ਪੰਜਾਬ ''ਚ ''ਆਪ'' ਦੀ ਵੱਡੀ ਜਿੱਤ, ਮਨਪ੍ਰੀਤ ਬਾਦਲ ਦੀ ਜਮਾਨਤ ਜ਼ਬਤ, ਜਾਣੋ ਅੱਜ ਦੀਆਂ TOP-10 ਖਬਰਾਂ
Saturday, Nov 23, 2024 - 05:49 PM (IST)
ਜਲੰਧਰ - ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਣ ਨਤੀਜਿਆਂ ਦੌਰਾਨ 4 ਵਿਧਾਨ ਸਭਾ ਹਲਕਿਆਂ 'ਚੋਂ 3 ਸੀਟਾਂ ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ, ਜਦੋਂ ਕਿ ਬਰਨਾਲਾ ਸੀਟ 'ਤੇ ਕਾਂਗਰਸ ਦੀ ਜਿੱਤ ਹੋਈ ਹੈ। ਉੱਥੇ ਹੀ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਦੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ਨੀਵਾਰ ਸਵੇਰੇ ਸ਼ੁਰੂ ਹੋਈ, ਜਿਸ ਦੇ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਅਗਵਾਈ ਵਾਲੀ ਸੰਯੁਕਤ ਲੋਕਤੰਤਰ ਮੋਰਚਾ (ਯੂ. ਡੀ. ਐੱਫ.) ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਅੱਗੇ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ ਜ਼ਿਮਨੀ ਚੋਣ ਨਤੀਜੇ Live : 'ਆਪ' ਨੇ 3 ਸੀਟਾਂ 'ਤੇ ਮਾਰੀ ਬਾਜ਼ੀ, ਕਾਂਗਰਸ ਨੇ ਜਿੱਤੀ ਇਕ ਸੀਟ
ਜਲੰਧਰ : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਣ ਨਤੀਜਿਆਂ ਦੌਰਾਨ 4 ਵਿਧਾਨ ਸਭਾ ਹਲਕਿਆਂ 'ਚੋਂ 3 ਸੀਟਾਂ ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ, ਜਦੋਂ ਕਿ ਬਰਨਾਲਾ ਸੀਟ 'ਤੇ ਕਾਂਗਰਸ ਦੀ ਜਿੱਤ ਹੋਈ ਹੈ। ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ ਨੇ ਜਿੱਤ ਹਾਸਲ ਕਰ ਲਈ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ ਜ਼ਿਮਨੀ ਚੋਣ ਨਤੀਜੇ Live : 'ਆਪ' ਨੇ 3 ਸੀਟਾਂ 'ਤੇ ਮਾਰੀ ਬਾਜ਼ੀ, ਕਾਂਗਰਸ ਨੇ ਜਿੱਤੀ ਇਕ ਸੀਟ
2.ਵੱਡੀ ਜਿੱਤ ਮਗਰੋਂ ਡਾ. ਇਸ਼ਾਂਕ ਕੁਮਾਰ ਚੱਬੇਵਾਲ ਦਾ ਵੱਡਾ ਬਿਆਨ
ਹੁਸ਼ਿਆਰਪੁਰ (ਵੈੱਬ ਡੈਸਕ, ਘੁੰਮਣ)- ਪੰਜਾਬ ਵਿਧਾਨ ਸਭਾ ਹਲਕਾ ਚੱਬੇਵਾਲ ਵਿਚ ਹੋਈ ਜ਼ਿਮਨੀ ਚੋਣ ਦੇ ਅੱਜ ਆਏ ਨਤੀਜੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ਼ਾਂਕ ਕੁਮਾਰ ਚੱਬੇਵਾਲ 28690 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਹਨ। ਇਸ਼ਾਂਕ ਕੁਮਾਰ ਨੂੰ ਕੁੱਲ੍ਹ 51904 ਵੋਟਾਂ ਪਈਆਂ। ਉਥੇ ਹੀ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਦੂਜੇ ਨੰਬਰ 'ਤੇ ਰਹੇ ਹਨ ਅਤੇ ਉਨ੍ਹਾਂ ਨੂੰ 23214 ਵੋਟਾਂ ਪਈਆਂ ਹਨ ਅਤੇ ਭਾਜਪਾ ਤੀਜੇ ਨੰਬਰ 'ਤੇ ਰਹੀ। ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਢਲ ਨੂੰ 8692 ਵੋਟਾਂ ਪਈਆਂ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਵੱਡੀ ਜਿੱਤ ਮਗਰੋਂ ਡਾ. ਇਸ਼ਾਂਕ ਕੁਮਾਰ ਚੱਬੇਵਾਲ ਦਾ ਵੱਡਾ ਬਿਆਨ
3. ਗਿੱਦੜਬਾਹਾ ਵਿਚ 'ਆਪ' ਦੇ ਡਿੰਪੀ ਢਿੱਲੋਂ ਦੀ ਵੱਡੀ ਜਿੱਤ, ਅੰਮ੍ਰਿਤਾ ਵੜਿੰਗ ਤੇ ਮਨਪ੍ਰੀਤ ਬਾਦਲ ਹਾਰੇ
ਗਿੱਦੜਬਾਹਾ (ਕੁਲਦੀਪ ਰਿਣੀ, ਮੁਨੀਸ਼)- ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 21801 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਹਨ। ਡਿੰਪੀ ਢਿੱਲੋਂ ਨੂੰ 71198 ਵੋਟਾਂ ਹਾਸਲ ਹੋਈਆਂ ਜਦਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੂਜੇ ਨੰਬਰ 'ਤੇ ਰਹੇ ਜਿਨ੍ਹਾਂ ਨੂੰ 49397 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਗਿੱਦੜਬਾਹਾ ਵਿਚ 'ਆਪ' ਦੇ ਡਿੰਪੀ ਢਿੱਲੋਂ ਦੀ ਵੱਡੀ ਜਿੱਤ, ਅੰਮ੍ਰਿਤਾ ਵੜਿੰਗ ਤੇ ਮਨਪ੍ਰੀਤ ਬਾਦਲ ਹਾਰੇ
4. 'ਆਪ' ਦੀ ਵੱਡੀ ਜਿੱਤ, ਇਸ਼ਾਂਕ ਕੁਮਾਰ ਚੱਬੇਵਾਲ ਤੋਂ ਰਹੇ ਜੇਤੂ
ਹੁਸ਼ਿਆਰਪੁਰ (ਵੈੱਬ ਡੈਸਕ, ਘੁੰਮਣ,ਅਮਰੀਕ, ਜੈਨ, ਮੋਮੀ)-ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਵਿਧਾਨ ਸਭਾ ਹਲਕਾ ਚੱਬੇਵਾਲ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। 15 ਰਾਊਂਡਾਂ ਵਿਚ ਹੋਈ ਵੋਟਾਂ ਦੀ ਗਿਣਤੀ ਵਿਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ 28690 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।- 'ਆਪ' ਦੀ ਵੱਡੀ ਜਿੱਤ, ਇਸ਼ਾਂਕ ਕੁਮਾਰ ਚੱਬੇਵਾਲ ਤੋਂ ਰਹੇ ਜੇਤੂ
5. ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਨਤੀਜੇ: ਪ੍ਰਿਯੰਕਾ ਗਾਂਧੀ 3 ਲੱਖ ਤੋਂ ਵੱਧ ਵੋਟਾਂ ਨਾਲ ਅੱਗੇ
