ਜਲੰਧਰ ਸ਼ਹਿਰ ਦੀ ਪੂਰੀ ਪੁਲਸ ਫੋਰਸ ਦੇ ਨੱਕ ਹੇਠਾਂ ਲੋਕਾਂ ਨੂੰ ਲੁੱਟ ਰਹੇ ਲੁਟੇਰੇ, 5 ਦਿਨਾਂ ’ਚ 10 ਤੋਂ ਵੱਧ ਵਾਰਦਾਤਾਂ

Monday, Dec 25, 2023 - 04:41 PM (IST)

ਜਲੰਧਰ (ਵਰੁਣ)- ਸ਼ਹਿਰ ’ਚ ਹਰ ਰੋਜ਼ ਹੋ ਰਹੀ ਲੁੱਟ ਦੀਆਂ ਵਾਰਦਾਤਾਂ ਨੇ ਸਾਬਤ ਕਰ ਦਿੱਤਾ ਕਿ ਲੁਟੇਰਿਆਂ ਅੱਗੇ ਖਾਕੀ ਫਿੱਕੀ ਪੈ ਗਈ ਹੈ। ਸ਼ਹਿਰ ਦੀ ਪੂਰੀ ਪੁਲਸ ਫੋਰਸ ਦੀ ਨੱਕ ਹਠਾਂ ਲੁਟੇਰੇ ਲੋਕਾਂ ਨੂੰ ਲੁੱਟ ਰਹੇ ਹਨ। ਪਿਛਲੇ 5 ਦਿਨਾਂ ਦੀ ਗੱਲ ਕਰੀਏ ਤਾਂ ਇਨੀਂ ਦਿਨੀਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ 10 ਤੋਂ ਵੱਧ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਲੁਟੇਰੇ ਅਜੇ ਵੀ ਹੱਥ ਨਹੀਂ ਲੱਗ ਸਕੇ। ਬੀਤੀ ਰਾਤ ਵਿਧਾਇਕ ਸ਼ੀਤਲ ਅੰਗੁਰਾਲ ਦੀ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਦੀ ਕੋਸ਼ਿਸ਼ ਦੇ ਮਾਮਲੇ ’ਚ ਸਾਬਤ ਕਰ ਦਿੱਤਾ ਕਿ ਆਮ ਤੋਂ ਲੈ ਕੇ ਵੀ. ਆਈ. ਪੀ. ਕੋਈ ਵੀ ਸੁਰੱਖਿਅਤ ਨਹੀਂ ਹਨ।

ਰਾਤ ਦੇ ਸਮੇਂ ਲੋਕਾਂ ਦਾ ਸੜਕਾਂ ’ਤੇ ਨਿਕਲਣਾ ਦੁਸ਼ਵਾਰ ਹੋ ਚੁੱਕਾ ਹੈ। ਸ਼ਹਿਰ ’ਚ ਲੁੱਟ ਦਾ ਇੰਨਾ ਗ੍ਰਾਫ਼ ਕਦੀ ਨਹੀਂ ਵਧਿਆ, ਜੋ ਇਸ ਸਮੇਂ ਵਿਖਾਈ ਦੇ ਰਿਹਾ ਹੈ। ਲੋਕ ਹੈਰਾਨ ਹਨ ਕਿ ਸ਼ਹਿਰ ’ਚ ਅਜਿਹਾ ਮਾਹੌਲ ਹੋ ਗਿਆ ਕਿ ਹਰ ਰੋਜ਼ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਲੋਕਾਂ ਦੀ ਮੰਨੀਏ ਤਾਂ ਡੀ. ਸੀ. ਪੀ. ਰੈਂਕ, ਏ. ਡੀ. ਸੀ. ਪੀ. ਤੇ ਏ. ਸੀ. ਪੀ. ਰੈਂਕ ਦੇ ਇੰਨੇ ਅਧਿਕਾਰੀ ਕਮਿਸ਼ਨਰੇਟ ਪੁਲਸ ’ਚ ਤਾਇਨਾਤ ਹਨ ਪਰ ਫਿਰ ਵੀ ਉਹ ਖ਼ੁਦ ਨੂੰ ਸੁਰੱਖਿਅਤ ਨਹੀਂ ਸਮਝ ਰਹੇ। ਲੋਕਾਂ ਨੇ ਕਿਹਾ ਕਿ ਰਾਤ ਨੂੰ ਆਪਣੇ ਘਰਾਂ ’ਚ ਡਰ ਲੱਗਦਾ ਹੈ, ਕਿਉਂਕਿ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਸਲੇਮਪੁਰ ਮਸੰਦਾ ’ਚ ਜਿਸ ਤਰ੍ਹਾਂ ਲੁਟੇਰਿਆਂ ਨੇ ਅੰਦਰ ਜਾ ਕੇ ਵਾਰਦਾਤ ਕੀਤੀ, ਉਹ ਸਿੱਧੇ ਤੌਰ ’ਤੇ ਪੁਲਸ ਨੂੰ ਚੁਣੌਤੀ ਹੈ ਤੇ ਆਮ ਲੋਕਾਂ ਲਈ ਦਹਿਸ਼ਤ।

