ਗਣਤੰਤਰ ਦਿਵਸ ਮੌਕੇ ਟਾਂਡਾ ਵਿਚ ਵੱਖ-ਵੱਖ ਥਾਂਵਾਂ ’ਤੇ ਲਹਿਰਾਇਆ ਗਿਆ ਤਿਰੰਗਾ

01/26/2021 2:50:29 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਦੇਸ਼ ਭਗਤੀ ਦੇ ਜਜ਼ਬੇ ਨਾਲ ਗਣਤੰਤਰ ਦਿਵਸ ਮੌਕੇ ਟਾਂਡਾ ਵਿਖੇ ਵੱਖ-ਵੱਖ ਥਾਵਾਂ ’ਤੇ ਅੱਜ ਤਿਰੰਗਾ ਲਹਿਰਾਇਆ ਗਿਆ। ਮੁੱਖ ਸਮਾਗਮ ਨਗਰ ਕੌਂਸਲ ਟਾਂਡਾ ਉੜਮੁੜ ਵਿੱਚ ਹੋਇਆ ਜਿੱਥੇ ਗਣਤੰਤਰ ਦਿਵਸ ਦੇਸ਼ ਭਗਤੀ ਦੇ ਜਜਬੇ ਨਾਲ ਮਨਾਇਆ ਗਿਆ।

PunjabKesari

ਇਸ ਦੌਰਾਨ ਏ. ਐੱਮ. ਈ. ਕੁਲਦੀਪ ਸਿੰਘ ਘੁੱਮਣ ਨੇ ਕੌਮੀ ਤਿਰੰਗਾ ਲਹਿਰਾਇਆ, ਟਾਂਡਾ ਪੁਲਸ ਦੀ ਟੀਮ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ, ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਵਾਲੇ ਗੀਤ ਪੇਸ਼ ਕੀਤੇ। ਇਸ ਮੌਕੇ ਕਮਲ ਚੋਪੜਾ, ਰਸ਼ਪਾਲ ਰਾਣਾ, ਅਕਾਸ਼ ਮਰਵਾਹਾ, ਪਰਮਿੰਦਰ ਸਿੰਘ, ਐੱਸ. ਓ. ਕਮਲਪ੍ਰੀਤ ਸਿੰਘ, ਮਨਜੀਤ ਸਿੰਘ  ਗਿੰਨੀ ਅਰੋੜਾ, ਵਿਨੋਦ ਕੁਮਾਰ ਵਿਸ਼ਾਲ ਪੂਜਾ ਰਾਣੀ ਸਫ਼ਾਈ ਸੇਵਕ ਅਤੇ ਸਮੂਹ ਸਟਾਫ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ:  ਗਣਤੰਤਰ ਦਿਵਸ: ਜਲੰਧਰ ’ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ

PunjabKesari

ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਪਾਰਕ ਅਹੀਆਪੁਰ ਵਿੱਚ ਕਲੱਬ ਪ੍ਰਧਾਨ ਮਹਿੰਦਰ ਅਹੀਆਪੁਰੀ ਦੀ ਅਗਵਾਈ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਜਵਾਹਰ ਲਾਲ ਖੁਰਾਣਾ, ਅਰਵਿੰਦਰ ਸਿੰਘ ਰਸੂਲਪੁਰ ਅਤੇ ਕਲੱਬ ਪ੍ਰਧਾਨ ਮਹਿੰਦਰ ਅਹੀਆਪੁਰੀ ਨੇ ਸ਼ਹੀਦਾਂ ਦੇ ਬੁੱਤਾਂ ਉਤੇ ਫੁੱਲ ਮਾਲਾ ਪਾਈ ਅਤੇ ਪੁਲਸ ਦੀ ਟੀਮ ਨੇ ਸ਼ਹੀਦਾਂ ਅਤੇ ਕੌਮੀ ਤਿਰੰਗੇ ਨੂੰ ਸਲਾਮੀ ਦਿੱਤੀ | ਇਸ ਮੌਕੇ ਡਾ. ਸ਼ਿਵ ਰਾਜ ਰੇਖੀ, ਸ਼ਾਮ ਲਾਲ, ਜਸਵੰਤ ਹੁੰਦਲ,   ਗੁਰਮੀਤ ਬਿੱਟੂ, ਰਾਜਨ ਸੋਂਧੀ, ਧਰਮਪਾਲ, ਜੈਨ, ਰਮੇਸ਼ ਕੁਮਾਰ, ਭੋਲੂ ਸੈਣੀ, ਆਦਿ ਮੌਜੂਦ ਸਨ |

ਇਹ ਵੀ ਪੜ੍ਹੋ: ਅਮਰੀਕਾ ਰਹਿੰਦੇ ਬੇਗੋਵਾਲ ਵਾਸੀ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

