3 ਅਣਜਾਣ ਹਮਲਾਵਾਰਾਂ ਨੇ ਪ੍ਰਵਾਸੀ ਮਜ਼ਦੂਰ ਦਾ ਕੀਤਾ ਬੇਹਰਿਮੀ ਨਾਲ ਕਤਲ
Friday, Aug 17, 2018 - 11:55 AM (IST)
ਜਲੰਧਰ (ਮਾਹੀ)— ਰਾਏਪੁਰ ਅਤੇ ਰੰਧਾਵਾ ਮਸੰਦਾ ਦੇ 'ਚ ਬੀਤੀ ਰਾਤ ਇਕ ਕਿਸਾਨ ਦੇ ਡੇਰੇ 'ਤੇ 3 ਅਣਜਾਣ ਹਮਲਾਵਾਰਾਂ ਵਲੋਂ ਇਕ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਪ੍ਰਵਾਸੀ ਮਜਦੂਰ ਜਤਿੰਦਰ ਕੁਮਾਰ ਪੁੱਤਰ ਵਿਦੇਸ਼ੀ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੂਜੇ ਮ੍ਰਿਤਕ ਸਾਥੀ ਗੋਰਵ ਕੁਮਾਰ ਦੇ ਨਾਲ ਕਿਸਾਨ ਅਜੀਤ ਸਿੰਘ ਰੰਧਾਵਾ ਦੇ ਡੇਰੇ ਦੇ ਕੋਲ ਸੁੱਤਾ ਹੋਇਆ ਸੀ। ਇਸ 'ਚ ਬੀਤੀ ਰਾਤ 3 ਅਣਜਾਣ ਵਿਅਕਤੀਆਂ ਨੇ ਗੋਰਵ ਕੁਮਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਛੋਟੀ ਉਮਰ ਦਾ ਹੋਣ ਕਾਰਨ ਜਤਿੰਦਰ ਕੁਮਾਰ ਇੰਨਾ ਡਰ ਗਿਆ ਕਿ ਉਹ ਭੱਜ ਕੇ ਕਿਧਰੇ ਲੁੱਕ ਗਿਆ। ਫਿਲਹਾਲ ਪੁਲਸ ਨੇ ਜਤਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
