ਸੁਨਿਆਰੇ ਨੂੰ ਜ਼ਖਮੀ ਕਰਕੇ ਰਿਵਾਲਵਰ ਤੇ ਗਹਿਣੇ ਲੁੱਟ ਕੇ ਲੁਟੇਰੇ ਹੋਏ ਫ਼ਰਾਰ

Tuesday, Nov 19, 2024 - 09:31 AM (IST)

ਸੁਨਿਆਰੇ ਨੂੰ ਜ਼ਖਮੀ ਕਰਕੇ ਰਿਵਾਲਵਰ ਤੇ ਗਹਿਣੇ ਲੁੱਟ ਕੇ ਲੁਟੇਰੇ ਹੋਏ ਫ਼ਰਾਰ

ਗੁਰਦਾਸਪੁਰ (ਹਰਮਨ, ਵਿਨੋਦ) : ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ’ਤੇ ਸਥਿਤ ਇਕ ਸੁਨਿਆਰੇ ਦੇ ਘਰ ਕਰੀਬ ਹਥਿਆਰਬੰਦ 9-10 ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹਮਲਾ ਕੀਤਾ ਗਿਆ ਪਰ ਲੁਟੇਰਿਆਂ ਨਾਲ ਮੁਕਾਬਲੇ ਦੌਰਾਨ ਸੁਨਿਆਰਾ ਅਤੇ ਉਸ ਦਾ ਰਿਸ਼ਤੇਦਾਰ ਜ਼ਖਮੀ ਹੋ ਗਿਆ, ਜਿਨ੍ਹਾਂ ਵਿਚੋਂ ਇਕ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਲੁਟੇਰੇ ਸੁਨਿਆਰੇ ਦਾ ਰਿਵਾਲਵਰ ਅਤੇ ਪਤਨੀ ਦੇ ਗਹਿਣੇ ਵੀ ਲੁੱਟ ਕੇ ਲੈ ਗਏ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਨਿਆਰੇ ਰਾਮ ਲੁਭਾਇਆ ਵਰਮਾ ਦੀ ਪਤਨੀ ਪ੍ਰਵੀਨ ਲਤਾ ਵਾਸੀ ਕਾਹਨੂੰਵਾਨ ਰੋਡ ਨੇ ਦੱਸਿਆ ਕਿ ਰਾਤ ਕਰੀਬ 1.15 ਵਜੇ ਖੜਾਕ ਹੋਇਆ ਤਾਂ ਉਸ ਨੇ ਉੱਠ ਕੇ ਬਾਹਰ ਦੇਖਿਆ ਤਾਂ ਬਾਹਰ ਕੁਝ ਵਿਅਕਤੀ ਬੈਠੇ ਹੋਏ ਸਨ, ਜਿਸ ’ਤੇ ਉਸ ਨੇ ਤੁਰੰਤ ਆਪਣੇ ਭਤੀਜਿਆਂ ਨੂੰ ਫੋਨ ਕਰਕੇ ਦੱਸਿਆ ਕਿ ਘਰ ਵਿਚ ਲੁਟੇਰੇ ਹਥਿਆਰਾਂ ਸਮੇਤ ਦਾਖਲ ਹੋ ਗਏ ਹਨ ਅਤੇ ਬਾਹਰ ਬੈਠੇ ਹੋਏ ਹਨ। ਇਸੇ ਦੌਰਾਨ ਲੁਟੇਰੇ ਘਰ ਦੇ ਦਰਵਾਜ਼ੇ ਤੋੜ ਕੇ ਅੰਦਰ ਆ ਗਏ ਅਤੇ ਉਸ ਦੇ ਗਹਿਣੇ ਲੁੱਟ ਲਏ। ਜਦੋਂ ਉਸ ਦੇ ਪਤੀ ਰਾਮ ਲੁਭਾਇਆ ਵਰਮਾ ਨੇ ਵਿਰੋਧ ਕੀਤਾ ਤਾਂ ਉਕਤ ਲੁਟੇਰਿਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।

ਵਰਣਨਯੋਗ ਹੈ ਕਿ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਵੀ ਚੱਲੀਆਂ ਪਰ ਲੁਟੇਰੇ ਫਰਾਰ ਹੋ ਗਏ। ਇਸੇ ਦੌਰਾਨ ਲੁਟੇਰੇ ਜ਼ਖ਼ਮੀ ਰਾਮ ਲੁਭਾਇਆ ਵਰਮਾ ਦਾ ਰਿਵਾਲਵਰ ਵੀ ਨਾਲ ਲੈ ਗਏ ਹਨ। ਦੂਜੇ ਪਾਸੇ ਸਿਟੀ ਪੁਲਸ ਗੁਰਦਾਸਪੁਰ ਦੇ ਐੱਸ. ਐੱਚ. ਓ ਗੁਰਮੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ ਉਕਤ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News