ਸ਼ਿਵ ਸੈਨਾ ਸ਼ਿਰੋਮਣੀ ਨਾਲ ਜੁੜੇ ਨੌਜਵਾਨਾਂ ਨੇ ਲਹਿਰਾਇਆ ਤਿਰੰਗਾ
ਟਾਂਡਾ ਉੜਮੁੜ ( ਵਰਿੰਦਰ ਪੰਡਿਤ)- ਸ਼ਿਵ ਸੈਨਾ ਸ਼ਿਰੋਮਣੀ ਨਾਲ ਜੁੜੇ ਨੌਜਵਾਨਾਂ ਵੱਲੋਂ ਅੱਜ ਟਾਂਡਾ ਵਿੱਚ ਗਣਤੰਤਰ ਦਿਵਸ ਮਨਾਉਦੇ ਹੋਏ ਨਗਰ ਵਿੱਚ ਤਿਰੰਗਾ ਮਾਰਚ ਕੱਢਿਆ ਗਿਆ । ਪੰਜਾਬ ਯੂਥ ਚੇਅਰਮੈਨ ਵੀਨੂੰ ਪੰਡਿਤ, ਵਾਇਸ ਪ੍ਰਧਾਨ ਡਿੰਪੀ ਸੈਣੀ, ਜ਼ਿਲ੍ਹਾ ਪ੍ਰਧਾਨ ਸੰਜੀਵ ਸਿਆਲ ਅਤੇ ਦੁਆਬਾ ਪ੍ਰਧਾਨ ਵਿਸ਼ਾਲ ਗਰੋਵਰ ਦੀ ਅਗਵਾਈ ਵਿੱਚ ਇਹ ਮਾਰਚ ਸ੍ਰੀ ਪੰਚਦੇਵ ਮੰਦਿਰ ਤੋਂ ਸ਼ੁਰੂ ਹੋਇਆ। ਨਗਰ ਦੀ ਫੇਰੀ ਦੌਰਾਨ ਸ਼ਿਵ ਸੈਨਿਕਾਂ ਨੇ ਦੇਸ਼ ਭਗਤੀ ਦੇ ਨਾਅਰੇ ਲਗਾਏ ਅਤੇ ਸ਼ਹੀਦ ਚੋਂਕ ਟਾਂਡਾ ਆਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਮਾਰਚ ਵਿੱਚ ਜਤਿੰਦਰ ਸ਼ਰਮਾ, ਰਾਹੁਲ ਵਰਮਾ , ਕੁਨਾਲ ਖੰਨਾ, ਅਸ਼ੋਕ ਕੁਮਾਰ ਬੰਟੀ, ਵਿਜੇ ਕੁਮਾਰ, ਕਰਨ ਕੁਮਾਰ, ਅਨਮੋਲ ਕਪੂਰ, ਰਵੀ ਕੁਮਾਰ, ਕਬੀਰ ਵਰਮਾ, ਰਾਜ ਕੁਮਾਰ, ਅੰਗਰੇਜ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ:  ਕਿਸਾਨਾਂ ਦੇ ਹੱਕ ’ਚ ਜਲੰਧਰ ’ਚ ਕੱਢੀ ਗਈ ‘ਟਰੈਕਟਰ ਰੈਲੀ’, ਦੁਕਾਨਦਾਰਾਂ ਨੇ ਵੀ ਇੰਝ ਦਿੱਤਾ ਸਾਥ

PunjabKesari

ਸਿਲਵਰ ਓਕ ਸਕੂਲ ਸਹਿਬਾਜ਼ਪੁਰ ਵਿਚ ਉਤਸ਼ਾਹ ਨਾਲ ਮਨਾਇਆ ਗਿਆ ਗਣਤੰਤਰ ਦਿਵਸ
ਟਾਂਡਾ ਉੜਮੜ ( ਵਰਿੰਦਰ ਪੰਡਿਤ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਹਿਬਾਜਪੁਰ ਟਾਂਡਾ ਵਿੱਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਕੂਲ ਕੈਂਪਸ ਵਿੱਚ ਐਡਵੋਕੇਟ ਗੁਰਪ੍ਰੀਤ ਸਿੰਘ ਮੁੱਖ ਮਹਿਮਾਨ ਨੇ ਕੌਮੀ ਝੰਡਾ ਲਹਿਰਾਇਆ  ਇਸ ਮੌਕੇ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਜਜ਼ਬੇ ਵਾਲਾ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਡਾਇਰੈਕਟਰ ਮਨੀਸ਼ਾ ਸੰਗਰ, ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ, ਸੰਜੀਵ ਕੁਮਾਰ, ਜਗਬੰਧਨ ਸਿੰਘ ,ਬਿਕਰਮਜੀਤ ਸਿੰਘ  ,ਰਜਿੰਦਰਪਾਲ ਸਿੰਘ, ਅਮਰਜੀਤ ਕੌਰ ਸੈਣੀ, ਰਾਜਵਿੰਦਰ ਕੌਰ, ਰਜਨੀਸ਼ ਕੁਮਾਰ, ਸੁਰੇਸ਼ ,ਮੈਡਮ ਨੀਨਾ ,ਰਾਜਬੀਰ ਕੌਰ ,ਮੈਡਮ ਅਨੁਰਾਧਾ ,ਮੈਡਮ ਰਜਿੰਦਰ ਕੌਰ ਸਮੂਹ ਸਟਾਫ਼ ਮੌਜੂਦ ਸਨ।


shivani attri

Content Editor

Related News