ਦਿਵਿਆਂਗ ਆਸ਼ਰਮ ਸਥਿਤ ਹਸਪਤਾਲ ’ਚ ਲੱਗੀਆਂ 3 ਅਤਿ-ਆਧੁਨਿਕ ਅੱਖਾਂ ਦੀ ਜਾਂਚ ਵਾਲੀਆਂ ਮਸ਼ੀਨਾਂ
Tuesday, Mar 10, 2026 - 01:43 PM (IST)
ਜਲੰਧਰ (ਖੁਰਾਣਾ)-ਸਥਾਨਕ ਦਿਵਿਆਂਗ ਆਸ਼ਰਮ ਪਿਛਲੇ ਕਈ ਸਾਲਾਂ ਤੋਂ ਸਮਾਜ ਦੀ ਸਿਹਤ ਭਲਾਈ ਲਈ ਨਿਰੰਤਰ ਸੇਵਾ ਕਾਰਜ ਕਰ ਰਿਹਾ ਹੈ। ਇਸੇ ਲੜੀ ਵਿਚ ਸੰਸਥਾ ਦੇ ਚੇਅਰਮੈਨ ਤਰਸੇਮ ਕਪੂਰ ਦੀ ਅਗਵਾਈ ਵਿਚ ਲਗਭਗ 46 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਅਤਿ-ਆਧੁਨਿਕ ਅੱਖਾਂ ਦੀ ਜਾਂਚ ਵਾਲੀਆਂ ਮਸ਼ੀਨਾਂ ਲੋਕ-ਭਲਾਈ ਲਈ ਸਮਰਪਿਤ ਕੀਤੀਆਂ ਗਈਆਂ। ਇਨ੍ਹਾਂ ਮਸ਼ੀਨਾਂ ਦਾ ਸ਼ੁੱਭਆਰੰਭ ‘ਪੰਜਾਬ ਕੇਸਰੀ ਗਰੁੱਪ’ ਦੇ ਡਾਇਰੈਕਟਰ ਅਭਿਜੈ ਚੋਪੜਾ ਨੇ ਕੀਤਾ।
ਇਹ ਵੀ ਪੜ੍ਹੋ: ਨੈਂਸੀ ਗਰੇਵਾਲ ਦੇ ਕਤਲ ਮਗਰੋਂ ਸਦਮੇ 'ਚ ਮਾਂ, ਲਾਈਵ ਆ ਕੇ ਕਹੀਆਂ ਵੱਡੀਆਂ ਗੱਲਾਂ

ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਜਾਪਾਨ ਦੀ ਟੌਮੀ ਕੰਪਨੀ ਵੱਲੋਂ ਤਿਆਰ ਕੀਤੀ ਗਈ ਇਕ ਮਸ਼ੀਨ ਅੱਖਾਂ ਦੇ ਆਪ੍ਰੇਸ਼ਨ ਦੌਰਾਨ ਪਾਏ ਜਾਣ ਵਾਲੇ ਲੈਂਜ਼ ਦਾ ਸਹੀ ਨੰਬਰ ਤੈਅ ਕਰਨ ਵਿਚ ਮਦਦ ਕਰਦੀ ਹੈ। ਦੂਜੀ ਲੇਜ਼ਰ ਮਸ਼ੀਨ ਅੱਖਾਂ ਦੀ ਪੁਤਲੀ ਦੀ ਸਫ਼ਾਈ ਲਈ ਲਾਹੇਵੰਦ ਹੈ, ਜਦਕਿ ਇਕ ਹੋਰ ਆਧੁਨਿਕ ਨੇਤਰ ਅਲਟਰਾਸਾਊਂਡ ਜਾਂਚ ਮਸ਼ੀਨ ਅੱਖ ਦੇ ਅਗਲੇ ਅਤੇ ਪਿਛਲੇ ਹਿੱਸੇ ਦੀਆਂ ਸਾਫ਼ ਅਤੇ ਵਿਸਤ੍ਰਿਤ ਤਸਵੀਰਾਂ ਦਿਖਾਉਣ ਵਿਚ ਸਹਾਇਕ ਹੈ। ਇਸ ਮੌਕੇ ਅਭਿਜੈ ਚੋਪੜਾ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਸੰਸਥਾ ਵੱਲੋਂ ਲੋੜਵੰਦ ਲੋਕਾਂ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਨੂੰ ਬਹੁਤ ਨੇੜਿਓਂ ਦੇਖਿਆ ਹੈ। ਪ੍ਰੋਗਰਾਮ ਦੌਰਾਨ ਸੰਸਥਾ ਵੱਲੋਂ ਟੌਮੀ ਕੰਪਨੀ ਦੇ ਨੁਮਾਇੰਦਿਆਂ ਨੂੰ 11 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ। ਸੰਸਥਾ ਦੇ ਸੰਸਥਾਪਕ ਪ੍ਰਧਾਨ ਤਰਸੇਮ ਕਪੂਰ ਨੇ ਇਸ ਮੌਕੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਯੂ-ਟਿਊਬਰ ਨੈਂਸੀ ਗਰੇਵਾਲ ਕਤਲ ਕਾਂਡ 'ਚ ਨਵਾਂ ਮੋੜ! ਅੱਤਵਾਦੀ ਪੰਨੂ ਦਾ ਵੱਡਾ ਖ਼ੁਲਾਸਾ
ਇਸ ਮੌਕੇ ਕੋ-ਚੇਅਰਪਰਸਨ ਸੁਨੀਤਾ ਕਪੂਰ, ਆਰ. ਕੇ. ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਐਡਵੋਕੇਟ ਉਮੇਸ਼ ਢੀਂਗਰਾ, ਡਾ. ਜਗਦੀਪ ਸਿੰਘ, ਸੁਮਿਤ ਪੁਰੀ, ਨਿਧੀ ਪੁਰੀ, ਪ੍ਰਾਣਨਾਥ ਭੱਲਾ, ਦੇਸ਼ਬੰਧੂ ਭੱਲਾ, ਲਲਿਤ ਭੱਲਾ, ਸ਼ੈਲਜਾ ਭੱਲਾ, ਭਾਵਨਾ ਸੱਭਰਵਾਲ, ਸੁਮਨ ਖੰਨਾ, ਕੁਲਦੀਪ ਭਗਤ, ਸੁਰਜੀਤ ਲਾਲ, ਸੁਰਿੰਦਰ ਸੇਠ, ਪਵਨ ਮਹਿਤਾ, ਸੰਦੀਪ ਨਾਰੰਗ, ਮਨਵੀਨ ਕੌਰ, ਹਰਪ੍ਰੀਤ ਸਿੰਘ, ਅਰਜੁਨ ਮਹਿਰਾ, ਆਫ਼ਤਾਬ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਿਜੀਲੈਂਸ ਟੀਮ ਨੇ ਕੀਤਾ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
