ਸ਼ਰਦ ਪਵਾਰ ਵਿਰੁੱਧ ਦਰਜ ਮਾਮਲੇ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ''ਚ ਫੂਕੀ ਨਵੀਂ ਜਾਨ

09/30/2019 4:02:28 PM

ਜਲੰਧਰ (ਚੋਪੜਾ)— ਈ. ਡੀ. ਨੇ 25 ਹਜ਼ਾਰ ਕਰੋੜ ਦੇ ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ ਘੋਟਾਲੇ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ ਅਤੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਸਣੇ ਕਈ ਹੋਰ ਨੇਤਾਵਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਰਾਸ਼ਟਰ ਦੀ ਰਾਜਨੀਤੀ 'ਚ ਭੂਚਾਲ ਖੜ੍ਹਾ ਕਰ ਦਿੱਤਾ। ਈ. ਡੀ. ਦੇ ਮਾਮਲਾ ਦਰਜ ਕਰਦੇ ਹੀ ਰਾਜਨੀਤਕ ਸੰਕਟ ਦੇ ਦੌਰ ਤੋਂ ਗੁਜ਼ਰ ਰਹੇ ਐੱਨ. ਸੀ. ਪੀ. 'ਚ ਨਵੀਂ ਜਾਨ ਪਾ ਦਿੱਤੀ ਹੈ। ਇਹ ਮਾਮਲਾ ਉਸ ਸਮੇਂ ਵਾਪਰਿਆ ਜਦ ਪਵਾਰ ਦੇ ਰਾਜਨੀਤੀ ਭਵਿੱਖ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਸਨ। ਐੱਨ.ਸੀ.ਪੀ. ਨੇਤਾ ਇਕ-ਇਕ ਕਰਕੇ ਪਵਾਰ ਦਾ ਸਾਥ ਛੱਡ ਕੇ ਦੂਸਰੇ ਦਲਾਂ 'ਚ ਸ਼ਾਮਲ ਹੋ ਰਹੇ ਸਨ, ਜਿਸ ਕਾਰਣ ਪਵਾਰ ਆਪਣੇ ਰਾਜਨੀਤਕ ਵਜੂਦ ਨੂੰ ਬਚਾਈ ਰੱਖਣ ਦੇ ਲਈ ਸੰਘਰਸ਼ ਕਰ ਰਹੇ ਸਨ। ਹੁਣ ਮਹਾਰਾਸ਼ਟਰ ਦੀ ਸਿਆਸੀ ਝਰੋਖੇ ਤੋਂ ਗਾਇਬ ਹੋ ਚੁੱਕੀ ਐੱਨ.ਸੀ.ਪੀ. ਦੁਬਾਰਾ ਮੁਕਾਬਲੇ 'ਚ ਨਜ਼ਰ ਆਉਣ ਲੱਗੀ ਹੈ।ਹਾਲਾਂਕਿ ਪਵਾਰ ਨੇ ਈ.ਡੀ. ਦੇ ਮੁੱਦੇ ਨੂੰ ਬਹੁਤ ਵੱਖਰੇ ਤਰੀਕੇ ਨਾਲ ਸੰਭਾਲਿਆ ਹੈ। ਐੱਫ. ਆਈ. ਆਰ. ਦਰਜ ਹੋਣ ਤੋਂ ਇਕ ਦਿਨ ਬਾਅਦ 25 ਅਗਸਤ ਨੂੰ ਪਵਾਰ ਨੇ ਇਕ ਪ੍ਰੈੱਸ ਕਾਨਫਰੰਸ ਬੁਲਾਈ, ਜਿਸ 'ਚ ਪਵਾਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਜਦਕਿ ਉਨ੍ਹਾਂ ਦੀ ਪਾਰਟੀ ਦਾ ਕਹਿਣਾ ਹੈ ਕਿ ਈ. ਡੀ. ਦੀ ਜਾਂਚ ਰਾਜਨੀਤੀ ਤੋਂ ਪ੍ਰੇਰਿਤ ਹੈ। 24 ਸਤੰਬਰ ਨੂੰ ਈ.ਡੀ. ਨੂੰ ਮੈਸੇਜ ਭੇਜਿਆ ਕਿ ਉਹ 27 ਅਗਸਤ ਨੂੰ ਉਨ੍ਹਾਂ ਦੇ ਕੋਲ ਆਉਣਗੇ ਤਾਂ ਕਿ ਏਜੰਸੀ ਨੂੰ ਇਹ ਨਾ ਲੱਗੇ ਕਿ ਉਹ ਉਨ੍ਹਾਂ ਤੋਂ ਬਚ ਰਹੇ ਹਨ।

