10 ਸਾਲਾ ਲੜਕੇ ਨੇ ਕੀਤਾ 5 ਸਾਲ ਦੀ ਲੜਕੀ ਦਾ ਰੇਪ

Wednesday, Apr 10, 2019 - 08:38 PM (IST)

10 ਸਾਲਾ ਲੜਕੇ ਨੇ ਕੀਤਾ 5 ਸਾਲ ਦੀ ਲੜਕੀ ਦਾ ਰੇਪ

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਦੇ ਇਕ ਮੁਹੱਲੇ ’ਚ 5 ਸਾਲਾ ਬੱਚੀ ਨੂੰ 10 ਸਾਲਾ ਨਬਾਲਗ ਲਡ਼ਕੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਦਿੱਤਾ। ਮਾਮਲੇ ਦਾ ਖੁਲਾਸਾ ਹੁੰਦੇ ਹੀ ਵਾਰਡ ਦੇ ਭਾਜਪਾ ਕੌਸਲਰ ਮੀਨੂ ਸੇਠੀ ਦੇ ਨਾਲ ਆਸਪਾਸ ਦੇ ਲੋਕਾਂ ਨੇ ਤਤਕਾਲ ਬੱਚੀ ਨੂੰ ਸਿਵਲ ਹਸਪਤਾਲ ਪਹੁੰਚਾ ਮਾਮਲੇ ਦੀ ਸੂਚਨਾ ਥਾਣਾ ਮਾਡਲ ਟਾਊਨ ਪੁਲਸ ਨੂੰ ਦੇ ਦਿੱਤੀ। ਹਸਪਤਾਲ ’ਚ ਪੀਡ਼੍ਹਤ ਬੱਚੀ ਦਾ ਮੈਡੀਕਲ ਦੇ ਬਾਅਦ ਥਾਣਾ ਮਾਡਲ ਟਾਊਨ ਪੁਲਸ ਨੇ ਦੋਸ਼ੀ ਨਬਾਲਗ ਲਡ਼ਕੇ ਬਾਬੂ ਪੁੱਤਰ ਦਿਲੀਪ ਸਿੰਘ ਵਾਸੀ ਗੋਪਾਲਗੰਜ਼ ਬਿਹਾਰ ਦੇ ਖਿਲਾਫ਼ ਧਾਰਾ 376 ਤੇ ਪਾਸਕੋ ਐਕਟ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੁ ਕਰ ਦਿੱਤੀ ਹੈ।
ਘਰ ’ਚ ਇੱਕਲੀ ਨੂੰ ਦੇਖ ਜ਼ਬਰ ਕੀਤਾ ਦੁਸ਼ਕਰਮ
ਅੱਜ ਸਵੇਰੇ ਤੋਂ ਹੀ ਪੀਡ਼੍ਹਤ ਪਰਿਵਾਰ ਦੇ ਨਾਲ ਗੁੱਸਾਏ ਲੋਕਾਂ ਨੇ ਦੱਸਿਆ ਕਿ ਬੀਤੇ ਦਿਨ ਮਾਸੂਮ ਬੱਚੀ ਦੇ ਮਾਤਾ-ਪਿਤਾ ਕੰਮ ’ਤੇ ਗਏ ਸੀ ਤੇ ਦੋਨੋਂ ਵੱਡੀਆਂ ਭੈਣਾ ਸਕੂਲ ਗਈਆ ਸਨ। ਦੁਪਹਿਰ ਸਮੇਂ ਨੇੜੇ ਹੀ ਰਹਿੰਦੇ 10 ਸਾਲਾ ਬਾਬੂ ਬੱਚੀ ਨੂੰ ਕਮਰੇ ’ਚ ਇੱਕਲਾ ਦੇਖ ਉਸ ਦੇ ਨਾਲ ਜ਼ਬਰਦਸਤੀ ਦੁਸ਼ਕਰਮ ਕਰਕੇ ਘਰ ਤੋਂ ਭੱਜ ਗਿਆ। ਮਾਂ ਦੇ ਘਰ ਵਾਪਸ ਆਉਣ ਤੇ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਬਾਬੂ ਨੇ ਉਸ ਦੇ ਨਾਲ ਗਲਤ ਕੰਮ ਕੀਤਾ ਤਾਂ ਪਰਿਵਾਰ ਦੇ ਲੋਕ ਉਸ ਨੂੰ ਹਸਪਤਾਲ ਲੈ ਪਹੁੰਚੇ।
