ਬੀ.ਸੀ. ਤੋਂ ਵੱਖ ਹੋਇਆ ਗੁਰਦੁਆਰਾ ਦੂਖ ਨਿਵਾਰਨ ਸਰੀ, ਕਮੇਟੀ ਵੱਲੋਂ ਸਪੱਸ਼ਟੀਕਰਨ

Monday, Apr 29, 2024 - 11:35 AM (IST)

ਬੀ.ਸੀ. ਤੋਂ ਵੱਖ ਹੋਇਆ ਗੁਰਦੁਆਰਾ ਦੂਖ ਨਿਵਾਰਨ ਸਰੀ, ਕਮੇਟੀ ਵੱਲੋਂ ਸਪੱਸ਼ਟੀਕਰਨ

ਸਰੀ- ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਸਰੀ ਨੇ ਆਪਣੇ ਆਪ ਨੂੰ ਬੀ.ਸੀ. ਤੋਂ ਵੱਖ ਕਰ ਲਿਆ ਹੈ। ਪ੍ਰਬੰਧਕਾਂ ਮੁਤਾਬਕ ਅੱਜ ਤੋਂ ਬਾਅਦ ਜੋ ਵੀ ਫੈ਼ਸਲੇ ਜਾਂ ਬਿਆਨ ਬੀ.ਸੀ. ਗੁਰਦੁਆਰਾ ਕੌਂਸਲ ਵੱਲੋਂ ਲਏ ਜਾਣਗੇ ਉਨ੍ਹਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੋਵੇਗਾ। ਪ੍ਰਬੰਧਕਾਂ ਮੁਤਾਬਕ ਅਸੀਂ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਦਾ ਨਾਮ ਬੀ.ਸੀ. ਗੁਰਦੁਆਰਾ ਕੌਂਸਲ ਵੱਲੋਂ ਕਿਤੇ ਵੀ ਨਾ ਵਰਤਿਆ ਜਾਵੇ। ਬੀ.ਸੀ. ਗੁਰਦੁਆਰਾ ਕੌਂਸਲ ਵੱਲੋਂ ਦਿੱਤੇ ਬਿਆਨਾਂ ਨਾਲ ਅੱਜ ਤੋਂ ਬਾਅਦ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਦਾ ਕੋਈ ਸਬੰਧ ਨਹੀਂ ਹੋਵੇਗਾ। ਬੀ.ਸੀ. ਗੁਰਦੁਆਰਾ ਕੌੰਸਲ ਦੇ ਬੁਲਾਰੇ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਬੀ.ਸੀ. ਵੱਲੋਂ ਫੈਲਾਈ ਜਾ ਰਹੀ ਨਫ਼ਰਤ ਤੋਂ ਧਾਰਮਿਕ ਲੋਕ ਅੱਕ ਚੁੱਕੇ ਹਨ । ਸਿੱਖ ਭਾਈਚਾਰਾ ਭਾਰਤ ਅਤੇ ਕੈਨੇਡਾ ਦਰਮਿਆਨ ਸ਼ਾਂਤੀ ਅਤੇ ਸਦਭਾਵਨਾ ਅਤੇ ਚੰਗੇ ਸਬੰਧ ਚਾਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News