ਨਿਊ ਜਵਾਹਰ ਨਗਰ ਮਾਰਕੀਟ ਦੇ ਸੀਵਰ ਕੁਨੈਕਸ਼ਨ ਨੂੰ ਨਿਗਮ ਨੇ ਕੱਟਿਆ

Saturday, Jan 04, 2020 - 04:11 PM (IST)

ਨਿਊ ਜਵਾਹਰ ਨਗਰ ਮਾਰਕੀਟ ਦੇ ਸੀਵਰ ਕੁਨੈਕਸ਼ਨ ਨੂੰ ਨਿਗਮ ਨੇ ਕੱਟਿਆ

ਜਲੰਧਰ (ਖੁਰਾਣਾ)— ਸਬਮਰਸੀਬਲ ਪੰਪ ਲਾ ਕੇ ਜੋ ਲੋਕ ਨਗਰ ਨਿਗਮ ਨੂੰ ਸੀਵਰੇਜ ਡਿਸਪੋਜ਼ਲ ਚਾਰਜਿਜ਼ ਨਹੀਂ ਦੇ ਰਹੇ, ਉਨ੍ਹਾਂ ਡਿਫਾਲਟਰਾਂ ਖਿਲਾਫ ਨਗਰ ਨਿਗਮ ਨੇ ਸਖਤੀ ਵਰਤਣੀ ਸ਼ੁਰੂ ਕਰ ਿਦੱਤੀ ਹੈ। ਜਿਸ ਦੇ ਤਹਿਤ ਬੀਤੇ ਦਿਨ ਮਾਡਲ ਟਾਊਨ ਜ਼ੋਨ ਦੇ ਫੀਲਡ ਸਟਾਫ ਨੇ 4 ਥਾਵਾਂ 'ਤੇ ਕਾਰਵਾਈ ਕੀਤੀ।

ਇਸ ਟੀਮ ਨੇ ਨਿਊ ਜਵਾਹਰ ਨਗਰ ਮਾਰਕੀਟ ਦੇ ਸੀਵਰ ਕੁਨੈਕਸ਼ਨ ਨੂੰ ਕੱਟ ਦਿੱਤਾ ਕਿਉਂਕਿ ਮਾਰਕੀਟ ਦੇ ਦੁਕਾਨਦਾਰ ਨਿਗਮ ਨੂੰ ਡਿਸਪੋਜ਼ਲ ਚਾਰਜ ਨਹੀਂ ਦੇ ਰਹੇ ਸਨ। ਇਸੇ ਤਰ੍ਹਾਂ ਮਾਡਲ ਟਾਊਨ ਵਿਚ ਡੇਰਾ ਸਤਿਕਰਤਾਰ ਦੇ ਪਿੱਛੇ ਬਣੇ ਫਲੈਟਾਂ ਅਤੇ ਨਕੋਦਰ ਰੋਡ 'ਤੇ ਟੋਨੀ ਦੇ ਫਲੈਟਾਂ 'ਤੇ ਵੀ ਕਾਰਵਾਈ ਕੀਤੀ ਗਈ, ਉਥੇ ਵੀ ਸੀਵਰ ਕੁਨੈਕਸ਼ਨ ਕੱਟ ਿਦੱਤੇ ਗਏ। ਇਸੇ ਟੀਮ ਨੇ ਮਾਡਲ ਟਾਊਨ ਰੇਨਬੋ ਰੋਡ 'ਤੇ ਵੀ ਇਕ ਕਮਰਸ਼ੀਅਲ ਬਿਲਡਿੰਗ ਦੇ ਸੀਵਰ ਕੁਨੈਕਸ਼ਨ ਨੂੰ ਕੱਟ ਿਦੱਤਾ। ਨਿਗਮ ਦੀ ਕਾਰਵਾਈ ਦੇ ਡਰ ਨਾਲ ਕੁਝ ਡਿਫਾਲਟਰਾਂ ਨੇ ਮੌਕੇ 'ਤੇ ਹੀ 4 ਲੱਖ ਰੁਪਏ ਜਮ੍ਹਾ ਵੀ ਕਰਵਾ ਦਿੱਤੇ।


author

shivani attri

Content Editor

Related News