5 ਕਾਰਾਂ ਦੀ ਹੋਈ ਟੱਕਰ, ਬੱਚੇ ਸਮੇਤ 7 ਜ਼ਖਮੀ
Sunday, Feb 17, 2019 - 11:18 AM (IST)
ਰੋਪੜ (ਰਾਜੇਸ਼)— ਰੋਪੜ-ਬਲਾਚੌਰ ਰਾਜ ਮਾਰਗ 'ਤੇ ਪਿੰਡ ਬਣਾ ਵਿਖੇ ਦੇਰ ਸ਼ਾਮ 5 ਕਾਰਾਂ ਟਕਰਾ ਜਾਣ ਕਾਰਨ ਪੰਜਾਂ ਕਾਰਾਂ 'ਚ ਸਵਾਰ ਇਕ ਬੱਚਾ, 1 ਔਰਤ ਅਤੇ 5 ਲੋਕ ਹੋਰ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ 1 ਇੰਡੈਵਰ ਕਾਰ ਜੋ ਕਿ ਬਲਾਚੌਰ ਤੋਂ ਰੋਪੜ ਵੱਲ ਜਾ ਰਹੀ ਸੀ। ਜਦੋਂ ਤੇਜ਼ ਰਫਤਾਰ ਕਾਰ ਪ੍ਰੀਆਸ ਪੇਪਰ ਨੇੜੇ ਪਹੁੰਚੀ ਤਾਂ ਇਸ ਕਾਰ ਦੀ 2 ਜ਼ੈੱਨ ਕਾਰਾਂ, 1 ਸਵਿਫਟ ਅਤੇ 1 ਸਕੋਡਾ ਕਾਰ ਨਾਲ ਟੱਕਰ ਹੋ ਗਈ। ਜਿਸ ਕਾਰਨ ਬੱਚੇ ਸਮੇਤ 7 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪ੍ਰੀਆਸ ਪੇਪਰ ਅਤੇ ਰਿਆਤ ਕਾਲਜ ਦੀ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਰੋਪੜ ਦਾਖਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਆਸਰੋਂ ਸੰਦੀਪ ਕੁਮਾਰ ਐੱਸ. ਐੱਚ. ਓ. ਕਾਠਗੜ੍ਹ ਜਾਗਰ ਸਿੰਘ ਮੌਕੇ 'ਤੇ ਪਹੁੰਚੇ ਵਾਹਨ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਜ਼ਖਮੀਆਂ ਦੇ ਨਾਮ ਪਤਾ ਨਹੀਂ ਲੱਗ ਸਕੇ।