PunjabKesari

ਇਹ ਵੀ ਪੜ੍ਹੋ : ਜਲਦੀ ਵਿਆਹ ਕਰਵਾਉਣਾ ਚਾਹੁੰਦਾ ਸੀ ਪ੍ਰੇਮੀ, ਪ੍ਰੇਮਿਕਾ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਰਿਵਾਰ ਦੇ ਵੀ ਉੱਡੇ ਹੋਸ਼

ਆਖਰ ਰਾਤ ਨੂੰ ਪੁਲਸ ਹੁੰਦੀ ਕਿੱਥੇ ਹੈ?
ਇਹ ਲੋਕਾਂ ਦਾ ਸਵਾਲ ਲਾਅ ਐਂਡ ਆਰਡਰ ’ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਤੇਜ ਮੋਹਨ ਨਗਰ ਦੀ ਗਲੀ ਨੰ. 7 ਦੇ ਸਾਹਮਣੇ ਸਥਿਤ ਗੁਪਤਾ ਜਨਰਲ ਸਟੋਰ ’ਚ ਐਤਵਾਰ ਸਵੇਰੇ ਬਾਈਕ ਸਵਾਰ 3 ਲੁਟੇਰੇ ਵੜ ਗਏ। ਲੁਟੇਰਿਆਂ ਨੇ ਦੁਕਾਨ ’ਚ ਬੈਠੇ ਮਾਲਕ ਪਾਰਸ ਨਾਥ ਨੂੰ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਬੰਦੀ ਬਣਾ ਲਿਆ। ਬਸਤੀ ਗੁਜ਼ਾਂ ਦੇ ਰਹਿਣ ਵਾਲੇ ਪਾਰਸ ਨੇ ਦੱਸਿਆ ਕਿ 3 ਲੁਟੇਰਿਆਂ ਕੋਲ ਡੰਡੇ ਵੀ ਸਨ। ਸਵੇਰੇ ਲਗਭਗ 7 ਵਜੇ ਦੁਕਾਨ ਨੇ ਅੰਦਰ ਆਏ ਲੁਟੇਰਿਆਂ ਨੇ ਗੱਲੇ ’ਚੋਂ 2 ਹਜ਼ਾਰ ਅਤੇ ਪਾਰਸ ਨਾਥ ਦੀ ਜੇਬ ’ਚੋਂ ਢਾਈ ਹਜ਼ਾਰ ਰੁਪਏ ਕੱਢ ਲਏ। ਇੰਨਾ ਹੀ ਲੁਟੇਰਿਆਂ ਨੇ 30/30 ਕਿਲੋ ਦੀ 2 ਚੌਲਾਂ ਦੀਆਂ ਬੋਰੀਆਂ ਵੀ ਬਾਈਕ ’ਤੇ ਲੱਦ ਲਈਆਂ। ਲੁਟੇਰਿਆਂ ਨੇ ਪਾਰਸ ਕੋਲੋਂ ਵੱਡੇ ਲਿਫ਼ਾਫ਼ੇ ਮੰਗੇ ਅਤੇ ਫਿਰ ਉਨ੍ਹਾਂ ਲਿਫ਼ਾਫ਼ਿਆਂ ’ਚ ਸਿਗਰਟ, ਬੀੜੀ, ਐਨਰਜੀ ਡ੍ਰਿੰਕ ਦੇ ਕੇਨ ਆਦਿ ਭਰ ਕੇ ਲੈ ਗਏ। ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ : ਪਾਵਰਕਾਮ ’ਚ ਨਵੀਂ ਪਾਲਿਸੀ ਲਾਗੂ, ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇਗਾ ਵਿੱਤੀ ਲਾਭ

