ਵਿਧਾਇਕ ਜਸਵੀਰ ਰਾਜਾ ਨੇ ਪਿੰਡ ਕਲਿਆਣਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਨਿਪਟਾਰਾ

Saturday, Aug 20, 2022 - 12:34 PM (IST)

ਵਿਧਾਇਕ ਜਸਵੀਰ ਰਾਜਾ ਨੇ ਪਿੰਡ ਕਲਿਆਣਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਨਿਪਟਾਰਾ

ਟਾਂਡਾ ਉੜਮੁੜ (ਪਰਮਜੀਤ ਸਿੰਘ, ਮੋਮੀ)- ਦੇਸ਼ ਦੀ ਆਜ਼ਾਦੀ ਦੇ 75 ਵਰ੍ਹਿਆਂ ਤੋਂ ਬਾਅਦ ਵੀ ਸੂਬੇ ਅੰਦਰ ਰਾਜ ਕਰ ਚੁੱਕੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਹੁਣ ਤੱਕ ਬੁਰੀ ਤਰ੍ਹਾਂ ਲੁੱਟਿਆ ਅਤੇ ਕੁੱਟਿਆ ਹੈ, ਜਿਸ ਕਾਰਨ ਸੂਬੇ ਦੇ ਸੂਝਵਾਨ ਲੋਕਾਂ ਨੇ ਪੰਜਾਬ ਅੰਦਰ ਵੱਡਾ ਰਾਜਨੀਤਕ ਵਜੋਂ ਰਾਜਨੀਤਕ ਬਦਲਾਅ ਲਿਆਂਦਾ ਹੈ।  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਟਾਂਡਾ ਜਸਬੀਰ ਸਿੰਘ ਰਾਜਾ ਨੇ ਪਿੰਡ ਕਲਿਆਣਪੁਰ ਵਿਖੇ ਲਗਾਏ ਗਏ ਖੁੱਲ੍ਹੇ ਦਰਬਾਰ ਦੌਰਾਨ ਕੀਤਾ। ਪ੍ਰਸ਼ਾਸਨਿਕ ਅਧਿਕਾਰੀ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ, ਐੱਸ. ਐੱਚ. ਓ. ਟਾਂਡਾ ਉਂਕਾਰ ਸਿੰਘ ਬਰਾੜ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਵਿਧਾਇਕ ਜਸਵੀਰ ਰਾਜਾ ਨੇ ਪਿੰਡ ਕਲਿਆਣਪੁਰ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਸੁਣੀਆਂ ਅਤੇ ਸੰਭਵ ਸ਼ਿਕਾਇਤਾਂ ਅਤੇ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ। 

ਇਹ ਵੀ ਪੜ੍ਹੋ: ਬ੍ਰਹਮਸ਼ੰਕਰ ਜ਼ਿੰਪਾ ਦੇ ਨਾਂ 'ਤੇ ਠੱਗੀ ਦੀ ਕੋੋਸ਼ਿਸ਼, ਪੁਲਸ ਦੀ ਜਾਂਚ 'ਚ ਸਾਹਮਣੇ ਆਇਆ ਹੈਰਾਨੀਜਨਕ ਸੱਚ

PunjabKesari

ਇਸ ਮੌਕੇ ਵਿਧਾਇਕ ਰਾਜਾ ਨੇ ਹਾਜ਼ਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਪਹਿਲਾਂ ਵਾਂਗ ਹੀ ਹਰਿਆ ਭਰਿਆ ਅਤੇ ਖੁਸ਼ਹਾਲ ਬਣਾਉਣ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਯਤਨਾਂ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਵੀ ਆਪ ਸਹਿਯੋਗ ਕਰਨਾ ਚਾਹੀਦਾ ਹੈ। 

ਇਸ ਮੌਕੇ 'ਆਪ' ਆਗੂ ਮਾਸਟਰ ਕੁਲਵੰਤ ਸਿੰਘ ਜਹੂਰਾ ਅਗਵਾਈ ਵਿਚ ਪਿੰਡ ਵਾਸੀਆਂ ਵੱਲੋਂ ਬੰਦ ਪਏ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਮੁੜ ਤੋਂ ਸ਼ੁਰੂ ਕਰਵਾਉਣ, ਪਿੰਡ ਦੇ ਗੰਦੇ ਪਾਣੀ ਨਾਲ ਸਬੰਧਤ ਛੱਪੜ ਦੇ ਕੰਮ ਨੂੰ ਪੂਰਾ ਕਰਨ, ਪਿੰਡ ਵਿੱਚ ਆਮ ਆਦਮੀ ਕਲੀਨਕ ਖੋਲ੍ਹਣ, ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਲਈ ਜਿੰਮ ਖੋਲ੍ਹਣ ਦੀ ਮੰਗ ਨੂੰ ਲੈ ਕੇ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੇ ਨਾਂ 'ਤੇ ਵਿਧਾਇਕ ਜਸਵੀਰ ਰਾਜਾ ਰਾਹੀਂ ਭੇਟ ਕੀਤਾ, ਜਿਸ ਸਬੰਧੀ ਵਿਧਾਇਕ ਰਾਜਾ ਨੇ ਭਗਵੰਤ ਮਾਨ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਇਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ, ਨੰਬਰਦਾਰ ਜਗਜੀਵਨ ਜੱਗੀ, ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਮਾਸਟਰ ਕੁਲਵੰਤ ਸਿੰਘ ਜਹੂਰਾ, ਮੋਹਨ ਇੰਦਰ ਸਿੰਘ ਸੰਘਾ, ਗੁਰਦੀਪ ਸਿੰਘ ਹੈਪੀ,ਅਤਵਾਰ ਸਿੰਘ ਪਲਾਹ ਚੱਕ, ਹਰਵਿੰਦਰਪਾਲ ਸਿੰਘ ਸੋਨੂੰ ਜ਼ਹੂਰਾ, ਮਾਸਟਰ ਜਗਤਾਰ ਸਿੰਘ, ਸੁਖਵੀਰ ਸਿੰਘ ਕਲਿਆਣਪੁਰ, ਮੋਹਨ ਸਿੰਘ ,ਕੁਲਵਿੰਦਰ ਸਿੰਘ ,ਸਤਨਾਮ ਸਿੰਘ, ਸੱਤੂ ,ਪ੍ਰੀਤਮ ਸਿੰਘ ,ਹਰਦੇਵ ਸਿੰਘ, ਕੁਲਦੀਪ ਸਿੰਘ, ਕਸ਼ਮੀਰ ਸਿੰਘ ਜਹੂਰਾ, ਅਮਨਦੀਪ ਸਿੰਘ, ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਤਸਵੀਰਾਂ ਖ਼ਿੱਚ ਭਰਾ ਨੂੰ ਭੇਜੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News