ਵਾਇਨਾਡ- ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਦੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ਨੀਵਾਰ ਸਵੇਰੇ ਸ਼ੁਰੂ ਹੋਈ, ਜਿਸ ਦੇ ਸ਼ੁਰੂਆਤੀ ਰੁਝਾਨਾਂ 'ਚ ਕਾਂਗਰਸ ਅਗਵਾਈ ਵਾਲੀ ਸੰਯੁਕਤ ਲੋਕਤੰਤਰ ਮੋਰਚਾ (ਯੂ. ਡੀ. ਐੱਫ.) ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਅੱਗੇ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਪ੍ਰਿਯੰਕਾ ਗਾਂਧੀ 382975 ਵੋਟਾਂ ਨਾਲ ਅੱਗੇ ਚੱਲ ਰਹੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਨਤੀਜੇ: ਪ੍ਰਿਯੰਕਾ ਗਾਂਧੀ 3 ਲੱਖ ਤੋਂ ਵੱਧ ਵੋਟਾਂ ਨਾਲ ਅੱਗੇ
6. ਜੇਕਰ ਇੱਕ ਹੈ ਤਾਂ ਸੁਰੱਖਿਅਤ ਹੈ, ਮੋਦੀ ਹੈ ਤਾਂ ਸੰਭਵ ਹੈ: ਫੜਨਵੀਸ
ਨਵੀਂ ਦਿੱਲੀ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਰਾਜ ਵਿਧਾਨ ਸਭਾ ਚੋਣਾਂ ਵਿੱਚ 'ਮਹਾਯੁਤੀ' ਨੇ ਸ਼ਾਨਦਾਰ ਬਹੁਮਤ ਵੱਲ ਵੱਧਦੇ ਹੋਏ ਸ਼ਨੀਵਾਰ ਨੂੰ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਨਾਅਰੇ 'ਇੱਕ ਹੈ ਤਾਂ ਸੁਰੱਖਿਅਤ ਹੈ" ਨੂੰ ਦਿੱਤਾ। ਫੜਨਵੀਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, "ਏਕ ਹੈ ਤਾਂ ਸੇਫ ਹੈ, ਮੋਦੀ ਹੈ ਤਾਂ ਮੁਮਕਿਨ ਹੈ।"
ਹੋਰ ਜਾਣਕਾਰੀ ਲਈ ਕਲਿਕ ਕਰੋ।- ਜੇਕਰ ਇੱਕ ਹੈ ਤਾਂ ਸੁਰੱਖਿਅਤ ਹੈ, ਮੋਦੀ ਹੈ ਤਾਂ ਸੰਭਵ ਹੈ: ਫੜਨਵੀਸ
7. ਭਾਰਤੀਆਂ ਲਈ ਯੂਰਪ ਦਾ ਵੀਜ਼ਾ ਹਾਸਲ ਕਰਨਾ ਹੋਇਆ ਔਖਾ
ਇੰਟਰਨੈਸ਼ਨਲ ਡੈਸਕ- ਭਾਰਤੀ ਯਾਤਰੀਆਂ ਲਈ ਯੂਰਪ ਦੇ 29 ਦੇਸ਼ਾਂ ਦਾ ਸ਼ੇਂਗੇਨ ਵੀਜ਼ਾ ਲੈਣਾ ਦਿਨੋਂ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। 2013 ਅਤੇ 2023 ਦੇ ਵਿਚਕਾਰ, ਸ਼ੇਂਗੇਨ ਜ਼ੋਨ ਵਿੱਚ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ 5 ਫ਼ੀਸਦੀ ਤੋਂ ਵਧ ਕੇ 16 ਫ਼ੀਸਦੀ ਹੋ ਗਈ ਹੈ। ਇਸ ਵਧਦੀ ਮੁਸ਼ਕਲ ਕਾਰਨ ਭਾਰਤੀ ਯਾਤਰੀਆਂ ਨੂੰ ਆਪਣੀ ਯਾਤਰਾ ਯੋਜਨਾਵਾਂ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੈਂਗੇਨ ਵੀਜ਼ਾ ਲਈ ਆਮ ਫੀਸ 6000 ਰੁਪਏ ਹੈ, ਪਰ ਭਾਰਤੀਆਂ ਨੂੰ 1900 ਰੁਪਏ ਦਾ ਵਾਧੂ ਭੁਗਤਾਨ ਕਰਨਾ ਪੈਂਦਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਭਾਰਤੀਆਂ ਲਈ ਯੂਰਪ ਦਾ ਵੀਜ਼ਾ ਹਾਸਲ ਕਰਨਾ ਹੋਇਆ ਔਖਾ
8. DGCA ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਫਲਾਈਟ ਲੇਟ ਹੋਣ 'ਤੇ ਯਾਤਰੀਆਂ ਨੂੰ ਮਿਲਣਗੀਆਂ ਇਹ ਸਹੂਲਤਾਂ