ਈ. ਡੀ. ਨੇ ਸ਼ਰਦ ਪਵਾਰ ਨੂੰ ਈਮੇਲ ਭੇਜੀ, ਜਿਸ ਵਿਚ ਕਿਹਾ ਗਿਆ ਕਿ ਉਹ ਅੱਜ ਈ.ਡੀ. ਦੇ ਦਫਤਰ ਨਾ ਆਉਣ ਪਰ ਪਵਾਰ ਈ.ਡੀ. ਦਫਤਰ ਜਾਣ ਦੇ ਆਪਣੇ ਐਲਾਨ 'ਤੇ ਅੜੇ ਹੋਏ ਸਨ। ਇਸ ਦੌਰਾਨ ਮੁੰਬਈ ਪੁਲਸ ਕਮਿਸ਼ਨਰ ਸੰਜੇ ਬਾਰਵੇ ਨੇ ਸ਼ਰਦ ਪਵਾਰ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਈ.ਡੀ. ਦਫਤਰ ਨਾ ਜਾਣ ਦੀ ਅਪੀਲ ਕੀਤੀ। ਇਸ ਸਾਰੇ ਮਾਮਲੇ ਨੂੰ ਪਵਾਰ ਨੇ ਜਿਸ ਸੂਝ-ਬੂਝ ਨਾਲ ਹੈਂਡਲ ਕੀਤਾ ਹੈ, ਇਸ ਨਾਲ ਉਨ੍ਹਾਂ ਨੇ ਆਪਣੇ ਰਾਜਨੀਤਿਕ ਤਜਰਬੇ ਨੂੰ ਸਾਬਿਤ ਕਰ ਦਿੱਤਾ ਹੈ ਕਿ 78 ਸਾਲ ਦੀ ਉਮਰ 'ਚ ਵੀ ਉਹ ਰਾਜਨੀਤੀ 'ਚ ਕੱਦਵਾਰ ਅਤੇ ਤਾਕਤਵਰ ਨੇਤਾ ਹਨ।

ਸ਼ਿਵ ਸੈਨਾ ਵੀ ਪਵਾਰ ਦੇ ਹੱਕ 'ਚ ਉੱਤਰੀ
ਸਮਾਜਸੇਵੀ ਅੰਨਾ ਹਜ਼ਾਰੇ ਦੇ ਕਲੀਨ ਚਿਟ ਦੇਣ ਤੋਂ ਬਾਅਦ ਸ਼ਿਵ ਸੈਨਾ ਵੀ ਸ਼ਰਦ ਪਵਾਰ ਦੇ ਸਮਰਥਨ 'ਚ ਖੜ੍ਹੀ ਨਜ਼ਰ ਆ ਰਹੀ ਹੈ। ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਸ਼ਰਦ ਪਵਾਰ ਭਾਰਤੀ ਰਾਜਨੀਤੀ ਦੇ ਭੀਸ਼ਮ ਪਿਤਾਮਾ ਹਨ। ਪੂਰਾ ਮਹਾਰਾਸ਼ਟਰ ਜਾਣਦਾ ਹੈ ਕਿ ਜਿਸ ਬੈਂਕ 'ਚ ਘੋਟਾਲੇ ਨੂੰ ਲੈ ਕੇ ਈ.ਡੀ ਨੇ ਐੱਫ.ਆਈ.ਆਰ. ਨਾਮ ਦਰਜ ਕੀਤਾ ਹੈ, ਉਸ ਬੈਂਕ 'ਚ ਸ਼ਰਦ ਪਵਾਰ ਕਿਸੇ ਵੀ ਅਹੁਦੇ 'ਤੇ ਨਹੀਂ ਰਹੇ ਹਨ ਕਿਉਂਕਿ ਈ.ਡੀ. ਵਲੋਂ ਦਰਜ ਇਸ ਮਾਮਲੇ 'ਚ ਸ਼ਿਵ ਸੈਨਾ ਦੇ ਲਈ ਇਸ ਵਾਰ ਬਹੁਤ ਗੱਲਾਂ ਉਲਟ ਸਨ, ਜਿਸ ਨਾਲ ਭਾਜਪਾ 'ਤੇ ਅਸਿਧੇ ਤੌਰ 'ਤੇ ਸਿਆਸੀ ਹਮਲਾ ਬੋਲਿਆ ਜਾਵੇ, ਕਿਉਂਕਿ ਹਾਲ ਹੀ 'ਚ ਐੱਮ. ਐੱਨ. ਐੱਸ. ਪ੍ਰਧਾਨ ਰਾਜ ਠਾਕਰੇ ਨੂੰ ਈ. ਡੀ. ਨੇ ਆਈ. ਐੱਲ. ਅਤੇ ਐੱਫ. ਐੱਸ. ਮਾਮਲੇ 'ਚ ਸੱਦਿਆ ਅਤੇ 7 ਘੰਟੇ ਤੋਂ ਵੱਧ ਪੁੱਛ-ਪੜਤਾਲ ਕੀਤੀ।

