ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 84ਵੇਂ ਦਿਨ ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਕੱਢੀ ਭੜਾਸ

12/27/2020 3:18:05 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦੋਆਬਾ ਕਿਸਾਨ ਕਮੇਟੀ ਵੱਲੋਂ ਲਾਇਆ ਗਿਆ ਧਰਨਾ ਅੱਜ ਵੀ ਜਾਰੀ ਰਿਹਾ। ਜਥੇਬੰਦੀ ਦੇ  ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਾਏ ਗਏ ਧਰਨੇ ਦੇ 84ਵੇਂ ਦਿਨ ਵੱਖ-ਵੱਖ ਪਿੰਡਾਂ ਅਤੇ ਟਾਂਡਾ ਸ਼ਹਿਰ ਤੋਂ ਆਏ ਕਿਸਾਨਾਂ, ਵਪਾਰੀਆਂ ਅਤੇ ਮਜ਼ਦੂਰਾਂ ਨੇ ਕਿਸਾਨ ਮਾਰੂ ਖੇਤੀ ਕਾਨੂੰਨ ਲੈ ਕੇ ਆਉਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਣਜੀਤ ਸਿੰਘ ਬਾਜਵਾ ਅਤੇ ਬਲਬੀਰ ਸਿੰਘ ਸੋਹੀਆਂ ਦੀ ਅਗਵਾਈ ’ਚ ਹੋਏ ਅੱਜ ਦੇ ਰੋਸ ਪ੍ਰਦਰਸ਼ਨ  ਦੌਰਾਨ ਪ੍ਰਿਥਪਾਲ ਸਿੰਘ ਗੁਰਾਇਆ ਅਤੇ ਗੁਰਮਿੰਦਰ ਸਿੰਘ ਆਦਿ ਬੁਲਾਰਿਆਂ ਨੇ ਆਖਿਆ ਕਿ ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਆਪਣੀ ਮਨ ਦੀ ਬਾਤ ’ਚ ਕਿਸਾਨ ਹਿਤੈਸ਼ੀ ਹੋਣ ਦਾ ਨਾਟਕ ਕਰ ਰਿਹਾ ਹੈ ਪਰ ਮੋਦੀ ਸਰਕਾਰ ਨੂੰ ਪਿਛਲੇ ਇਕ ਮਹੀਨੇ ਤੋਂ ਕੜਾਕੇ ਦੀ ਹੱਡ ਚੀਰਵੀਂ ਠੰਡ ’ਚ ਰਾਤਾਂ ਸੜਕਾਂ ਤੇ ਗੁਜਾਰਦੇ ਲੱਖਾਂ ਕਿਸਾਨ ਨਹੀਂ ਦਿਖਦੇ।
ਉਨ੍ਹਾਂ ਆਖਿਆ ਦੇਸ਼ ਦਾ ਕਿਸਾਨ ਏਕਾ ਮੋਦੀ ਸਰਕਾਰ ਦੀ ਇਸ ਸੰਵੇਦਨਹੀਣਤਾ ਖ਼ਿਲਾਫ਼ ਲੜਾਈ ਲੜਦੇ ਹੋਏ ਜਿੱਤ ਹਾਸਿਲ ਕਰੇਗਾ। ਇਸ ਮੌਕੇ ਅੱਜ ਲੰਗਰ ਦੀ ਸੇਵਾ ਦਾਰਾਪੁਰ ਬਾਈਪਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ। ਇਸ ਦੌਰਾਨ ਅਮਰਜੀਤ ਸਿੰਘ, ਸੁਰਿੰਦਰ ਸਿੰਘ ਵੜੈਚ, ਹਰਜਿੰਦਰ ਸਿੰਘ ਵੜੈਚ, ਹਰਮੀਤ ਸਿੰਘ ਵੜੈਚ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਹਰਭਜਨ ਸਿੰਘ ਰਾਪੁਰ, ਸਰਪੰਚ ਕੁਲਬੀਰ ਸਿੰਘ ਰਾਪੁਰ, ਹਰਨੇਕ ਸਿੰਘ, ਗੁਰਮਿੰਦਰ ਸਿੰਘ, ਸ਼ਿਵਚਰਨ ਸਿੰਘ ਕੁਰਾਲਾ, ਕੁਲਵੰਤ ਸਿੰਘ ਕੁਰਾਲਾ, ਸਵਰਨ ਸਿੰਘ, ਦਰਸ਼ਨ ਸਿੰਘ ਬਲਕਾਰ ਸਿੰਘ, ਰਣਜੀਤ ਸਿੰਘ ਬਾਜਵਾ, ਹਰਪ੍ਰੀਤ ਸਿੰਘ ਸੰਧੂ, ਗੁਰਪ੍ਰਤਾਪ ਸਿੰਘ, ਮੰਗਲ ਸਿੰਘ, ਕਮਲਜੀਤ ਸਿੰਘ ਕੁਰਾਲਾ, ਕੁਲਵੰਤ ਸਿੰਘ ਸੁਖਚੈਨ ਸਿੰਘ, ਤਰਲੋਚਨ ਸਿੰਘ, ਸੇਵਕ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ ਬੋਦਲ ਕੋਟਲੀ, ਹਰਮਿੰਦਰ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ, ਸੁਰਿੰਦਰ ਸਿੰਘ ,ਅਮਰਜੀਤ ਸਿੰਘ, ਰਘਵੀਰ ਸਿੰਘ, ਮੱਸਾ ਸਿੰਘ, ਦਲਜੀਤ ਸਿੰਘ, ਬਲਕਾਰ ਸਿੰਘ, ਗੱਜਣ ਸਿੰਘ, ਦਲਜੀਤ ਸਿੰਘ, ਹਰਮਿੰਦਰ ਸਿੰਘ, ਬਲਵੀਰ ਸਿੰਘ, ਕੁਲਦੀਪ ਕੌਰ, ਗੁਰਮੀਤ ਕੌਰ, ਗੁਰਬਖਸ਼ ਕੌਰ, ਕੁਲਦੀਪ ਕੌਰ, ਜਗਦੀਸ਼ ਕੌਰ ਆਦਿ ਮੌਜੂਦ ਸਨ।


Aarti dhillon

Content Editor

Related News