ਨਵੀਂ ਦਿੱਲੀ - ਸਰਦੀਆਂ ਦੀ ਸ਼ੁਰੂਆਤ ਦੇ ਨਾਲ, ਉੱਤਰੀ ਭਾਰਤ ਵਿੱਚ ਘੱਟ ਵਿਜ਼ੀਬਿਲਟੀ ਕਾਰਨ ਰੇਲ ਗੱਡੀਆਂ ਅਤੇ ਉਡਾਣਾਂ ਵਿੱਚ ਦੇਰੀ ਆਮ ਗੱਲ ਹੋ ਜਾਂਦੀ ਹੈ। ਹੁਣ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਯਾਤਰੀਆਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਏਅਰਲਾਈਨਾਂ 'ਤੇ ਸਖਤੀ ਵਧਾ ਦਿੱਤੀ ਹੈ। ਫਲਾਈਟ ਲੇਟ ਹੋਣ ਦੀ ਸੂਰਤ 'ਚ ਯਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-DGCA ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਫਲਾਈਟ ਲੇਟ ਹੋਣ 'ਤੇ ਯਾਤਰੀਆਂ ਨੂੰ ਮਿਲਣਗੀਆਂ ਇਹ ਸਹੂਲ
9. ਹੋਣ ਲੱਗੀ IPL ਦੀ ਨਿਲਾਮੀ, ਜਾਣੋ ਕਿੰਨੇ ਵਜੇ ਲੱਗੇਗੀ ਖਿਡਾਰੀਆਂ 'ਤੇ ਬੋਲੀ
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ 24 ਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾਹ 'ਚ ਖਿਡਾਰੀਆਂ ਦੀ ਨਿਲਾਮੀ ਹੋਣ ਵਾਲੀ ਹੈ। ਬੀ. ਸੀ. ਸੀ. ਆਈ. ਨੇ ਕੁਝ ਦਿਨ ਪਹਿਲਾਂ ਹੀ ਖਿਡਾਰੀਆਂ ਦੀ ਲਿਸਟ ਜਾਰੀ ਕੀਤੀ ਸੀ। ਇਸ ਨਿਲਾਮੀ ਦੌਰਾਨ ਹਰ ਫ੍ਰੈਂਚਾਈਜ਼ੀ ਵੱਧ ਤੋਂ ਵੱਧ 25 ਖਿਡਾਰੀਆਂ ਦੀ ਟੀਮ ਬਣਾ ਸਕੇਗੀ ਤੇ ਨਿਲਾਮੀ 'ਚ ਕੁੱਲ 204 ਖਿਡਾਰੀ ਖਰੀਦੇ ਜਾ ਸਕਣਗੇ। ਨਿਲਾਮੀ ਦੌਰਾਨ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਪਹਿਲਾ ਟੈਸਟ ਮੈਚ ਵੀ ਹੋ ਰਿਹਾ ਹੋਵੇਗਾ, ਅਜਿਹੇ 'ਚ ਬੀਸੀਸੀਆਈ ਨੇ ਬ੍ਰਾਡਕਾਸਟਰ ਦੀ ਬੇਨਤੀ 'ਤੇ ਨਿਲਾਮੀ ਦੇ ਸਮੇਂ 'ਤੇ ਬਦਲਾਅ ਕੀਤਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਹੋਣ ਲੱਗੀ IPL ਦੀ ਨਿਲਾਮੀ, ਜਾਣੋ ਕਿੰਨੇ ਵਜੇ ਲੱਗੇਗੀ ਖਿਡਾਰੀਆਂ 'ਤੇ ਬੋਲੀ
10. ਨਵਜੋਤ ਸਿੱਧੂ ਨੇ ਪਤਨੀ ਦੇ ਚੌਥੀ ਸਟੇਜ ਦੇ ਕੈਂਸਰ ਨੂੰ 40 ਦਿਨਾਂ 'ਚ ਦਿੱਤੀ ਮਾਤ, ਦੱਸਿਆ ਕਿਵੇਂ ਹੋਇਆ ਸੰਭਵ
ਐਂਟਰਟੇਨਮੈਂਟ ਡੈਸਕ : ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਹਿੱਸਾ ਬਣਦੇ ਹੋਏ ਵੇਖਿਆ ਗਿਆ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਵੀ ਇਸ ਸ਼ੋਅ 'ਚ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਕਈ ਮਜ਼ੇਦਾਰ ਕਿੱਸੇ ਵੀ ਸੁਣਾਏ। ਇਸ ਦੇ ਨਾਲ ਹੀ ਉਨ੍ਹਾਂ ਕੈਂਸਰ ਦੇ ਇਲਾਜ ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਨਵਜੋਤ ਸਿੱਧੂ ਨੇ ਪਤਨੀ ਦੇ ਚੌਥੀ ਸਟੇਜ ਦੇ ਕੈਂਸਰ ਨੂੰ 40 ਦਿਨਾਂ 'ਚ ਦਿੱਤੀ ਮਾਤ, ਦੱਸਿਆ ਕਿਵੇਂ ਹੋਇਆ ਸੰਭਵ