ਸ਼ੂਗਰ ਤੇ ਦਿਮਾਗੀ ਬੀਮਾਰੀਆਂ ਤੋਂ ਪੀੜਤਾਂ ਨੂੰ ਨਿਯਮਿਤ ਤੌਰ ’ਤੇ ਕਰਵਾਉਣੀ ਚਾਹੀਦੀ ਅੱਖਾਂ ਦੀ ਜਾਂਚ : ਡਾ. ਸਨਿੰਗਧਾ ਮਹਾਜਨ

Friday, Aug 09, 2024 - 01:00 PM (IST)

ਜਲੰਧਰ (ਰੱਤਾ) – ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਵੱਲੋਂ ਆਯੋਜਿਤ 6ਵੀਂ ਕਲੀਨਿਕਲ ਮੀਟਿੰਗ (ਸੀ. ਐੱਮ. ਈ.) ਵਿਚ ਟੈਗੋਰ ਹਸਪਤਾਲ ਦੀ ਪ੍ਰਮੁੱਖ ਅੱਖਾਂ ਦੇ ਰੋਗਾਂ ਦੀ ਮਾਹਿਰ ਡਾ. ਸਨਿੰਗਧਾ ਮਹਾਜਨ ਅਤੇ ਚੀਫ ਕਾਰਡੀਓਲਾਜਿਸਟ ਡਾ. ਨਿਪੁਨ ਮਹਾਜਨ ਮੁੱਖ ਬੁਲਾਰੇ ਸਨ। ਆਈ. ਐੱਮ. ਏ. ਜਲੰਧਰ ਦੇ ਪ੍ਰਧਾਨ ਡਾ. ਦੀਪਕ ਚਾਵਲਾ ਦੀ ਦੇਖ-ਰੇਖ ਵਿਚ ਟੈਗੋਰ ਹਸਪਤਾਲ ਦੇ ਸਹਿਯੋਗ ਨਾਲ ਬੁੱਧਵਾਰ ਰਾਤ ਸਥਾਨਕ ਹੋਟਲ ਵਿਚ ਆਯੋਜਿਤ ਇਸ ਸੀ. ਐੱਮ. ਈ. ਦੀ ਸ਼ੁਰੂਆਤ ਆਈ. ਐੱਮ. ਏ. ਦੀ ਪ੍ਰਾਰਥਨਾ ਨਾਲ ਹੋਈ। ਇਸ ਉਪਰੰਤ ਐਸੋਸੀਏਸ਼ਨ ਦੀ ਸਕੱਤਰ ਡਾ. ਅਰਚਨਾ ਦੱਤਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਸੀ. ਐੱਮ. ਈ. ਦੇ ਬੁਲਾਰਿਆਂ ਅਤੇ ਚੇਅਰਪਰਸਨਜ਼ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਐਸੋਸੀਏਸ਼ਨ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਗਾਇਕ ਜੌਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦੈ ਬਹੁਤ ਡਰ

ਸੀ. ਐੱਮ. ਈ. ਦੇ ਸਾਇੰਟਿਫਿਕ ਸੈਸ਼ਨ ਵਿਚ ਬੁਲਾਰੇ ਡਾ. ਸਨਿੰਗਧਾ ਮਹਾਜਨ ਨੇ ‘ਆਪਟਿਕ ਨਰਵ ਹੈੱਡ ਡਿਸਆਰਡਰ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ ਅਤੇ ਦਿਮਾਗ ਦੀਆਂ ਵੱਖ-ਵੱਖ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਅੱਖਾਂ ਦੀ ਵੀ ਕੋਈ ਬੀਮਾਰੀ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ, ਇਸ ਲਈ ਅਜਿਹੇ ਮਰੀਜ਼ਾਂ ਨੂੰ ਸਮੇਂ-ਸਮੇਂ ’ਤੇ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਬੁਲਾਰਿਆਂ ਡਾ. ਸਨਿੰਗਧਾ ਮਹਾਜਨ ਅਤੇ ਡਾ. ਨਿਪੁਨ ਮਹਾਜਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਪ੍ਰਧਾਨ ਡਾ. ਦੀਪਕ ਚਾਵਲਾ, ਸਕੱਤਰ ਡਾ. ਅਰਚਨਾ ਦੱਤਾ, ਨਾਲ ਹਨ ਡਾ. ਵਿਜੇ ਮਹਾਜਨ, ਡਾ. ਆਲੋਕ ਲਾਲਵਾਨੀ, ਡਾ. ਅਮਿਤ ਮਹਾਜਨ ਅਤੇ ਡਾ. ਪੰਕਜ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਜਿਥੇ ਦਿਲ ਦੀਆਂ ਬੀਮਾਰੀਆਂ ਵਧ ਰਹੀਆਂ ਹਨ, ਉਥੇ ਇਲਾਜ ਦੇ ਖੇਤਰ ਵਿਚ ਵੀ ਕਈ ਅਤਿ-ਆਧੁਨਿਕ ਤਕਨੀਕਾਂ ਆ ਰਹੀਆਂ ਹਨ : ਡਾ. ਨਿਪੁਨ ਮਹਾਜਨ
ਸੀ. ਐੱਮ. ਈ. ਦੌਰਾਨ ਟੈਗੋਰ ਹਸਪਤਾਲ ਦੇ ਚੀਫ ਕਾਰਡੀਓਲਾਜਿਸਟ ਐਂਡ ਐਂਟਰਵੈਂਸ਼ਨਿਸਟ ਡਾ. ਨਿਪੁਨ ਮਹਾਜਨ ਨੇ ‘ਕਰੰਟ ਪ੍ਰੈਕਟਿਸ ਇਨ ਮੈਨੇਜਿੰਗ ਕੋਰੋਨਰੀ ਆਰਟਰੀ ਡਿਜ਼ੀਜ਼’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਅੱਜਕਲ ਜਿਵੇਂ-ਜਿਵੇਂ ਦਿਲ ਦੀਆਂ ਬੀਮਾਰੀਆਂ ਵਧ ਰਹੀਆਂ ਹਨ, ਇਲਾਜ ਦੇ ਖੇਤਰ ਵਿਚ ਵੀ ਕਈ ਅਜਿਹੀਆਂ ਅਤਿ-ਆਧੁਨਿਕ ਤਕਨੀਕਾਂ ਆ ਗਈਆਂ ਹਨ, ਜਿਨ੍ਹਾਂ ਨਾਲ ਦਿਲ ਦੀਆਂ ਉਨ੍ਹਾਂ ਬੀਮਾਰੀਆਂ ਦਾ ਇਲਾਜ ਵੀ ਹੁਣ ਸੰਭਵ ਹੈ, ਜਿਨ੍ਹਾਂ ਦਾ ਇਲਾਜ ਪਹਿਲਾਂ ਨਹੀਂ ਹੁੰਦਾ ਸੀ। ਉਨ੍ਹਾਂ ਕਿਹਾ ਕਿ ਦਿਲ ਦੇ ਰੋਗ ਨਾਲ ਪੀੜਤ ਮਰੀਜ਼ਾਂ ਨੂੰ ਜਿਥੇ ਆਪਣੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।ਇਸ ਸੈਸ਼ਨ ਵਿਚ ਡਾ. ਨਵੀਨ ਖੰਨਾ, ਡਾ. ਦਿਨੇਸ਼ ਦਾਦਾ ਅਤੇ ਡਾ. ਵਰਿੰਦਰ ਮਾਹੀ ਚੇਅਰਪਰਸਨ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News