ਹੁਣ ਇਕ ਸੜਕ ਦਾ ਟੈਂਡਰ ਲੱਗਾ, ਖਹਿਰਾ ਸਾਬਿਤ ਕਰੇ ਕਿ ਸਾਰੇ ਟੈਂਡਰ ਲੱਗੇ ਹੋਏ ਨੇ : ਜਗੀਰ ਕੌਰ

Tuesday, Jan 21, 2020 - 08:52 PM (IST)

ਬੇਗੋਵਾਲ, (ਰਜਿੰਦਰ, ਬੱਬਲਾ)- ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਲਕਾ ਭੁਲੱਥ ਵਿਚ ਪਲੈਨ (ਵੱਡੀਆਂ) ਸੜਕਾਂ ਦੀ ਹਾਲਤ ਇਸ ਵੇਲੇ ਬਹੁਤ ਮਾੜੀ ਹੈ ਤੇ ਸਿਰਫ ਨਡਾਲਾ-ਬੇਗੋਵਾਲ ਸੜਕ ਦਾ ਟੈਂਡਰ 27 ਜਨਵਰੀ ਨੂੰ ਖੁਲ੍ਹੇਗਾ। ਇਸ ਤੋਂ ਇਲਾਵਾ ਇਕ ਹੋਰ ਟੈਂਡਰ ਲੱਗਾ ਸੀ, ਜੋ 16 ਤਰੀਕ ਨੂੰ ਨਹੀਂ ਖੁੱਲ ਸਕਿਆ। ਐਕਸੀਅਨ ਦਾ ਕਹਿਣਾ ਹੈ ਕਿ ਸਰਕਾਰ ਦੀ ਰੂਲਿੰਗ ਹੈ ਕਿ ਸਿੰਗਲ ਟੈਂਡਰ ਨਹੀਂ ਖੁੱਲ ਸਕਦਾ ਪਰ ਸੁਖਪਾਲ ਖਹਿਰਾ ਵਲੋਂ ਜੋ ਕਿਹਾ ਜਾ ਰਿਹਾ ਹੈ ਕਿ ਸਾਰੀਆਂ ਸੜਕਾਂ ਦੇ ਟੈਂਡਰ ਲੱਗੇ ਹਨ, ਉਹ ਕੋਰਾ ਝੂਠ ਹੈ। ਸਿਰਫ ਹੁਣ ਮੌਜੂਦਾ ਸਮੇਂ ਵਿਚ ਇਕ ਟੈਂਡਰ ਹੀ ਹੈ, ਜੋ 27 ਨੂੰ ਖੁਲ੍ਹੇਗਾ ਤੇ ਇਸ ਤੋਂ ਇਲਾਵਾ ਜੇਕਰ ਹੋਰ ਕੋਈ ਟੈਂਡਰ ਮੌਜੂਦਾ ਸਮੇਂ ਵਿਚ ਹੈ ਤਾਂ ਸੁਖਪਾਲ ਖਹਿਰਾ ਉਸ ਨੂੰ ਸਾਬਤ ਕਰੇ ਕਿ ਟੈਂਡਰ ਇਸ ਵੇਲੇ ਕਿਹੜੀ ਵੈਬਸਾਈਟ 'ਤੇ ਹਨ ਤੇ ਇਨ੍ਹਾਂ ਦਾ ਨੰਬਰ ਕੀ ਹੈ।

ਬੀਬੀ ਜਗੀਰ ਕੌਰ ਅੱਜ ਬੇਗੋਵਾਲ ਦੀ ਮੀਖੋਵਾਲ ਪਾਰਕ ਵਿਚ ਇਲਾਕੇ ਦੀਆਂ ਟੁੱਟੀਆਂ ਸੜਕਾਂ 'ਤੇ ਚਿੰਤਨ ਕਰਨ ਵੱਖ-ਵੱਖ ਪਾਰਟੀਆਂ ਦੀ ਰੱਖੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਪੀ. ਡਬਲਯੂ. ਡੀ. ਵਿਭਾਗ ਦੇ ਚੀਫ ਇੰਜੀਨਿਅਰ ਤੇ ਸੀਨੀਅਰ ਅਫਸਰਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਨ੍ਹਾਂ ਟੈਂਡਰਾਂ ਬਾਰੇ ਪ੍ਰੈਸ ਰਾਹੀ ਸਥਿਤੀ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਹਲਕਾ ਭੁਲੱਥ ਦੀਆਂ ਪਲੈਨ (ਵੱਡੀਆਂ) ਸੜਕਾਂ 'ਤੇ 38 ਕਰੋੜ ਰੁਪਏ ਖਰਚੇ ਗਏ ਸਨ ਪਰ ਹੁਣ ਕਾਂਗਰਸ ਨੇ ਆਪਣੇ ਤਿੰਨ ਸਾਲ ਦੇ ਰਾਜ ਵਿਚ ਹਲਕੇ ਦੀਆਂ ਪਲੈਨ ਸੜਕਾਂ 'ਤੇ ਇਕ ਵੀ ਰੁਪਇਆ ਨਹੀਂ ਖਰਚਿਆ।

