ਕਸਬਾ ਉੱਚੀ-ਬੱਸੀ ਵਿਖੇ ਬਿਜਲੀ ਕੱਟਾਂ ਕਾਰਨ 200 ਤੋਂ ਵੱਧ ਵਿਅਕਤੀਆ ਨੇ ਬਿਜਲੀ ਵਿਭਾਗ ਵਿਰੁੱਧ ਦਿੱਤਾ ਧਰਨਾ

Wednesday, Jul 31, 2024 - 03:16 PM (IST)

ਕਸਬਾ ਉੱਚੀ-ਬੱਸੀ ਵਿਖੇ ਬਿਜਲੀ ਕੱਟਾਂ ਕਾਰਨ 200 ਤੋਂ ਵੱਧ ਵਿਅਕਤੀਆ ਨੇ ਬਿਜਲੀ ਵਿਭਾਗ ਵਿਰੁੱਧ ਦਿੱਤਾ ਧਰਨਾ

ਦਸੂਹਾ (ਝਾਵਰ)-ਦਸੂਹਾ ਨਜ਼ਦੀਕ ਕਸਬਾ ਉੱਚੀ ਬੱਸੀ ਵਿਖੇ ਬੀਤੀ ਰਾਤ ਲਗਭਗ 10 ਵਜੇ ਬਿਜਲੀ ਵਿਭਾਗ ਦੀ ਮਾੜੀ ਕਾਰਜਸੈਲੀ ਅਤੇ ਲਗਾਤਾਰ ਲਗਦੇ ਬਿਜਲੀ ਦੇ ਲੰਬੇ ਕੱਟਾਂ ਤੋਂ ਪਰੇਸ਼ਾਨ ਹੋ ਕੇ 200 ਤੋਂ ਵੱਧ ਵਿਅਕਤੀਆਂ ਵੱਲੋਂ ਕੋਮੀ ਰਾਜ ਮਾਰਗ ਉੱਚੀ ਬੱਸੀ ਵਿਖੇ ਰਾਹੁਲ ਕੁਮਾਰ ਸਾਬਕਾ ਸਰਪੰਚ ਸੁਖਦੇਵ ਸਿੰਘ ਸੰਸਾਰ ਸਿੰਘ ਅਮਰਜੀਤ ਸਿੰਘ ਗੋਲਡੀ ਸੇਵਾ ਸਿੰਘ ਹੈਪੀ ਮੈਡੀਕੋਜ ਦੀ ਮੁੱਖ ਅਗਵਾਈ ਹੇਠ ਟ੍ਰੈਫਿਕ ਜਾਮ ਕਰ ਦਿੱਤਾ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹੁਲ ਕੁਮਾਰ ਅਤੇ ਅਮਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਰੋਜ਼ਾਨਾ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ। ਸਬੰਧਤ ਅਧਿਕਾਰੀਆਂ ਨੂੰ ਲਗਾਤਾਰ ਸੰਪਰਕ ਕਰਨ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ 'ਤੇ ਸਮੂਹ ਧਰਨਾ ਕਾਰੀਆ ਨੇ ਪੰਜਾਬ ਸਰਕਾਰ ਬਿਜਲੀ ਵਿਭਾਗ ਮੁਰਦਾਬਾਦ ਦੇ ਲਗਾਤਾਰ ਨਾਅਰੇ ਲਗਾਏ ਅਤੇ ਇਹ ਜਾਮ ਲਗਭਗ 1 ਘੰਟਾਂ ਤੱਕ ਜਾਰੀ ਰਿਹਾ। 

PunjabKesari

ਇਹ ਵੀ ਪੜ੍ਹੋ- ਔਰਤ ਦੇ ਕਤਲ ਦਾ ਮਾਮਲਾ ਸੁਲਝਿਆ, ਭਰਾ ਹੀ ਨਿਕਲਿਆ ਕਾਤਲ, ਸਿਰ 'ਤੇ ਡੰਡੇ ਮਾਰ-ਮਾਰ ਦਿੱਤੀ ਬੇਰਹਿਮ ਮੌਤ

ਮੌਕੇ 'ਤੇ ਬਿਜਲੀ ਵਿਭਾਗ ਦੇ ਐੱਸ. ਡੀ. ਓ. ਸੁਰਿੰਦਰ ਸਿੰਘ ਜੇ. ਈ. ਅਜੈ ਕੁਮਾਰ ਅਤੇ ਥਾਣਾ ਦਸੂਹਾ ਤੋਂ ਏ. ਐੱਸ. ਆਈ. ਮਹਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉੱਚੀ-ਬੱਸੀ ਕਸਬੇ ਵਿੱਚ ਨਵੇ ਰਿਹਾਇਸ਼ੀ ਘਰਾਂ ਵਿੱਚ ਬਿਜਲੀ ਦੇ ਨਵੇਂ ਮੀਟਰ ਲਗਾਉਣੇ ਬੰਦ ਕੀਤੇ ਹੋਏ ਹਨ। ਮੌਕੇ 'ਤੇ ਐੱਸ. ਡੀ. ਓ. ਸੁਰਿੰਦਰ ਸਿੰਘ ਜੇ. ਈ. ਅਜੈ ਕੁਮਾਰ ਧਰਨਾਕਾਰੀਆ ਨੁੰ ਵਿਸ਼ਵਾਸ ਦੁਆਇਆ ਕਿ ਇਸ ਇਲਾਕੇ ਵਿੱਚ ਬਿਜਲੀ ਕੱਟ ਨਹੀ ਲੱਗਣਗੇ ਅਤੇ ਨਵੇ ਘਰਾਂ ਵਿੱਚ ਨਵੇਂ ਬਿਜਲੀ ਦੇ ਮੀਟਰਾਂ ਸੰਬਧੀ ਵੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਰਾਹੀਂ ਕੋਸ਼ਿਸ਼ ਕੀਤੀ ਜਾਵੇਗੀ ਕਿ ਮੀਟਰ ਲੱਗ ਸਕੇ। ਬਿਜਲੀ ਵਿਭਾਗ ਦੇ ਅਧਿਕਾਰੀਆ ਵੱਲੋਂ ਦਿੱਤੇ ਵਿਸ਼ਵਾਸ਼ ਤੋਂ ਬਾਅਦ ਹੀ ਧਰਨਾ ਖ਼ਤਮ ਕੀਤਾ ਗਿਆ।

ਇਹ ਵੀ ਪੜ੍ਹੋ-  ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News