OLS ਵ੍ਹਿਜ਼ ਪਾਵਰ ਕੰਪਨੀ ਦੇ ਮਾਲਕਾਂ ਤੇ ਪਤਨੀਆਂ ਖ਼ਿਲਾਫ਼ ਫਿਰ ਐੱਫ. ਆਈ. ਆਰ. ਦਰਜ

04/20/2021 4:30:29 PM

ਜਲੰਧਰ (ਜ. ਬ.)–ਥਾਣਾ ਨੰਬਰ 8 ਵਿਚ ਇਕੱਠੀਆਂ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਖ਼ਿਲਾਫ਼ ਥਾਣਾ ਨੰਬਰ 1 ਵਿਚ ਵੀ ਫਰਾਡ ਦੀ ਐੱਫ. ਆਈ. ਆਰ. ਦਰਜ ਹੋਈ ਹੈ। ਇਹ ਐੱਫ. ਆਈ. ਆਰ. ਫਰੈਂਡਜ਼ ਕਾਲੋਨੀ ਦੀ ਰਹਿਣ ਵਾਲੀ ਔਰਤ ਦੇ ਬਿਆਨਾਂ ’ਤੇ ਦਰਜ ਹੋਈ ਹੈ, ਜਿਸ ਦਾ ਦੋਸ਼ ਹੈ ਕਿ ਕੰਪਨੀ ਦੇ ਮਾਲਕ ਰਣਜੀਤ ਸਿੰਘ ਉਸ ਦੀ ਪਤਨੀ ਨਵਦੀਪ ਕੌਰ, ਗੁਰਮਿੰਦਰ ਸਿੰਘ, ਉਸਦੀ ਪਤਨੀ ਮਨਦੀਪ ਕੌਰ ਤੇ ਗਗਨਦੀਪ ਸਿੰਘ ਨੇ ਗੋਲਡ ਕਿੱਟੀ ਦੇ ਨਾਂ ’ਤੇ ਉਸ ਨਾਲ 7.70 ਲੱਖ ਦੀ ਠੱਗੀ ਕੀਤੀ, ਜਦੋਂ ਕਿ ਉਸਦੇ ਰਿਸ਼ਤੇਦਾਰਾਂ ਨਾਲ ਵੀ ਫਰਾਡ ਕੀਤਾ।

ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮੰਜੂ ਸ਼ਰਮਾ ਪਤਨੀ ਸੁਰਿੰਦਰ ਸ਼ਰਮਾ ਨਿਵਾਸੀ ਫਰੈਂਡਜ਼ ਕਾਲੋਨੀ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਨੇ ਪਹਿਲਾਂ ਐੱਲ. ਸੀ. ਡੀ., ਫਰਿੱਜ ਆਦਿ ਸਾਮਾਨ ਦੀ ਕਿੱਟੀ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਗੋਲਡ ਕਿੱਟੀ ਦੀ ਸ਼ੁਰੂਆਤ ਕੀਤੀ। ਕੰਪਨੀ ਦਾ ਦਾਅਵਾ ਸੀ ਕਿ 12 ਮਹੀਨਿਆਂ ਦੀ ਕਿੱਟੀ ਉਨ੍ਹਾਂ ਨੂੰ 11 ਮਹੀਨਿਆਂ ਵਿਚ ਹੀ ਦੇਣੀ ਪਵੇਗੀ, ਜਦੋਂ ਕਿ 12ਵੀਂ ਕਿੱਟੀ ਕੰਪਨੀ ਖੁਦ ਦੇਵੇਗੀ।

ਇਹ ਵੀ ਪੜ੍ਹੋ : ਮੁੜ ਪੈਰ ਪਸਾਰਣ ਲੱਗਾ 'ਕੋਰੋਨਾ', ਪੰਜਾਬ ’ਚ ਟੈਸਟਿੰਗ ਦੌਰਾਨ ਹਰ 10ਵਾਂ ਪੰਜਾਬੀ ਆ ਰਿਹਾ ਕੋਰੋਨਾ ਪਾਜ਼ੇਟਿਵ

ਮੰਜੂ ਨੇ ਕਿਹਾ ਕਿ ਕੰਪਨੀ ਦੇ ਝਾਂਸੇ ਵਿਚ ਆ ਕੇ ਉਸਨੇ ਕੰਪਨੀ ਵਿਚ 7.70 ਲੱਖ ਰੁਪਏ ਇਨਵੈਸਟ ਕਰ ਦਿੱਤੇ, ਜਦੋਂ ਕਿ ਉਸਦੇ ਰਿਸ਼ਤੇਦਾਰਾਂ ਨੇ ਵੀ ਕਈ ਕਿੱਟੀਆਂ ਪਾ ਲਈਆਂ। ਦੋਸ਼ ਹੈ ਕਿ ਜਦੋਂ ਕਿੱਟੀ ਨਿਕਲਣ ਦਾ ਸਮਾਂ ਆਇਆ ਤਾਂ ਕੰਪਨੀ ਦੇ ਦਫਤਰ ਨੂੰ ਤਾਲਾ ਲੱਗ ਗਿਆ ਅਤੇ ਕੰਪਨੀ ਦੇ ਮਾਲਕ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਫ਼ਰਾਰ ਹੋ ਗਏ। ਦੋਸ਼ ਹੈ ਕਿ ਇਸ ਫਰਾਡ ਵਿਚ ਰਣਜੀਤ ਸਿੰਘ ਦੀ ਪਤਨੀ ਨਵਦੀਪ ਕੌਰ ਅਤੇ ਗੁਰਮਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਵੀ ਸ਼ਾਮਲ ਹੈ। ਥਾਣਾ ਨੰਬਰ 1 ਵਿਚ ਰਣਜੀਤ ਸਿੰਘ, ਉਸ ਦੀ ਪਤਨੀ ਨਵਦੀਪ ਕੌਰ, ਗੁਰਮਿੰਦਰ ਸਿੰਘ ਉਸਦੀ ਪਤਨੀ ਮਨਦੀਪ ਕੌਰ ਅਤੇ ਗਗਨਦੀਪ ਸਿੰਘ ਖ਼ਿਲਾਫ਼ ਧਾਰਾ 406, 420 ਅਤੇ 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਲਾਸ਼ ਬਣੇ 4 ਸਾਲਾ ਇਕਲੌਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਬਾਪ


shivani attri

Content Editor

Related News