਈ ਹੈ। ਕਿਸੇ ਵੀ ਭਾਜਪਾ ਆਗੂ ਨੇ ਇਸ ਮਾਮਲੇ ਦਾ ਨੋਟਿਸ ਲੈਣਾ ਉਚਿਤ ਨਹੀਂ ਸਮਝਿਆ। ਹਾਲਾਂਕਿ ਵਿਜੀਲੈਂਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ, ਜਿਸ ਨਾਲ ਜਲਦ ਇਸ ਮਾਮਲੇ ਦੀ ਸਾਰੀ ਸੱਚਾਈ ਸਾਹਮਣੇ ਆਉਣ ’ਤੇ ਮੁਲਜ਼ਮ ਸਾਬਤ ਹੋਏ ਲੋਕਾਂ ਖਿਲਾਫ ਕੇਸ ਦਰਜ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸ਼ਹਿਰ ਦੇ ਸਾਬਕਾ ਆਜ਼ਾਦ ਕੌਂਸਲਰ ਨੇ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਤਹਿਤ ਲੋਕਾਂ ਦੇ ਉਨ੍ਹਾਂ ਘਰਾਂ ਨੂੰ ਫੰਡ ਦਿਵਾਏ, ਜੋ ਪਹਿਲਾਂ ਤੋਂ ਹੀ ਬਣ ਕੇ ਤਿਆਰ ਸਨ ਅਤੇ ਲੈਂਟਰ ਵਾਲੇ ਸਨ। ਇਸ ਦੇ ਇਲਾਵਾ ਕੁਝ ਲੋਕਾਂ ਨੇ ਫੰਡ ਲੈ ਕੇ ਘਰ ਵੀ ਨਹੀਂ ਬਣਵਾਏ। ਕੁਝ ਨੇ ਦੋਪਹੀਆ ਵਾਹਨ ਅਤੇ ਪੁਰਾਣੀਆਂ ਗੱਡੀਆਂ ਖ਼ਰੀਦ ਲਈਆਂ ਅਤੇ ਕੁਝ ਲੋਕ ਫੰਡ ਲੈ ਕੇ ਘਰ ਵੇਚ ਗਏ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਰੇਲਵੇ ਟਰੈਕ ਨੇੜੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਦੋਸ਼ ਹੈ ਕਿ ਉਕਤ ਸਾਬਕਾ ਕੌਂਸਲਰ ਨੇ ਪ੍ਰਤੀ ਵਿਅਕਤੀ ਫੰਡ ਜਾਰੀ ਕਰਵਾਉਣ ਲਈ 70 ਹਜ਼ਾਰ ਰੁਪਏ ਤਕ ਕਮੀਸ਼ਨ ਲਈ ਸੀ, ਜਿਸ ਦੀ ਸ਼ਿਕਾਇਤ ਵਿਜੀਲੈਂਸ ’ਚ ਹੋਣ ਤੋਂ ਬਾਅਦ ਉਸ ਸਾਬਕਾ ਕੌਂਸਲਰ ਦਾ ਪੀ. ਏ. ਵਿਦੇਸ਼ ਭੱਜ ਗਿਆ ਸੀ। ਇਸ ਮਾਮਲੇ ’ਚ ਨਿਗਮ ਦੇ ਕੁਝ ਕਰਮਚਾਰੀਆਂ ਦੀ ਵੀ ਮਿਲੀਭੁਗਤ ਦੇ ਦੋਸ਼ ਹਨ, ਜਿਨ੍ਹਾਂ ਬਿਨਾਂ ਜਾਂਚ ਕੀਤੇ ਫੰਡ ਜਾਰੀ ਹੋਣ ਦਿੱਤੇ ਸਨ। ਜਲਦ 'ਜਗ ਬਾਣੀ' ਇਸ ਮਾਮਲੇ ਨਾਲ ਜੁੜੇ ਲੋਕਾਂ ਨੂੰ ਵੀ ਸਾਹਮਣੇ ਲਿਆਵੇਗੀ, ਜਿਹੜੇ ਆਪਣੇ ਮੂੰਹੋਂ ਸਾਰੀ ਕਹਾਣੀ ਬਿਆਨ ਕਰਨਗੇ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਮੁੜ ਵਾਪਸ ਪਰਤਿਆ ਕਿਸਾਨਾਂ ਦਾ ਜੱਥਾ, ਪੰਧੇਰ ਨੇ ਦਿੱਤਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News