ਜਿੰਦਾ ਫਾਟਕ ਨੇੜੇ ਗਰਾਊਂਡ ਦੀਆਂ ਝਾੜੀਆਂ ’ਚੋਂ ਮਿਲੀ ਅੱਗ ਨਾਲ ਝੁਲਸੀ ਲਾਸ਼, ਕਤਲ ਦਾ ਖਦਸ਼ਾ

05/04/2022 10:45:30 AM

ਜਲੰਧਰ (ਜ. ਬ.)– ਜਿੰਦਾ ਫਾਟਕ ਨੇੜੇ ਸਥਿਤ ਗਰਾਊਂਡ ਦੀਆਂ ਝਾੜੀਆਂ ਵਿਚੋਂ ਅੱਗ ਨਾਲ ਬੁਰੀ ਤਰ੍ਹਾਂ ਝੁਲਸੀ ਲਾਸ਼ ਬਰਾਮਦ ਹੋਈ ਹੈ। ਇਹ ਲਾਸ਼ ਲਗਭਗ ਇਕ-ਡੇਢ ਦਿਨ ਪਹਿਲਾਂ ਉਸੇ ਦਿਨ ਸਾੜੀ ਗਈ ਸੀ ਕਿਉਂਕਿ ਲਾਸ਼ ਵਿਚੋਂ ਨਾ ਤਾਂ ਧੂੰਆਂ ਨਿਕਲ ਰਿਹਾ ਸੀ ਅਤੇ ਨਾ ਹੀ ਉਹ ਗਰਮ ਸੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਉਸੇ ਥਾਂ ਸਾੜ ਦਿੱਤਾ ਗਿਆ ਤਾਂ ਕਿ ਮ੍ਰਿਤਕ ਦੀ ਪਛਾਣ ਨਾ ਹੋ ਸਕੇ। ਜਿਉਂ ਹੀ ਲਾਸ਼ ਮਿਲਣ ਦੀ ਸੂਚਨਾ ਪੁਲਸ ਤੱਕ ਪੁੱਜੀ ਤਾਂ ਥਾਣਾ ਨੰਬਰ 1 ਦੀ ਪੁਲਸ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਜਾਂਚ ਲਈ ਪਹੁੰਚ ਗਏ। ਦੇਰ ਰਾਤ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਸੀ।

ਇਹ ਵੀ ਪੜ੍ਹੋ:  ਬਠਿੰਡਾ ’ਚ ਵਾਪਰੇ ਹਾਦਸੇ ਦੌਰਾਨ 5 ਸਾਲਾ ਬੱਚੀ ਦੀ ਦਰਦਨਾਕ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮੀਂ ਕੁਝ ਨੌਜਵਾਨ ਜਿੰਦਾ ਫਾਟਕ ਤੋਂ ਕੁਝ ਦੂਰੀ ’ਤੇ ਸਥਿਤ ਗਰਾਊਂਡ ਵਿਚ ਫੁੱਟਬਾਲ ਖੇਡ ਰਹੇ ਸਨ। ਇਸ ਦੌਰਾਨ ਫੁੱਟਬਾਲ ਗਰਾਊਂਡ ਦੀਆਂ ਝਾੜੀਆਂ ਵਿਚ ਜਾ ਡਿੱਗਾ। ਇਹ ਝਾੜੀਆਂ ਮੇਨ ਰੋਡ ਨੂੰ ਵੀ ਲੱਗਦੀਆਂ ਹਨ। ਜਿਉਂ ਹੀ ਨੌਜਵਾਨ ਫੁੱਟਬਾਲ ਚੁੱਕਣ ਗਏ, ਉਥੇ ਸੜੀ ਹੋਈ ਲਾਸ਼ ਵੇਖ ਕੇ ਰੌਲਾ ਪਾ ਦਿੱਤਾ। ਤੁਰੰਤ ਇਲਾਕੇ ਦੇ ਲੋਕ ਇਕੱਠੇ ਹੋ ਗਏ। ਇਹ ਇਲਾਕਾ ਰਿਹਾਇਸ਼ੀ ਵੀ ਹੈ, ਜਦੋਂ ਕਿ ਆਲੇ-ਦੁਆਲੇ ਦੁਕਾਨਾਂ ਬਣੀਆਂ ਹੋਈਆਂ ਹਨ।

PunjabKesari

ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਥਾਣਾ ਨੰਬਰ 1 ਦੇ ਇੰਚਾਰਜ ਸੁਰਜੀਤ ਸਿੰਘ ਗਿੱਲ, ਏ. ਐੱਸ. ਆਈ. ਰਾਕੇਸ਼ ਕੁਮਾਰ ਸਮੇਤ ਏ. ਸੀ. ਪੀ. ਸੋਮਨਾਥ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਏ. ਐੱਸ. ਆਈ. ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਲਾਸ਼ ਇੰਨੀ ਬੁਰੀ ਤਰ੍ਹਾਂ ਸੜੀ ਹੋਈ ਹੈ ਕਿ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਲਾਸ਼ ਔਰਤ ਦੀ ਹੈ ਜਾਂ ਮਰਦ ਦੀ। ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾਇਆ ਜਾ ਰਿਹਾ ਹੈ। ਪੁਲਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਕੇ ਕੋਈ ਸੁਰਾਗ ਲਾਵੇਗੀ, ਜਿਸ ਤੋਂ ਬਾਅਦ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਲਾਸ਼ ਕਿਸੇ ਔਰਤ ਦੀ ਹੈ।

ਇਹ ਵੀ ਪੜ੍ਹੋ: ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਭਾਰੀ ਅਸਲੇ ਸਣੇ 7 ਵਿਅਕਤੀ ਗ੍ਰਿਫ਼ਤਾਰ, ਸਰਾਂ 'ਚੋਂ ਮਿਲੇ ਹਥਿਆਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News