ਉਨ੍ਹਾਂ ਦੱਸਿਆ ਕਿ ਪਿਛਲੀ ਅਪ੍ਰੈਲ ਵਿਚ ਸੂਬਾ ਸਰਕਾਰ ਨੇ ਨਗਰ ਪੰਚਾਇਤ ਬੇਗੋਵਾਲ ਲਈ 50 ਲੱਖ ਰੁਪਏ ਦਾ ਐਲਾਨ ਕੀਤਾ ਸੀ, ਪਰ ਅੱਜ ਤੱਕ ਇਕ ਰੁਪਇਆ ਨਹੀਂ ਆਇਆ। ਅਸੀ ਪੈਸੇ ਨਹੀਂ ਮੰਗਦੇ ਪਰ ਪਹਿਲਾਂ ਪਏ ਪੈਸੇ ਖਰਚਣ ਲਈ ਮਨਜ਼ੂਰੀਆਂ ਮੰਗਦੇ ਹਾਂ। ਅੱਜ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਹੈ ਕਿ 27 ਜਨਵਰੀ ਨੂੰ ਬੇਗੋਵਾਲ- ਨਡਾਲਾ ਸੜਕ ਦਾ ਟੈਂਡਰ ਖੁੱਲਣਾ ਹੈ ਤੇ ਜੇਕਰ ਸਰਕਾਰ ਨੇ 15 ਦਿਨਾਂ ਵਿਚ ਕੰਮ ਸ਼ੁਰੂ ਨਾ ਕੀਤਾ ਤਾਂ ਅਸੀ ਪਿੰਡ ਵਾਸੀਆਂ ਕੋਲੋਂ ਉਗਰਾਹੀ ਕਰਕੇ ਬੇਗੋਵਾਲ ਸ਼ਹਿਰ ਨੂੰ ਮਜ਼ਬੂਤ ਕਰਾਂਗੇ।

ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਜਥੇ. ਸਵਰਨ ਸਿੰਘ ਜੋਸ਼, ਰਜਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ ਬਿੱਟੂ, ਕੌਂਸਲਰ ਦਲਜੀਤ ਸਿੰਘ ਖਾਲਸਾ, ਕੌਂਸਲਰ ਦਲਜੀਤ ਕੌਰ, ਕੌਂਸਲਰ ਪਲਵਿੰਦਰ ਕੌਰ, ਕੌਂਸਲਰ ਕੁਲਵਿੰਦਰ ਕੌਰ, ਕੌਂਸਲਰ ਕੈਪਟਨ ਬਲਕਾਰ ਸਿੰਘ, ਕੌਂਸਲਰ ਜਗਜੀਤ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਗੁਰਬਚਨ ਸਿੰਘ ਭੁੱਟੋ ਭੁੱਲਰ, ਕੰਵਲਜੀਤ ਸਿੰਘ ਤੁੱਲੀ, ਅਸ਼ੋਕ ਬੱਤਰਾ, ਪ੍ਰੋ. ਜਸਵੰਤ ਸਿੰਘ ਮੁਰੱਬੀਆ, ਗੁਰਬਚਨ ਕੌਰ ਲਾਡੋ, ਵਿਕਾਸ ਜੁਲਕਾ, ਯਾਦਵਿੰਦਰ ਸਿੰਘ ਬੰਟੀ, ਜਸਪਾਲ ਸਿੰਘ ਜੱਸਾ, ਰਵੇਲ ਸਿੰਘ, ਨਰੇਸ਼ ਕੁਮਾਰ, ਸੁਖਦੇਵ ਹਮਰਾਹੀ, ਪ੍ਰਿੰ. ਸੇਵਾ ਸਿੰਘ, ਜਸਵੰਤ ਸਿੰਘ ਫਰਾਂਸ, ਨਿਸ਼ਾਨ ਸਿੰਘ, ਸਰੂਪ ਸਿੰਘ ਖਾਸਰੀਆ, ਇੰਦਰਜੀਤ ਸਿੰਘ ਸਦਿਓੜਾ, ਪ੍ਰਧਾਨ ਸਿੰਘ ਪਿਰੋਜ, ਸਰਬਜੀਤ ਸਿੰਘਪੱਪਲ, ਰਾਜਵਿੰਦਰ ਸਿੰਘ ਜੈਦ ਸਮੇਤ ਲੋਕ ਹਾਜ਼ਰ ਸਨ।


Bharat Thapa

Content Editor

Related News