IAS ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹੇ ਦੇ ਅਫ਼ਸਰਾਂ ’ਚ ਮਚੀ ਹਫੜਾ-ਦਫੜੀ

06/21/2022 10:50:58 PM

ਨਵਾਂਸ਼ਹਿਰ (ਮਨੋਰੰਜਨ) : ਵਿਜੀਲੈਂਸ ਵਿਭਾਗ ਵੱਲੋਂ ਰਾਜਨੇਤਾਵਾਂ ਤੋਂ ਬਾਅਦ ਬਿਊਰੋਕ੍ਰੇਸੀ ’ਤੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਹਿਤ ਸੋਮਵਾਰ ਦੇਰ ਸ਼ਾਮ ਨਵਾਂਸ਼ਹਿਰ ਦੇ ਕਰਿਆਮ ਰੋਡ ’ਤੇ ਇਕ ਕਾਲੋਨੀ ’ਚ ਪਾਏ ਜਾ ਰਹੇ 7.30 ਕਰੋੜ ਦੇ ਪ੍ਰਾਜੈਕਟ ’ਚ 1 ਫ਼ੀਸਦੀ ਕਮਿਸ਼ਨ ਮੰਗਣ ਦੇ ਕਥਿਤ ਦੋਸ਼ ’ਚ ਆਈ.ਏ.ਐੱਸ. ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹੇ ਦੇ ਅਫ਼ਸਰਾਂ ’ਚ ਵੀ ਹਫੜਾ-ਦਫੜੀ ਮਚ ਗਈ ਹੈ। ਮੰਗਲਵਾਰ ਸਾਰਾ ਦਿਨ ਜਿਥੇ ਜ਼ਿਲ੍ਹੇ ਦੇ ਦਫ਼ਤਰਾਂ ’ਚ ਇਸ ਘਟਨਾ ਦੀ ਚਰਚਾ ਹੁੰਦੀ ਰਹੀ, ਉਥੇ ਸ਼ਹਿਰ ’ਚ ਵੀ ਇਹ ਮਾਮਲਾ ਗਰਮਾਇਆ ਰਿਹਾ।

ਖ਼ਬਰ ਇਹ ਵੀ : ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਗੈਂਗਸਟਰ ਕਰ ਰਹੇ ਧਮਾਕੇਦਾਰ ਖੁਲਾਸੇ, ਪੜ੍ਹੋ TOP 10

ਜ਼ਿਕਰਯੋਗ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਸੋਮਵਾਰ ਦੇਰ ਸ਼ਾਮ ਸੀਨੀਅਰ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਤੇ ਉਸ ਸਮੇਂ ਦੇ ਉਸ ਦੇ ਸਹਾਇਕ ਸਕੱਤਰ ਨੂੰ ਕਥਿਤ ਤੌਰ ’ਤੇ ਇਕ ਟੈਂਡਰ ਦੇ ਮਾਮਲੇ ’ਚ ਇਕ ਫ਼ੀਸਦੀ ਕਮਿਸ਼ਨ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ’ਚ ਵਿਜੀਲੈਂਸ ਵਿਭਾਗ ਵੱਲੋਂ ਪੰਜਾਬ ਪੁਲਸ ਦੇ ਇਕ ਐੱਸ.ਪੀ. ਪੱਧਰ ਦੇ ਅਧਿਕਾਰੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ 7.30 ਕਰੋੜ ਦੇ ਇਸ ਪ੍ਰਾਜੈਕਟ ’ਚ ਪਹਿਲਾਂ 7 ਫ਼ੀਸਦੀ ਕਮਿਸ਼ਨ ਮੰਗੀ ਗਈ ਸੀ। ਠੇਕੇਦਾਰ ਵੱਲੋਂ ਮਨ੍ਹਾ ਕਰਨ ’ਤੇ ਫਿਰ 2 ਫ਼ੀਸਦੀ ਕਮਿਸ਼ਨ ਮੰਗੀ ਗਈ। ਬਾਅਦ ’ਚ ਇਕ ਫ਼ੀਸਦੀ ’ਤੇ ਕਥਿਤ ਡੀਲ ਤੈਅ ਹੋ ਗਈ। ਦੱਸਿਆ ਜਾਂਦਾ ਹੈ ਕਿ ਠੇਕੇਦਾਰ ਤੋਂ ਕਥਿਤ ਤੌਰ ’ਤੇ ਦੂਸਰੀ ਕਿਸ਼ਤ ਦੇ ਲਈ ਦਬਾਅ ’ਤੇ ਉਸ ਨੇ ਸਾਰੀ ਪੋਲ ਖੋਲ੍ਹ ਦਿੱਤੀ। ਗ੍ਰਿਫ਼ਤਾਰ ਕਥਿਤ ਦੋਸ਼ੀ ਆਈ.ਏ.ਐੱਸ. ਸੰਜੇ ਪੋਪਲੀ ਉੁਸ ਸਮੇਂ ਦੀ ਸਰਕਾਰ ’ਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀ.ਈ.ਓ. ਸੀ।

ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਹੋਵੇਗੀ ਰਾਸ਼ਟਰਪਤੀ ਚੋਣ 'ਚ NDA ਦੀ ਉਮੀਦਵਾਰ, ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਕੀਤਾ ਐਲਾਨ

ਠੇਕੇਦਾਰ ਵੱਲੋਂ ਇਸ ਸਾਰੇ ਮਾਮਲੇ ਦੀ 17 ਮਿੰਟ ਦੀ ਆਪਣੀ ਕਾਰ ’ਚ ਹੀ ਵੀਡੀਓ ਰਿਕਾਰਡਿੰਗ ਕਰ ਲਈ ਗਈ, ਜਿਸ ਨੂੰ ਇਸ ਨੇ 3 ਜੂਨ ਨੂੰ ਵਿਜੀਲੈਂਸ ਦੀ ਹੈਲਪ ਲਾਈਨ ’ਤੇ ਪਾ ਦਿੱਤਾ। ਮਾਮਲੇ ਦੀ ਜਾਂਚ ਕਰਨ ਉਪਰੰਤ ਪੁਲਸ ਨੇ ਉਕਤ ਅਧਿਕਾਰੀ ਅਤੇ ਉਸ ਦੇ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾਂਦਾ ਹੈ ਕਿ ਸਰਕਾਰ ਵੱਲੋਂ ਇਸ ਪ੍ਰਾਜੈਕਟ ਦੇ ਕੰਮ ਨੂੰ ਵੀ ਪਰਖਿਆ ਜਾਵੇਗਾ। ਜਦੋਂ ਇਸ ਸਬੰਧੀ ਐੱਸ.ਡੀ.ਓ. ਸੀਵਰੇਜ ਬੋਰਡ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਕਰਿਆਮ ਰੋਡ ’ਤੇ ਇਕ ਕਾਲੋਨੀ ’ਚ 17 ਕਿ.ਮੀ. ਸੀਵਰੇਜ ਪਾਉਣ ਦਾ ਪ੍ਰਾਜੈਕਟ ਹੈ। ਉਨ੍ਹਾਂ ਦੱਸਿਆ ਕਿ 7.30 ਕਰੋੜ ਦੇ ਇਸ ਪ੍ਰਾਜੈਕਟ ’ਚ ਸੀਵਰੇਜ ਪਾਉਣ ਤੋਂ ਇਲਾਵਾ ਕਰੀਬ 1200 ਹਾਊਸ ਕੁਨੈਕਸ਼ਨ ਦੇਣ, 17 ਕਿ.ਮੀ. ਸੜਕਾਂ ’ਤੇ ਇੰਟਰਲਾਕ ਲਗਾਉਣ ਦਾ ਠੇਕਾ ਕਰਨਾਲ ਦੀ ਇਕ ਕੋਆਪ੍ਰੇਟਿਵ ਸੋਸਾਇਟੀ ਨੂੰ ਅਲਾਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਕ ਸਾਲ ’ਚ ਪੂਰਾ ਹੋਣ ਵਾਲੇ ਇਸ ਪ੍ਰਾਜੈਕਟ ’ਚ ਅਜੇ 40 ਫ਼ੀਸਦੀ ਕੰਮ ਹੋਇਆ ਹੈ, 60 ਫ਼ੀਸਦੀ ਕੰਮ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਸ ਪ੍ਰਾਜੈਕਟ ਦੇ ਸਾਰੇ ਕੰਮ ਨੂੰ ਤਸੱਲੀ ਨਾਲ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ: ਨੌਪਾੜਾ 'ਚ CRPF ਦੀ ROP ਪਾਰਟੀ 'ਤੇ ਨਕਸਲੀ ਹਮਲਾ, 3 ਜਵਾਨ ਸ਼ਹੀਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News