ਸੜਕ ''ਤੇ ਝੋਨਾ ਲਗਾ ਕੇ ਲੋਕਾਂ ਨੇ ਸਰਕਾਰੀ ਪ੍ਰਬੰਧਾਂ ਦੇ ਮੂੰਹ ''ਤੇ ਮਾਰੀ ਚਪੇੜ

Monday, Jul 15, 2019 - 12:31 PM (IST)

ਸੜਕ ''ਤੇ ਝੋਨਾ ਲਗਾ ਕੇ ਲੋਕਾਂ ਨੇ ਸਰਕਾਰੀ ਪ੍ਰਬੰਧਾਂ ਦੇ ਮੂੰਹ ''ਤੇ ਮਾਰੀ ਚਪੇੜ

ਗੜ੍ਹਸ਼ੰਕਰ (ਸ਼ੋਰੀ)— ਇਥੋਂ ਦੇ ਸ੍ਰੀ ਆਨੰਦਪੁਰ ਸਾਹਿਬ ਰੋਡ ਦੀ ਤਰਸਯੋਗ ਹਾਲਤ ਕਾਰਨ ਲੋਕਾਂ ਨੂੰ ਕਈ ਸਾਲਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸੀ ਪਾਰਟੀਆਂ ਲਈ ਇਹ ਇਕ ਮੁੱਦਾ ਅਤੇ ਵੋਟਾਂ ਲੈਣ ਤੱਕ ਦੀ ਗੱਲ ਹੈ ਪਰ ਸਥਾਨਕ ਲੋਕ ਕਿਸ ਕਦਰ ਪ੍ਰੇਸ਼ਾਨ ਹਨ, ਇਹ ਗਰਾਊਂਡ ਜ਼ੀਰੋ ਤੱਕ ਜਾ ਕੇ ਪਤਾ ਲੱਗਦਾ ਹੈ। ਅਫਸੋਸ ਕਿ ਸਾਡੇ ਸਿਆਸਤਦਾਨਾਂ ਕੋਲ ਸ਼ਾਇਦ ਇੰਨਾ ਸਮਾਂ ਨਹੀਂ, ਜੋ ਇਸ ਗੰਭੀਰ ਮਸਲੇ ਦਾ ਹੱਲ ਕਰਵਾ ਸਕਣ। ਸਰਕਾਰੀ ਪ੍ਰਬੰਧਾਂ ਕਾਰਨ ਲਾਚਾਰ ਅਤੇ ਬੇਵੱਸ ਲੋਕਾਂ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਬੀਤੇ ਦਿਨ ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਰੋਡ 'ਤੇ ਪਿੰਡ ਕੁੱਕੜਮਜਾਰਾ ਕੋਲ ਸੜਕ 'ਚ ਪਏ ਟੋਇਆਂ 'ਚ ਝੋਨਾ ਲਗਾ ਕੇ ਸਰਕਾਰੀ ਪ੍ਰਬੰਧਾਂ ਦੇ ਮੂੰਹ 'ਤੇ ਚਪੇੜ ਮਾਰੀ ਹੈ। 
ਰੋਸ ਪ੍ਰਗਟ ਕਰਦਿਆਂ ਗੁਰਵਿੰਦਰ ਸਿੰਘ, ਜਸਵੰਤ ਸਿੰਘ, ਜਸਵਿੰਦਰ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਸਿੰਘ, ਹਰਬੰਸ ਸਿੰਘ, ਭੁਪਿੰਦਰ ਸਿੰਘ, ਭਾਗ ਸਿੰਘ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਬਹੁਤ ਨਿਰਾਸ਼ ਹੋ ਚੁੱਕੇ ਹਾਂ।


author

shivani attri

Content Editor

Related News