Punjab Wrap Up : ਪੜ੍ਹੋ 31 ਜਨਵਰੀ ਦੀਆਂ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

01/31/2020 6:22:49 PM

ਜਲੰਧਰ (ਵੈੱਬ ਡੈਸਕ) : ਅੰਮ੍ਰਿਤਸਰ ਵਿਚ ਲਗਭਗ 1 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਦੀ ਵੱਡੀ ਖੇਪ ਫੜੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਟੀ. ਐੱਫ. ਦੀ ਪਿੱਠ ਥਾਪੜੀ ਹੈ। ਨਸ਼ਿਆਂ ਖਿਲਾਫ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਗਠਨ ਹੋਣ ਤੋਂ ਬਾਅਦ ਐੱਸ. ਟੀ. ਐੱਫ. ਨੇ ਲਗਭਗ 11000 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ 25 ਫਰਵਰੀ ਨੂੰ 2020-21 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਹ ਫੈਸਲਾ ਸ਼ੁੱਕਰਵਾਰ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਿਆ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ 15ਵੀਂ ਵਿਧਾਨ ਸਭਾ ਦਾ 11ਵਾਂ ਬਜਟ ਇਜਲਾਸ 20 ਤੋਂ 28 ਫਰਵਰੀ ਤੱਕ ਬੁਲਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਅੰਮ੍ਰਿਤਸਰ 'ਚ 1000 ਕਰੋੜ ਦੀ ਹੈਰੋਇਨ ਫੜਣ ਪਿੱਛੋਂ ਕੈਪਟਨ ਨੇ ਥਾਪੜੀ ਐੱਸ. ਟੀ. ਐੱਫ. ਦੀ ਪਿੱਠ
ਅੰਮ੍ਰਿਤਸਰ ਵਿਚ ਲਗਭਗ 1 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਦੀ ਵੱਡੀ ਖੇਪ ਫੜੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਟੀ. ਐੱਫ. ਦੀ ਪਿੱਠ ਥਾਪੜੀ ਹੈ। 

ਪੰਜਾਬ ਸਰਕਾਰ 25 ਫਰਵਰੀ ਨੂੰ ਪੇਸ਼ ਕਰੇਗੀ 'ਬਜਟ'     
ਪੰਜਾਬ ਸਰਕਾਰ ਵਲੋਂ 25 ਫਰਵਰੀ ਨੂੰ 2020-21 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਹ ਫੈਸਲਾ ਸ਼ੁੱਕਰਵਾਰ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਿਆ ਗਿਆ ਹੈ।

ਦਲੀਪ ਕੌਰ ਟਿਵਾਣਾ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ     
ਅਜੌਕੇ ਪੰਜਾਬ ਸਾਹਿਤ ਦੀ ਸਰਵੋਤਮ ਨਾਵਲਕਾਰ ਦਲੀਪ ਕੌਰ ਟਿਵਾਣਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਲੰਬੇ ਸਮੇਂ ਤੋਂ ਬੀਮਾਰ ਦਲੀਪ ਕੌਰ ਟਿਵਾਣਾ ਦਾ ਮੋਹਾਲੀ ਦੇ ਮੈਕਸ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਮੋਗਾ : ਪਤੀ ਵਲੋਂ ਸਿਰ 'ਚ ਲੱਕੜ ਦਾ ਬਾਲਾ ਮਾਰ ਕੇ ਪਤਨੀ ਦਾ ਕਤਲ     
ਮੋਗਾ ਦੇ ਪਿੰਡ ਤਾਰੇ ਵਾਲਾ 'ਚ ਪਤੀ ਵਲੋਂ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

ਹਰਸਿਮਰਤ ਦੀ ਵਜ਼ੀਰੀ ਲਈ ਮੋਦੀ-ਸ਼ਾਹ ਦੇ ਪੈਰੀਂ ਡਿੱਗੇ ਬਾਦਲ : ਭਗਵੰਤ ਮਾਨ     
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵੱਲੋਂ ਯੂ-ਟਰਨ ਲੈਂਦੇ ਹੋਏ ਭਾਜਪਾ ਨੂੰ ਹਿਮਾਇਤ ਕਰਨ ਸੰਬੰਧੀ ਤਾਜ਼ਾ ਐਲਾਨ ਬਾਰੇ ਸਖ਼ਤ ਟਿੱਪਣੀ ਕੀਤੀ ਹੈ। 

2 ਫਰਵਰੀ ਦੀ ਰੈਲੀ ਨੂੰ ਲੈ ਕੇ ਲੌਂਗੋਵਾਲ ਤੇ ਢੀਂਡਸਾ ਹੋਏ ਆਹਮੋ-ਸਾਹਮਣੇ     
ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੀ ਸੰਗਰੂਰ ਰੈਲੀ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਕਿ ਇਸ ਰੈਲੀ ਵਿਚ ਪੰਜਾਬ ਭਰ ਤੋਂ ਲੋਕਾਂ ਨੂੰ ਇਕੱਠਾ ਕੀਤਾ ਜਾਵੇਗਾ ਦੇ ਜਵਾਬ ਵਿਚ ਐਸ.ਜੀ.ਪੀ.ਸੀ. ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਢੀਂਡਸਾ ਵੱਲੋਂ ਇਹ ਬੇਤੁਕਾ ਅਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। 