ਸ਼ਰਦ ਪਵਾਰ ਨੇ ਮਰਾਠਾ ਕਾਰਡ ਖੇਡ ਮਾਮਲੇ ਨੂੰ ਦਿੱਤੀ ਰਾਜਨੀਤਿਕ ਰੰਗਤ
ਰਾਜਨੀਤਿਕ ਰੰਗਤ ਨੂੰ ਸਮਝਦੇ ਹੋਏ ਸ਼ਰਦ ਪਵਾਰ ਨੇ ਇਸ ਮਾਮਲੇ ਨੂੰ ਪਹਿਲਾਂ ਹੀ ਸਿਆਸੀ ਰੰਗ ਦਿੰਦੇ ਹੋਏ ਮਰਾਠਾ ਕਾਰਡ ਖੇਲ ਦਿੱਤਾ। ਪਵਾਰ ਨੇ ਸੂਬੇ ਦੇ ਲੋਕਾਂ ਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਸਮੇਂ ਦਾ ਇਤਿਹਾਸ ਯਾਦ ਦਿਵਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਸੀ ਕਿ ਇਹ ਸ਼ਿਵਾਜੀ ਮਹਾਰਾਜ ਦਾ ਮਹਾਰਾਸ਼ਟਰ ਹੈ, ਇਸ ਨੇ ਦਿੱਲੀ ਤਖਤ ਦੇ ਸਾਹਮਣੇ ਝੁੱਕਣਾ ਨਹੀਂ ਸਿੱਖਿਆ ਹੈ। ਪਵਾਰ ਨੇ ਇਹ ਬਿਆਨ ਬਹੁਤ ਸੋਚੀ ਸਮਝੀ ਰਾਜਨੀਤੀ ਅਤੇ ਆਪਣੇ ਤਜਰਬੇ ਦੇ ਤਹਿਤ ਦਿੱਤਾ ਸੀ, ਜਿਸ ਤੋਂ ਬਾਅਦ ਉਹ ਮਹਾਰਾਸ਼ਟਰ ਦੀ ਜਨਤਾ ਦੀ ਹਮਦਰਦੀ ਹਾਸਲ ਕਰਨ 'ਚ ਸਫਲ ਵੀ ਸਾਬਿਤ ਹੁੰਦੇ ਦਿਖੇ।

ਭਾਜਪਾ ਬੈਕਫੁੱਟ 'ਤੇ ਆਉਣ ਨੂੰ ਹੋਈ ਮਜਬੂਰ, ਮੁੱਖ ਮੰਤਰੀ ਫਰਨਾਡੀਜ਼ ਨੂੰ ਦੇਣੀ ਪਈ ਸਫਾਈ
ਸ਼ਰਦ ਪਵਾਰ ਦੇ ਰਾਜਨੀਤਿਕ ਪੈਂਤੜੇ 'ਤੇ ਚਲਦੇ ਹੀ ਮੁੱਖ ਮੰਤਰੀ ਦੇਵਿੰਦਰ ਫਰਨਾਡੀਜ਼ ਨੂੰ ਸਫਾਈ ਦੇਣ ਦੇ ਲਈ ਮਜਬੂਰ ਹੋਣਾ ਪਿਆ ਹੈ। ਫਰਨਾਡੀਜ਼ ਨੂੰ ਕਹਿਣਾ ਪਿਆ ਹੈ ਕਿ ਸਹਿਕਾਰੀ ਬੈਂਕ ਘੋਟਾਲੇ ਦੇ ਮਾਮਲੇ 'ਚ ਕਾਰਵਾਈ ਰਾਜਨੀਤਿਕ ਉਦੇਸ਼ ਨਾਲ ਨਹੀਂ ਹੋ ਰਹੀ ਹੈ। ਇਸ ਮਾਮਲੇ ਦਾ ਸੂਬਾ ਸਰਕਾਰ ਨਾਲ ਕੋਈ ਮਤਲਬ ਨਹੀਂ ਹੈ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਹੀ ਇਹ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਭਾਜਪਾ ਇਸ ਮਾਮਲੇ 'ਚ ਬੈਕਫੁੱਟ 'ਤੇ ਆਉਣ ਨੂੰ ਮਜਬੂਰ ਹੋ ਗਈ ਹੈ। ਉਥੇ ਮੌਜੂਦਾ ਹਾਲਾਤ ਨੂੰ ਦੇਖਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਿਸ਼ਚਿਤ ਰੂਪ ਨਾਲ ਇਸ ਮਾਮਲੇ ਨੂੰ ਚੋਣਾਂ ਤੱਕ ਟਾਲਣਾ ਚਾਹੁਣਗੇ, ਕਿਉਂਕਿ ਇੰਨਾ ਤਾਂ ਅੰਦਾਜ਼ਾ ਮੋਦੀ ਸਰਕਾਰ ਨੂੰ ਲੱਗ ਹੀ ਗਿਆ ਹੈ ਕਿ ਪਵਾਰ ਝੁਕਣ ਵਾਲੇ ਨਹੀਂ ਹਨ। ਸਰਕਾਰ ਦੇ ਦਬਾਅ 'ਚ ਈ. ਡੀ. ਨੇ ਪਵਾਰ ਨੂੰ ਵੀ ਜੇਕਰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਤਾਂ ਮਹਾਰਾਸ਼ਟਰ ਚੋਣਾਂ 'ਚ ਭਾਜਪਾ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ।


shivani attri

Content Editor

Related News