ਸ਼ਰਾਰਤੀ ਨੌਜਵਾਨ ਦਾ ਸ਼ਰਮਨਾਕ ਕਾਰਾ, ਪਹਿਲਾਂ ਕੀਤੇ ਐਕਸੀਡੈਂਟ, ਫਿਰ ਨਾਕੇ ’ਤੇ ਪੁਲਸ ਨੂੰ ਦਿੱਤੀ DGP ਦੀ ਧਮਕੀ

06/26/2023 11:10:41 AM

ਜਲੰਧਰ (ਜ.ਬ.)- ਮਾਡਲ ਟਾਊਨ ’ਚ ਚਾਰ ਥਾਵਾਂ ’ਤੇ ਐਕਸੀਡੈਂਟ ਕਰਨ ਤੋਂ ਬਾਅਦ ਨਾਕਾ ਤੋੜ ਕੇ ਭੱਜਣ ਵਾਲੇ ਨੌਜਵਾਨ ਨੂੰ ਪੁਲਸ ਨੇ ਕਾਬੂ ਕਰ ਲਿਆ। ਇੰਨਾ ਹੀ ਨਹੀਂ ਜਦੋਂ ਪੁਲਸ ਨੇ ਉਕਤ ਨੌਜਵਾਨ ਨੂੰ ਫੜਿਆ ਤਾਂ ਉਹ ਮੁਲਾਜ਼ਮਾਂ ਨੂੰ ਡੀ. ਜੀ. ਪੀ. ਦੀ ਧਮਕੀ ਦੇਣ ਲੱਗਾ। ਮਾਮਲਾ ਉਦੋਂ ਹੰਗਾਮੇ ਵਿਚ ਬਦਲ ਗਿਆ, ਜਦੋਂ ਪੁਲਸ ਮੁਲਾਜ਼ਮਾਂ ਵੱਲੋਂ ਕਾਬੂ ਕਰਨ ’ਤੇ ਨੌਜਵਾਨ ਉਨ੍ਹਾਂ ਨਾਲ ਹੱਥੋਪਾਈ ਵੀ ਕਰਨ ਲੱਗਾ। ਪੁਲਸ ਮੁਲਾਜ਼ਮ ਉਸ ਦੀ ਗੱਡੀ ਜ਼ਬਤ ਕਰਕੇ ਥਾਣੇ ਲੈ ਗਏ ਪਰ ਬਾਅਦ ਵਿਚ ਨੌਜਵਾਨ ਦੀ ਉਮਰ ਛੋਟੀ ਹੋਣ ਕਾਰਨ ਚਿਤਾਵਨੀ ਦੇ ਕੇ ਛੱਡ ਦਿੱਤਾ।

ਹੋਇਆ ਇੰਝ ਕਿ ਮਾਡਲ ਟਾਊਨ ਮਾਰਕੀਟ ਸਥਿਤ ਸ਼ਿਵਾਨੀ ਪਾਰਕ ਚੌਕ ਵਿਚ ਇਕ ਸਵਿਫ਼ਟ ਗੱਡੀ ਵਿਚ ਸਵਾਰ ਨੌਜਵਾਨ ਚਾਰ ਥਾਵਾਂ ’ਤੇ ਐਕਸੀਡੈਂਟ ਕਰ ਕੇ ਆ ਰਿਹਾ ਸੀ ਪਰ ਜਦੋਂ ਉਹ ਮਾਰਕੀਟ ਵਿਚ ਪਹੁੰਚਿਆ ਤਾਂ ਇਕ ਵਿਅਕਤੀ ਨੇ ਪੁਲਸ ਦੀ ਮਦਦ ਨਾਲ ਨਾਕੇ ’ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਕਤ ਨੌਜਵਾਨ ਗੱਡੀ ਭਜਾਉਣ ਦੀ ਫਿਰਾਕ ਵਿਚ ਸੀ ਪਰ ਪੁਲਸ ਅਤੇ ਵਿਅਕਤੀ ਨੇ ਨੌਜਵਾਨ ਨੂੰ ਰੋਕ ਕੇ ਉਸ ਦੀ ਕਾਰ ਦੀ ਚਾਬੀ ਕੱਢ ਲਈ।

ਇਹ ਵੀ ਪੜ੍ਹੋ- ਬੋਇੰਗ ਜਹਾਜ਼ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ 'ਚ ਕੈਨੇਡਾ ਦੇ ਸਿਹਤ ਮੰਤਰੀ ਦਾ ਵੱਡਾ ਖ਼ੁਲਾਸਾ

ਜਦੋਂ ਗੱਡੀ ਨੂੰ ਰੋਕਿਆ ਗਿਆ ਤਾਂ ਪਤਾ ਲੱਗਾ ਕਿ ਗੱਡੀ ਦੇ ਸਾਰੇ ਸ਼ੀਸ਼ੇ ਕਾਲੇ ਹਨ ਅਤੇ ਗੱਡੀ ’ਤੇ ਵੀ. ਆਈ. ਪੀ. ਲਾਈਟਾਂ ਵੀ ਲਾਈਆਂ ਹੋਈਆਂ ਹਨ, ਜਿਸ ’ਤੇ ਕਿ ਪਾਬੰਦੀ ਹੈ। ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਦੀ ਉਮਰ ਸਿਰਫ਼ 18 ਸਾਲ ਹੈ, ਜਿਸ ਤੋਂ ਬਾਅਦ ਪੁਲਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਕਾਰ ਦੇ ਸ਼ੀਸ਼ਿਆਂ ਤੋਂ ਕਾਲੀ ਫਿਲਮ ਅਤੇ ਲਾਈਟਾਂ ਲੁਹਾਈਆਂ ਅਤੇ ਬਾਅਦ ਵਿਚ ਉਸ ਨੂੰ ਘਰ ਭੇਜ ਦਿੱਤਾ।

ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News