ਭਾਜਪਾ ਲੀਡਰ ਦਾ ਬਿਆਨ, ਪੰਜਾਬ ਦੇ ਭਲੇ ਲਈ ਅਕਾਲੀ-ਭਾਜਪਾ ਮਿਲ ਕੇ ਲੜੇ ਚੋਣ     
ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਦਾ ਰਿਸ਼ਤਾ ਅਤੁੱਟ ਹੈ। 

6 ਮਹੀਨੇ ਪਹਿਲਾਂ ਮਰੀ ਬੱਚੀ ਦੇ ਪੋਸਟਮਾਰਟਮ 'ਚ ਨੇ ਖੋਲ੍ਹੀ ਕਲਯੁਗੀ ਮਾਂ ਦੀ ਕਰਤੂਤ     
ਬੁੜੈਲ 'ਚ ਢਾਈ ਸਾਲ ਦੇ ਮਾਸੂਮ ਬੇਟੇ ਸੂਰਜ ਦੇ ਮੂੰਹ 'ਚ ਕੱਪੜਾ ਤੁੰਨ ਕੇ ਕਤਲ ਕਰਨ ਵਾਲੀ ਕਲਯੁਗੀ ਮਾਂ ਨੇ ਆਪਣੀ ਛੇ ਮਹੀਨੇ ਦੀ ਬੇਟੀ ਕੋਮਲ ਦਾ ਵੀ ਗਲਾ ਘੁੱਟ ਕੇ ਕਤਲ ਕੀਤਾ ਸੀ। 

ਪੰਜਾਬ ਸਰਕਾਰ ਵਲੋਂ 'ਆਨਲਾਈਨ ਲਾਟਰੀ ਸਕੀਮਾਂ' ਦੀ ਵਿਕਰੀ 'ਤੇ ਰੋਕ     
ਪੰਜਾਬ ਸਰਕਾਰ ਵਲੋਂ ਸੂਬੇ 'ਚ ਹਰ ਤਰ੍ਹਾਂ ਦੀਆਂ ਆਨਲਾਈਨ ਲਾਟਰੀ ਸਕੀਮਾਂ ਦੀ ਵਿਕਰੀ 'ਤੇ ਤੁਰੰਤ ਰੋਕ ਲਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। 

ਵਿਆਹ ਤੋਂ ਇਕ ਦਿਨ ਪਹਿਲਾਂ ਘੋੜੀ 'ਤੇ ਚੜ੍ਹੀ ਲਾੜੀ, ਦੇਖਦੇ ਰਹਿ ਗਏ ਲੋਕ     
 ਇਕ ਪਾਸੇ ਜਿੱਥੇ ਕੁੜੀਆਂ ਨੂੰ ਕੁੱਖਾਂ 'ਚ ਮਾਰਿਆ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਹੁਸ਼ਿਆਰਪੁਰ ਦਾ ਇਕ ਪਰਿਵਾਰ ਜਿਸ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਘੋੜੀ ਤੇ ਚੜ੍ਹਾ ਕੇ ਪੂਰੇ ਦੇਸ਼ 'ਚ ਕੀ ਪੰਜਾਬ 'ਚ ਵੀ ਵੱਖਰੀ ਮਿਸਾਲ ਕਾਇਮ ਕੀਤੀ ਹੈ। 

ਵਾਹਨ 'ਤੇ ਬੱਚਿਆਂ, ਭਗਵਾਨ ਦਾ ਨਾਂ ਅਤੇ ਪਾਰਕਿੰਗ ਸਟਿੱਕਰ ਦਾ ਨਹੀਂ ਹੋਵੇਗਾ ਚਲਾਨ     
ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸਰਕਾਰੀ ਜਾਂ ਗੈਰ ਸਰਕਾਰੀ ਵਾਹਨਾਂ 'ਤੇ ਡੈਜ਼ੀਗਨੇਸ਼ਨ, ਕਿਸੇ ਤਰ੍ਹਾਂ ਦਾ ਲੋਗੋ, ਇਸ਼ਤਿਹਾਰ, ਪ੍ਰੈੱਸ, ਐਡਵੋਕੇਟ, ਸੰਸਦ ਮੈਂਬਰ, ਵਿਧਾਇਕ, ਚੇਅਰਮੈਨ, ਪ੍ਰਧਾਨ, ਡਾਕਟਰ, ਪੁਲਸ ਡਿਫੈਂਸ ਜਾਂ ਆਰਮੀ ਆਦਿ ਲਿਖਣਾ ਹੁਣ ਟਰੈਫਿਕ ਨਿਯਮਾਂ ਦਾ ਉਲੰਘਣ ਮੰਨਿਆ ਜਾਵੇਗਾ, ਜਿਸ ਦੇ ਚਲਾਨ ਕੱਟਣੇ ਵੀ ਸ਼ੁਰੂ ਹੋ ਗਏ ਹਨ। 


Anuradha

Content Editor

Related News