5 ਦਿਨਾਂ ’ਚ ਹੋਈਆਂ ਲੁੱਟ ਦੀਆਂ ਵਾਰਦਾਤਾਂ :
19 ਦਸੰਬਰ: ਦਿੱਲੀ ’ਚ ਇੰਟਰਵਿਊ ਦੇਣ ਜਾ ਰਹੇ ਮੁਹੰਮਦ ਤੈਰਿਫ ਤੋਂ ਨਾਗਰਾ ਤੋਂ ਐਕਟਿਵਾ ਲੁੱਟੀ।
20 ਦਸੰਬਰ : ਰਾਜਿੰਦਰ ਸਿੰਘ ਨੂੰ ਡੀ. ਏ. ਵੀ. ਫਲਾਈਓਵਰ ’ਤੇ ਇਕ ਲੜਕੀ ਤੇ 4 ਲੁਟੇਰਿਆਂ ਨੇ ਦਾਤਰ ਮਾਰ ਕੇ ਕੈਸ਼ ਲੁੱਟਿਆ।
21 ਦਸੰਬਰ : ਮਿਲਕ ਪ੍ਰੋਡਕਟ ਕਾਰੋਬਾਰੀ ਅਜੇ ਮਾਹੀ ਨਾਲ ਚੌਕੀ ਫੋਕਲ ਪੁਆਇੰਟ ਦੀ ਕੁਝ ਦੂਰੀ ’ਤੇ ਤੇਜ਼ਧਾਰ ਹਥਿਆਰ ਵਿਖਾ ਕੇ ਕੈਸ਼ ਤੇ 2 ਮੋਬਾਇਲ ਲੁੱਟੇ।
22 ਦਸੰਬਰ : ਰੇਲਵੇ ਮੁਲਾਜ਼ਮ ਸੁਭਾਸ਼ ਚੰਦਰ ਕੋਲੋਂ ਵਡਾਲਾ ਚੌਕ ’ਤੇ ਮੋਬਾਇਲ ਤੇ ਸਰਕਾਰੀ ਟੈਬ ਲੁੱਟਿਆ।
22 ਦਸੰਬਰ : ਤਿਲਕ ਨਗਰ ’ਚ ਅਭਿਸ਼ੇਕ ਨੂੰ ਤੇਜ਼ਧਾਰ ਹਥਿਆਰ ਮਾਰ ਕੇ ਮੋਬਾਇਲ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨਾਲ ਭਿੜਨ ’ਤੇ ਵਾਰਦਾਤ ਟਲੀ।
23 ਦਸੰਬਰ : ਸਲੇਮਪੁਰ ਮਸੰਦਾਂ ’ਚ ਐੱਨ. ਆਰ. ਆਈ. ਦੇ ਘਰ ’ਚ ਵੜ ਕੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੇ ਲੱਖਾਂ ਦੀ ਲੁੱਟ।
23 ਦਸੰਬਰ : ਬਸਤੀ ਦਾਨਿਸ਼ਮੰਦਾਂ ’ਚ ਵਿਧਾਇਕ ਸ਼ੀਤਲ ਅੰਗੁਰਾਲ ਦੀ ਗੱਡੀ ਨੂੰ ਰੋਕ ਕੇ ਤੇਜ਼ਧਾਰ ਹਥਿਆਰ ਨਾਲ ਲੈਸ ਲੁਟੇਰਿਆਂ ਨੇ ਲੁੱਟਣ ਦੀ ਕੋਸਿਸ਼ ਕੀਤੀ ਪਰ ਵਿਧਾਇਕ ਨੂੰ ਦੇਖ ਕੇ ਭੱਜੇ ਦੋਸ਼ੀ।
23 ਦਸੰਬਰ : ਰਾਮ ਨਗਰ ਫਾਟਕ ਦੇ ਕੋਲ ਬਨਵਾਰੀ ਲਾਲ ਨੂੰ ਦਾਤਰ ਵਿਖਾ ਕੇ ਕੈਸ਼ ਲੁੱਟਿਆ।
23 ਦਸੰਬਰ : ਸਿਟੀ ਕਾਲਜ ਦੇ ਨੇੜੇ ਐਕਟਿਵਾ ’ਤੇ ਸਵਾਰ ਔਰਤਾਂ ਨੂੰ ਧੱਕਾ ਦੇ ਕੇ ਡੇਗਣ ਤੋਂ ਬਾਅਦ ਲੁੱਟ ਦੀ ਕੋਸ਼ਿਸ਼ ਕੀਤੀ ਪਰ ਔਰਤਾਂ ਵਧ ਜ਼ਖ਼ਮੀ ਹੋਈਆਂ ਤਾਂ ਭੱਜੇ ਲੁਟੇਰੇ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਅਗਲੇ ਐਤਵਾਰ ਤੋਂ ਬੱਸ ਸਟੈਂਡ ਨੇੜੇ ਲੱਗੇਗਾ 'ਸੰਡੇ ਬਾਜ਼ਾਰ', ਜਾਣੋ ਕਿਉਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News