ਦਿਲਕੁਸ਼ਾ ਮਾਰਕੀਟ 'ਚ ਫਿਰ ਹੋਈ ਛਾਪੇਮਾਰੀ
Friday, Jul 07, 2017 - 12:49 PM (IST)
ਜਲੰਧਰ, (ਸੋਨੂੰ) - ਇੱਥੋ ਦੇ ਦਿਲਕੁਸ਼ਾ ਮਾਰਕੀਟ ਵਿਚ ਸ਼ੁੱਕਰਵਾਰ ਐੱਸ. ਐੱਸ. ਪੀ ਦਿਹਾਤੀ ਤੇ ਮੈਡੀਕਲ ਸੁਪਰੀਟੈਂਡੇਂਟ ਵੱਲੋਂ ਰੇਡ ਕੀਤੀ ਗਈ। ਇਹ ਰੇਡ ਪੁਲਸ ਨੇ ਕਾਬੂ ਕੀਤੇ ਕੁਝ ਨਸ਼ੇੜੀਆਂ ਦੇ ਲਏ ਬਿਆਨਾਂ ਦੇ ਅਧਾਰ ਉੱਤੇ ਕੀਤੀ ਗਈ।
ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਨਸ਼ੇੜੀਆਂ ਦਾ ਕਹਿਣਾ ਸੀ ਕਿ ਉਹ ਇਨ੍ਹਾਂ ਦੁਕਾਨਾਂ ਤੋਂ ਨਸ਼ਾ ਖਰੀਦ ਕੇ ਖੁਦ ਨਸ਼ਾਂ ਕਰਦੇ ਹਨ ਅਤੇ ਅੱਗੇ ਵੇਚਦੇ ਹਨ। ਜਿਸ ਦੇ ਆਧਾਰ ਉਤੇ ਅੱਜ ਮੁੜ ਇਸ ਮਾਰਕੀਟ 'ਚ ਛਾਪੇਮਾਰੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਵੀ ਇੱਥੇ ਪੁਲਸ ਵੱਲੋਂ 31420 ਨਸ਼ੀਲੇ ਕੈਪਸੂਲਾਂ ਅਤੇ ਗੋਲੀਆਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ।