ਮੁਹੱਲਾ ਵਾਸੀਆਂ ਨੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਮਕਾਨ ਖਾਲੀ ਕਰਨ ਨੂੰ ਕਿਹਾ
ਬੱਚੀ ਦੇ ਨਾਲ ਹੋਈ ਸ਼ਰਮਨਾਕ ਘਟਨਾ ਤੋਂ ਗੁੱਸਾਏ ਲੋਕਾਂ ਨੇ ਨਬਾਲਗ ਲਡ਼ਕੇ ਬਾਬੂ ਦੇ ਪਰਿਵਾਰ ਨੂੰ ਤੁਰੰਤ ਮਕਾਨ ਖਾਲੀ ਕਰ ਮੁਹੱਲੇ ਤੋਂ ਬਾਹਰ ਜਾਣ ਦਾ ਫਰਮਾਨ ਜਾਰੀ ਕਰ ਦਿੱਤਾ। ਕੌਸਲਰ ਮੀਨੂ ਸੇਠੀ ਦੇ ਨਾਲ ਮੁਹੱਲੇ ਦੀਆਂ ਮਹਿਲਾਵਾ ਨੇ ਮੀਡੀਆਂ ਨੂੰ ਕਿਹਾ ਕਿ ਵਾਰਦਾਤ ਦੇ ਬਾਅਦ ਨਬਾਲਗ ਬਾਬੂ ਦਾ ਮਾਂ ਪੀਡ਼੍ਹਤ ਪੱਖ ਨੂੰ 500 ਰੁਪਏ ਦੇ ਮੈਡੀਕਲ ਕਰਵਾ ਲੈਣ ਦੀ ਗੱਲ ਕਹਿ ਰਹੀ ਸੀ। ਇੱਥੇ ਨਹੀਂ ਉਹ ਇਹ ਵੀ ਕਹਿ ਰਹੀ ਸੀ ਕਿ ਦੋਨਾਂ ਦਾ ਵਿਆਹ ਕਰਵਾ ਦਿੰਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਬਾਬੂ ਭਲਾ ਹੀ ਉਮਰ ਤੋਂ ਘੱਟ ਹੈ ਪਰ ਕਾਫ਼ੀ ਸ਼ਾਤਰ ਬਦਮਾਸ਼ ਹੈ। ਮੁਹੱਲੇ ’ਚ ਚੋਰੀ ਦੀਆਂ ਵਾਰਦਾਤਾਂ ਦੀ ਵਾਰਦਾਤਾਂ ’ਚ ਉਹ ਸ਼ਾਮਲ ਰਹਿੰਦਾ ਹੈ।
ਪੁਲਸ ਜਲਦ ਦੋਸ਼ੀ ਨੂੰ ਕਰੇਗੀ ਕਾਬੂ
ਸੰਪਰਕ ਕਰਨ ’ਤੇ ਮਾਡਲ ਟਾਊਨ ਪੁਲਸ ਦੇ ਐੱਸ.ਐੱਚ.ਓ ਭਰਤ ਮਸੀਹ ਨ ਦੱਸਿਆ ਕਿ ਪੀਡ਼੍ਹਤ ਪਰਿਵਾਰ ਵੱਲੋਂ ਸ਼ਿਕਾਇਤ ਤੇ ਮੈਡੀਕਲ ਜਾਂਚ ਦੇ ਆਧਾਰ ’ਤੇ ਪੁਲਸ ਦੋਸ਼ੀ ਨਬਾਲਗ ਬਾਬੂ ਦੇ ਖਿਲਾਫ਼ ਧਾਰਾ 376 ਤੇ 8, 9 ਪਾਸਕੋ ਐਕਟ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰਿ ਦੱਤੀ ਹੈ। ਪੁਲਸ ਜਲਦ ਦੋਸ਼ੀ ਨੂੰ ਕਾਬੂ ਕਰ ਲਵੇਗੀ।


author

satpal klair

Content Editor

Related News