ਬੀ. ਐੱਮ. ਸੀ. ਚੌਕ ਨੇੜੇ ਲੁਟੇਰੇ ਬਜ਼ੁਰਗ ਔਰਤ ਦਾ ਪਰਸ ਖੋਹ ਕੇ ਹੋਏ ਫਰਾਰ

02/20/2019 12:39:05 PM

ਜਲੰਧਰ (ਜ.ਬ.)— ਬੀ. ਐੱਮ. ਸੀ. ਚੌਕ ਕੋਲ ਬੀਤੇ ਦਿਨ 2 ਮੋਟਰਸਾਈਕਲ ਸਵਾਰ ਨੌਜਵਾਨ ਬਜ਼ੁਰਗ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਬਜ਼ੁਰਗ ਔਰਤ ਸੁਰਿੰਦਰ ਕੌਰ ਵਾਸੀ ਸੈਂਟਰਲ ਟਾਊਨ ਮੁਤਾਬਕ ਉਹ ਆਪਣੀ ਬੇਟੀ ਦੇ ਨਾਲ ਦਵਾਈ ਲੈਣ ਲਈ ਜਾ ਰਹੀ ਸੀ। ਇਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਅਚਾਨਕ ਉਨ੍ਹਾਂ ਦੀ ਐਕਟਿਵਾ ਦੇ ਬਰਾਬਰ ਆ ਗਏ, ਪਿੱਛੇ ਬੈਠੇ ਨੌਜਵਾਨ ਨੇ ਉਨ੍ਹਾਂ ਦੇ ਹੱਥ 'ਚੋਂ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਪਰਸ ਵਿਚ ਕਰੀਬ 10 ਹਜ਼ਾਰ ਰੁਪਏ, ਮੋਬਾਇਲ ਫੋਨ ਅਤੇ ਜ਼ਰੂਰੀ ਦਸਤਾਵੇਜ਼ ਸਨ। ਬਾਰਾਂਦਰੀ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ।
ਬਾਈਕਰ ਗੈਂਗ ਨੇ ਕੀਤੀ ਚੌਥੀ ਵਾਰਦਾਤ 
ਲੁੱਟ ਦੀ ਖਬਰ ਮਿਲਣ 'ਤੇ ਥਾਣਾ ਨਵੀਂ ਬਾਰਾਦਰੀ ਦੇ ਐੱਸ. ਐੱਚ. ਓ. ਅਮਰੀਕ ਸਿੰਘ ਪਹੁੰਚੇ। ਸੈਂਟਰਲ ਟਾਊਨ ਵਾਸੀ ਸੁਰਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਜਿਵੇਂ ਹੀ ਉਹ ਆਪਣੀ ਬੇਟੀ ਨਾਲ ਸਕੂਟਰੀ ਬੀ. ਐੱਮ. ਸੀ. ਚੌਕ ਫਲਾਈਓਵਰ ਤੋਂ ਲੰਘ ਰਹੀ ਸੀ ਤਾਂ ਪਿੱਛੇ ਤੋਂ ਬਾਈਕ 'ਤੇ ਆਏ ਲੁਟੇਰੇ ਨੇ ਪਰਸ ਖੋਹ ਲਿਆ। ਬੇਕਾਬੂ ਹੋ ਰਹੀ ਸਕੂਟਰੀ ਨੂੰ ਬੇਟੀ ਨੇ ਸੰਭਾਲਿਆ। ਏ. ਸੀ. ਪੀ. (ਸੈਂਟਰਲ) ਦਲਬੀਰ ਸਿੰਘ ਬੁੱਟਰ ਨੇ ਦੱਸਿਆ ਕਿ ਲੁਟੇਰੇ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਲਾਈਓਵਰ ਤੋਂ ਹੇਠਾਂ ਉਤਰਣ ਦੇ ਬਾਅਦ ਇਕ ਸੀ.ਸੀ.ਟੀ.ਵੀ. ਕੈਮਰੇ 'ਚ ਬਾਈਕ ਤੋਂ ਇਕ ਨੌਜਵਾਨ ਲੰਘਦਾ ਨਜ਼ਰ ਆ ਰਿਹਾ ਹੈ ਪਰ ਨੰਬਰ ਨਹੀਂ ਪੜ੍ਹਿਆ ਜਾ ਸਕਿਆ। ਪੁਲਸ ਮੁਤਾਬਕ ਅਜਿਹੇ ਹੁਲੀਏ ਵਾਲੇ ਬਾਈਕਰ ਦੀ ਇਹ ਚੌਥੀ ਵਾਰਦਾਤ ਹੈ।


shivani attri

Content Editor

Related News